Posts

Showing posts from November, 2015

ਹਿੰਦ-ਪਾਕਿ ਦੀਆਂ ਭਾਸ਼ਾ ਲਿਪੀਆਂ ਨੂੰ ਬਦਲਣ ਵਾਲਾ ਸਾਫ਼ਟਵੇਅਰ: ਸੰਗਮ

Image
29-11-2015 ਭਾਰਤ ਉਪ ਮਹਾਂਦੀਪ ਵਿਚ ਇਕ ਹੀ ਭਾਸ਼ਾ ਨੂੰ ਵੱਖ-ਵੱਖ ਲਿਪੀਆਂ ਵਿਚ ਲਿਖਿਆ ਜਾਂਦਾ ਹੈ। ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਉਰਦੂ, ਪੰਜਾਬੀ ਤੇ ਸਿੰਧੀ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਮੁਲਕ ਦੇ ਜ਼ਿਆਦਾਤਰ ਲੋਕ ਇਨ੍ਹਾਂ ਭਾਸ਼ਾਵਾਂ ਨੂੰ ਸਮਝ ਤਾਂ ਸਕਦੇ ਹਨ ਪਰ ਪੜ੍ਹ-ਲਿਖ ਨਹੀਂ ਸਕਦੇ। ਹੁਣ ਦੋਹਾਂ ਮੁਲਕਾਂ ਦੀਆਂ ਸਾਂਝੀਆਂ ਭਾਸ਼ਾਵਾਂ ਦੀਆਂ ਵੱਖ-ਵੱਖ ਲਿਪੀਆਂ ਨੂੰ ਕੰਪਿਊਟਰ ਸਾਫ਼ਟਵੇਅਰ ਦੇ ਜ਼ਰੀਏ ਆਪਸ ਵਿਚ ਲਿਪੀਅੰਤਰਣ ਕਰਨਾ ਸੰਭਵ ਹੋ ਗਿਆ ਹੈ।
ਕੰਪਿਊਟਰ ਰਾਹੀਂ ਲਿਪੀ ਦੇ ਨਾਂ 'ਤੇ ਉੱਸਰੀਆਂ ਕੰਧਾਂ ਨੂੰ ਢਹਿ-ਢੇਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਿਛਲੇ ਇਕ ਦਹਾਕੇ ਤੋਂ ਲਗਾਤਾਰ ਖੋਜ ਕਰ ਰਹੀ ਹੈ। ਯੂਨੀਵਰਸਿਟੀ ਦੇ 'ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ' ਵਿਖੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਤਿਆਰ ਕੀਤੇ 'ਸੰਗਮ' ਸਾਫ਼ਟਵੇਅਰ ਦੇ ਨਵੇਂ ਸੰਸਕਰਣ ਰਾਹੀਂ ਦੋਹਾਂ ਮੁਲਕਾਂ ਦੀਆਂ ਭਾਸ਼ਾਈ ਔਕੜਾਂ ਖ਼ਤਮ ਹੋ ਗਈਆਂ ਹਨ। ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਵਿਚ ਪੰਜਾਬੀ ਲਈ ਸ਼ਾਹਮੁਖੀ ਅਤੇ ਸਿੰਧੀ ਲਈ ਫ਼ਾਰਸੀ-ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਉਲਟ ਸਾਡੇ ਮੁਲਕ ਵਿਚ ਪੰਜਾਬੀ ਅਤੇ ਸਿੰਧੀ ਨੂੰ ਕ੍ਰਮਵਾਰ ਗੁਰਮੁਖੀ ਅਤੇ ਦੇਵਨਾਗਰੀ ਲਿਪੀ ਵਿਚ ਲਿਖਿਆ ਜਾਂਦਾ ਹੈ। ਹੁਣ ਇਸ ਸਾਫ਼ਟਵੇਅਰ ਰਾਹੀਂ ਗੁਰਮੁਖੀ-ਸ਼ਾਹਮੁਖੀ, ਉਰਦੂ-ਦੇਵਨਾਗਰੀ ਅਤੇ ਸਿੰਧੀ-ਸਿੰਧੀ (ਦੇਵਨਾਗਰੀ) ਦਰਮਿ…

ਫੇਸਬੁਕ ਮੈਸੰਜਰ ਰਾਹੀਂ ਸਨੇਹਿਆਂ ਦਾ ਅਦਾਨ-ਪ੍ਰਦਾਨ

Image
27-11-2015 ਫੇਸਬੁਕ ਇੱਕ ਸਮਾਜਿਕ ਜਾਲਤੰਤਰ (Social Network) ਟਿਕਾਣਾ ਹੈ। ਇਸ ਨਾਲ ਦੁਨੀਆ ਭਰ ਦੇ ਲੱਖਾਂ ਵਿਅਕਤੀ ਜੁੜੇ ਹੋਏ ਹਨ। ਆਪਣੇ ਤਜਰਬੇ, ਲੇਖ, ਸਨੇਹੇ, ਤਸਵੀਰਾਂ, ਸਚਿਤਰ ਆਦਿ ਸਾਂਝੇ ਕਰਨ ਲਈ ਲੋਕ ਫੇਸਬੁਕ ਦਾ ਸਹਾਰਾ ਲੈਂਦੇ ਹਨ। ਆਧੁਨਿਕ ਮੋਬਾਈਲ ਉੱਤੇ ਫੇਸਬੁਕ ਵਰਤਣ ਲਈ ਫੇਸਬੁਕ ਮੈਸੰਜਰ (Facebook Messenger) ਆਦੇਸ਼ਕਾਰੀ ਲਾਹ ਕੇ ਵਰਤ ਲੈਣੀ ਚਾਹੀਦੀ ਹੈ। ਇਸ ਵਿਚ ਕਈ ਖ਼ੂਬੀਆਂ ਹਨ। ਜਿਵੇਂ ਕਿ: ਫੇਸਬੁਕ ਮੈਸੰਜਰ ਨੂੰ ਬਿਲਕੁਲ ਮੁਫ਼ਤ 'ਚ ਵਰਤਿਆ ਜਾ ਸਕਦਾ ਹੈ। ਇਸ ਰਾਹੀਂ ਸਿਰਫ਼ ਫੇਸਬੁਕ ਵਾਲੇ ਮਿੱਤਰਾਂ ਨਾਲ ਹੀ ਨਹੀਂ ਸਗੋਂ ਸਿਰਨਾਵਾਂ-ਸੂਚੀ (Contact List) ਵਿਚ ਦਰਜ ਹੋਰਨਾਂ ਮਿੱਤਰਾਂ ਨਾਲ ਵੀ ਸੰਪਰਕ ਬਣਾਇਆ ਜਾ ਸਕਦਾ ਹੈ। ਇਸ ਵਿਚ ਸਮੂਹ ਪਰਖ ਕਰਨ ਦੀ ਸਹੂਲਤ ਵੀ ਸ਼ੁਮਾਰ ਹੈ। ਇਸ ਵਿਚ ਸਨੇਹਿਆਂ ਦੇ ਨਾਲ-ਨਾਲ ਤਸਵੀਰਾਂ ਅਤੇ ਸਚਿਤਰਾਂ ਆਦਿ ਦਾ ਅਦਾਨ-ਪ੍ਰਦਾਨ ਵੀ ਕਰਵਾਇਆ ਜਾ ਸਕਦਾ ਹੈ। ਇਸ ਵਿਚ ਮੁਫ਼ਤ (ਮਿਆਰੀ ਅੰਕੜਾ ਕੀਮਤ 'ਤੇ ਆਧਾਰਿਤ) ਗੱਲਬਾਤ ਦੀ ਸਹੂਲਤ ਵੀ ਉਪਲਭਧ ਹੈ। ਫੇਸਬੁਕ ਮੈਸੰਜਰ ਵਿਚਲੇ ਅੰਕੜੇ ਬਿਲਕੁਲ ਸੁਰੱਖਿਅਤ ਹਨ। ਕੋਈ ਵਿਅਕਤੀ ਸਾਡੀ ਸਹਿਮਤੀ ਬਗੈਰ ਇਸ ਦੀ ਵਰਤੋਂ ਨਹੀਂ ਕਰ ਸਕਦਾ ਪਰ ਸ਼ਰਤ ਹੈ ਕਿ ਪਛਾਣ-ਸ਼ਬਦ (Password) ਸੁਰੱਖਿਅਤ ਰੱਖਿਆ ਜਾਵੇ। ਆਪਣੇ ਸਨੇਹੇ ਨੂੰ ਆਵਾਜੀ (Audio) ਰੂਪ ਵਿਚ ਭੇਜਿਆ ਜਾ ਸਕਦਾ ਹੈ। ਇਸ 'ਤੇ ਮੈਸੰਜਰ ਵਰਤਣ ਵਾਲੇ ਅਤੇ ਸਾਧਾਰਨ ਫੇਸਬੁਕ ਵਰਤਣ ਵਾਲੇ ਮਿੱਤਰਾਂ ਦੀ ਭਾਲ ਕੀਤੀ …

ਪੀਪੀਟੀ

Image
ਪੀਪੀਟੀ ਨੂੰ ਸਲਾਈਡ ਸ਼ੋਅ ਜਾਂ ਪੀਡੀਐੱਫ ਰੂਪ 'ਚ ਡਾਊਨਲੋਡ ਕਰੋ
1. ਕੰਪਿਊਟਰ ਨੂੰ ਜਾਣੋ/ਕੰਪਿਊਟਰ: ਇਕ ਜਾਣ-ਪਛਾਣ
ਸਲਾਈਡ ਸ਼ੋਅ ਡਾਊਨਲੋਡ ਕਰੋ



ਪੀਡੀਐੱਫ ਡਾਊਨਲੋਡ ਕਰੋ

2. ਇੰਟਰਨੈੱਟ: ਇਕ ਜਾਣ-ਪਛਾਣ ਸਲਾਈਡ ਸ਼ੋਅ ਡਾਊਨਲੋਡ ਕਰੋ



ਪੀਡੀਐੱਫ ਡਾਊਨਲੋਡ ਕਰੋ

3. ਪੰਜਾਬੀ ਫੌਂਟ, ਕੀ-ਬੋਰਡ ਅਤੇ ਟਾਈਪਿੰਗ ਨਾਲ ਜੁੜੇ ਮਸਲੇ ਸਲਾਈਡ ਸ਼ੋਅ ਡਾਊਨਲੋਡ ਕਰੋ



ਪੀਡੀਐੱਫ ਡਾਊਨਲੋਡ ਕਰੋ

4. ਅਧਿਐਨ-ਅਧਿਆਪਨ ‘ਚ ਕੰਪਿਊਟਰ ਸਾਫਟਵੇਅਰਾਂ ਦੀ ਵਰਤੋਂ ਸਲਾਈਡ ਸ਼ੋਅ ਡਾਊਨਲੋਡ ਕਰੋ



ਪੀਡੀਐੱਫ ਡਾਊਨਲੋਡ ਕਰੋ

5. ਇੰਟਰਨੈੱਟ 'ਤੇ ਪੰਜਾਬੀ ਦੀ ਵਰਤੋਂ ਸਲਾਈਡ ਸ਼ੋਅ ਡਾਊਨਲੋਡ ਕਰੋ



ਪੀਡੀਐੱਫ ਡਾਊਨਲੋਡ ਕਰੋ

ਟਵੀਟਰ ਰਾਹੀਂ ਮਨ ਦੇ ਵਲਵਲਿਆਂ ਨੂੰ ਕਰੋ ਬਿਆਨ

Image
20-11-2015
       ਟਵੀਟਰ ਇੱਕ ਸਮਾਜਿਕ ਜਾਲਤੰਤਰੀ ਟਿਕਾਣਾ (Social Networking Site) ਹੈ। ਇਹ ਛੋਟੇ ਸੁਨੇਹਿਆਂ ਅਰਥਾਤ 'ਟਵੀਟਜ਼' ਨੂੰ ਆਪਣਿਆਂ ਤੱਕ ਪਹੁੰਚਾਉਣ ਦਾ ਇੱਕ ਭਰੋਸੇਯੋਗ ਸਾਧਨ ਹੈ। ਇਹ ਰਾਹੀਂ ਵਿਸਥਾਰ ਨਾਲ ਸਨੇਹੇ ਭੇਜਣੇ ਸੰਭਵ ਨਹੀਂ। ਇਸੇ ਕਾਰਨ ਇਸ ਨੂੰ ਸੂਖਮ ਜਾਂ ਮਾਈਕਰੋ ਬਲੌਗਿੰਗ ਜਾਲ-ਟਿਕਾਣਾ (Website) ਕਿਹਾ ਜਾਂਦਾ ਹੈ।       ਟਵੀਟਰ ਦਾ ਮੁੱਖ ਮੰਤਵ ਇਹ ਪਤਾ ਕਰਨਾ ਹੈ ਕਿ ਕੋਈ ਨਿਸ਼ਚਿਤ ਵਿਅਕਤੀ ਕਿਸੇ ਸਮੇਂ ਕੀ ਕਰ ਰਿਹਾ ਹੈ। ਭਾਵੇਂ ਇਹ ਮਿੱਤਰਾਂ ਦੀਆਂ ਪੁੱਛਾਂ ਦੇ ਜਵਾਬ ਦੇਣ ਦੀ ਸਹੂਲਤ ਵੀ ਦਿੰਦੀ ਹੈ ਪਰ ਇਸ 'ਤੇ ਸਿਰਫ਼ 140 ਅੱਖਰਾਂ ਦਾ ਸਨੇਹਾ ਹੀ ਭੇਜਿਆ ਜਾ ਸਕਦਾ ਹੈ। ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਨੂੰ ਲੱਭਣ ਤੇ ਉਨ੍ਹਾਂ ਨਾਲ ਸੰਪਰਕ ਬਣਾਉਣ ਲਈ ਇਹ ਇੱਕ ਮੁਫ਼ਤ ਆਦੇਸ਼ਕਾਰੀ ਹੈ।       ਟਵੀਟਰ ਰਾਹੀਂ ਸੱਜਰੀਆਂ ਖ਼ਬਰਾਂ, ਸਥਾਨਕ ਅਤੇ ਦੁਨੀਆ ਦੀਆਂ ਖ਼ਬਰਾਂ, ਮਹੱਤਵਪੂਰਨ ਘਟਨਾਵਾਂ ਬਾਰੇ ਜਾਣਿਆ ਜਾ ਸਕਦਾ ਹੈ। ਇਸ 'ਤੇ ਪਾਠ, ਫੋਟੋ ਅਤੇ ਸਚਿਤਰ ਆਦਿ ਰਾਹੀਂ ਆਪਣੇ ਜਜ਼ਬਿਆਂ ਨੂੰ ਉਜਾਗਰ ਕਰਕੇ ਦੂਜਿਆਂ ਨਾਲ ਨੇੜਤਾ ਵਧਾਈ ਜਾ ਸਕਦੀ ਹੈ। ਇਸ 'ਤੇ ਦਰਜ ਟਵੀਟਸ ਨੂੰ ਫੇਸਬੁਕ, ਵਟਸ ਐਪ, ਬਿਜ-ਡਾਕ (E-Mail), ਸੰਖੇਪ-ਸਨੇਹਾ-ਸੇਵਾ (SMS) ਅਤੇ ਯੂ-ਟਿਊਬ 'ਤੇ ਸਾਂਝਾ ਕੀਤਾ ਜਾ ਸਕਦਾ ਹੈ। ਟਵੀਟਰ ਬਨਾਮ ਫੇਸਬੁਕ     ਟਵੀਟਰ ਅਤੇ ਫੇਸਬੁਕ ਦੋਹੇਂ ਦੁਨੀਆ ਦੇ ਪ੍ਰਸਿੱਧ ਸਮਾਜਿਕ ਜਾਲਤੰਤਰੀ ਟਿਕਾਣੇ ਹਨ। ਫ…

ਅੰਗਰੇਜ਼ੀ-ਪੰਜਾਬੀ ਕੋਸ਼ ਦੀ ਮੋਬਾਈਲ ਐਪ

Image
15-11-2015 ਵੱਖ-ਵੱਖ ਭਾਸ਼ਾਵਾਂ ਲਈ ਐਂਡਰਾਇਡ ਅਤੇ ਐਪਲ ਫੋਨਾਂ 'ਤੇ ਵਰਤੀਆਂ ਜਾਣ ਵਾਲੀਆਂ ਸ਼ਬਦ-ਕੋਸ਼ ਐਪਜ਼ ਤਿਆਰ ਹੋ ਚੁੱਕੀਆਂ ਹਨ। ਅੰਗਰੇਜ਼ੀ-ਪੰਜਾਬੀ ਕੋਸ਼ ਮੋਬਾਈਲ ਦੀ ਇੱਕ ਮਹੱਤਵਪੂਰਨ ਐਪ ਹੈ। ਇਹ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋ ਸ਼ਕਾਰੀ ਵਿਭਾਗ ਵੱਲੋਂ ਸੱਤਵੇਂ ਸੋਧੇ ਹੋਏ ਸੰਸਕਰਣ (ਸੰਪਾਦਕ ਡਾ. ਜੋਗਾ ਸਿੰਘ) ਦਾ ਐਂਡਰਾਇਡ) ਮੋਬਾਈਲ ਪ੍ਰੋਗਰਾਮ ਹੈ। ਇਸ ਨੂੰ ਵੈੱਬ-ਟਿਕਾਣੇ  www.punjabicomputer.com (ਲਿੰਕ: ਡਾਊਨਲੋਡ, ਮੋਬਾਈਲ, ਮੋਬਾਈਲ ਕੋਸ਼) ਤੋਂ ਉਤਾਰਿਆ ਜਾ ਸਕਦਾ ਹੈ। ਇਸ ਵਿਚ ਕਰੀਬ 37000 ਸ਼ਬਦਾਂ ਦੇ ਅਰਥ ਮੌਜੂਦ ਹਨ। ਕੋਸ਼ 'ਚ ਪ੍ਰਚੱਲਿਤ ਕੰਪਿਊਟਰੀ ਅਤੇ ਹੋਰ ਤਕਨੀਕੀ ਸ਼ਬਦਾਵਲੀ ਉਪਲਬਧ ਹੈ। ਇਸ ਵਿਚ ਹਰੇਕ ਇੰਦਰਾਜ ਦੇ ਅਰਥਾਂ ਦੀਆਂ ਵੱਖ-ਵੱਖ ਵੰਨਗੀਆਂ, ਵਿਉਤਪਤ ਸ਼ਬਦਾਂ ਦੀ ਮੁੱਖ ਇੰਦਰਾਜ ਵਜੋਂ ਸ਼ਮੂਲੀਅਤ ਅਤੇ ਸਮਨਾਮੀ ਸ਼ਬਦਾਂ ਦੇ ਵੱਖ-ਵੱਖ ਇੰਦਰਾਜ ਸ਼ਾਮਿਲ ਹਨ।
ਐਪ ਵਿਚ ਅੰਗਰੇਜ਼ੀ ਦੇ ਸ਼ਬਦ ਪਾਉਣੇ ਬਹੁਤ ਸੌਖੇ ਹਨ। ਕਿਸੇ ਸ਼ਬਦ ਦੇ ਪਹਿਲੇ ਕੁੱਝ ਅੱਖਰ ਟਾਈਪ ਕਰਨ ਉਪਰੰਤ ਹੇਠਾਂ ਨੂੰ ਸ਼ਬਦ ਸੂਚੀ ਖੁੱਲ੍ਹ ਜਾਂਦੀ ਹੈ। ਵਰਤੋਂਕਾਰ ਪੂਰਾ ਸ਼ਬਦ ਟਾਈਪ ਕਰਨ ਦੀ ਥਾਂ 'ਤੇ ਸੂਚੀ ਵਿਚੋਂ ਸ਼ਬਦ ਦੀ ਚੋਣ ਕਰ ਸਕਦਾ ਹੈ। ਇਨ੍ਹਾਂ ਸਤਰਾਂ ਦੇ ਲੇਖਕ ਅਤੇ ਡਾ. ਰਾਜਵਿੰਦਰ ਸਿੰਘ ਦੁਆਰਾ ਤਿਆਰ ਕੀਤੀ ਇਸ ਐਪ ਰਾਹੀਂ ਸ਼ਬਦ ਖੋਜ ਕਰਨ ਉਪਰੰਤ ਅੰਗਰੇਜ਼ੀ ਸ਼ਬਦ ਦਾ ਉਚਾਰਣ, ਵਿਆਕਰਣਕ ਜਾਣਕਾਰੀ ਅਤੇ ਪੰਜਾਬੀ ਅਰਥ ਪੜ੍ਹਨ ਦੀ ਸਹੂ…

ਸਵਾਲਨਾਮਾ-2

15-11-2015
1. ਫੌਂਟ, ਟਾਈਪ-ਫੇਸ ਅਤੇ ਫੌਂਟ ਫੈਮਲੀ ਕੀ ਹੁੰਦੀ ਹੈ?

 ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਅੱਖਰਾਂ ਨੂੰ ਦਿਖਾਉਣ ਅਤੇ ਪ੍ਰਿੰਟ ਕਰਨ ਦੇ ਵਿਸ਼ੇਸ਼ ਰੂਪ ਨੂੰ ਫੌਂਟ ਕਿਹਾ ਜਾਂਦਾ ਹੈ। ਅਸਲ ਵਿਚ ਫੌਂਟ ਵੱਖ-ਵੱਖ ਅੱਖਰਾਂ, ਅੰਕਾਂ ਅਤੇ ਸੰਕੇਤਾਂ ਦਾ ਸਮੂਹ ਹੁੰਦਾ ਹੈ। ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਵੱਖ-ਵੱਖ ਫੌਂਟ ਹੁੰਦੇ ਹਨ। ਪੰਜਾਬੀ ਗੁਰਮੁਖੀ ਲਈ ਗੁਰਮੁਖੀ20, ਸਤਲੁਜ, ਜੁਆਏ, ਅਸੀਸ, ਅੰਮ੍ਰਿਤ-ਲਿਪੀ, ਅੱਖਰ, ਅਨਮੋਲ ਲਿਪੀ ਆਦਿ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਫੌਂਟਾਂ ਦੀਆਂ ਅੱਗੇ ਵੱਖ-ਵੱਖ ਸ਼ੈਲੀਆਂ (ਸਟਾਈਲ), ਆਕਾਰ, ਰੰਗ ਅਤੇ ਸਟਰੌਕ ਵਜ਼ਨ ਹੁੰਦੇ ਹਨ। ਫੌਂਟਾਂ ਦੇ ਵੱਖ-ਵੱਖ ਨਮੂਨਿਆਂ (ਡਿਜ਼ਾਈਨ) ਨੂੰ ਟਾਈਪ-ਫੇਸ ਕਿਹਾ ਜਾਂਦਾ ਹੈ। ਇੱਕ ਹੀ ਨਾਮ ਹੇਠ ਤਿਆਰ ਕੀਤੇ ਵੱਖ-ਵੱਖ ਟਾਈਪ-ਫੇਸਾਂ ਨੂੰ ਫੌਂਟ ਪਰਿਵਾਰ ਜਾਂ ਫੌਂਟ ਫੈਮਲੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ਫੌਂਟ ਪਰਿਵਾਰ ਗੁਰਮੁਖੀ ਦੇ ਗੁਰਮੁਖੀ ਥਿੰਨ, ਗੁਰਮੁਖੀ ਵਾਈਡ, ਗੁਰਮੁਖੀ ਬੋਲਡ ਆਦਿ ਅਲੱਗ-ਅਲੱਗ ਟਾਈਪ ਫੇਸ ਹਨ। 


2.ਮਸ਼ੀਨ ਫੌਂਟ ਕੀ ਹੁੰਦੇ ਹਨ? ਦੁਨੀਆ ਵਿਚ ਸਭ ਤੋਂ ਪਹਿਲਾਂ ਸਾਲ 1811 ਵਿਚ ਗੁਰਮੁਖੀ ਲਈ ਮਸ਼ੀਨ ਫੌਂਟਾਂ ਦੀ ਵਰਤੋਂ ਪੱਛਮੀ ਬੰਗਾਲ ਦੀ ਸ੍ਰੀ ਰਾਮਪੁਰ ਮਿਸ਼ਨਰੀ ਪ੍ਰੈੱਸ ਵਿਚ ਬਾਈਬਲ ਦੇ ਗੁਰਮੁਖੀ ਅਨੁਵਾਦ ਨੂੰ ਵਿਚ ਛਾਪਣ ਲਈ ਕੀਤੀ ਗਈ। ਇੱਥੇ ਹੀ ਸਭ ਤੋਂ ਪਹਿਲਾਂ 1812 ਵਿਚ ਪੰਜਾਬੀ ਗੁਰਮੁਖੀ ਲਈ ਸਭ ਤੋਂ ਪਹਿਲੀ ਵਿਆਕਰਨ ਦੀ ਪੁਸਤਕ ਨੂੰ…