ਸ਼ਬਦਾਂ ਦੇ ਅਰਥ ਜਾਣਨ ਲਈ ਆਦੇਸ਼ਕਾਰੀ/ MobileDictionariesByDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 22-04-2016 
  ਵੱਖ ਵੱਖ ਭਾਸ਼ਾਵਾਂ ਲਈ ਐਂਡਰਾਇਡ ’ਤੇ ਵਰਤੀਆਂ ਜਾਣ ਵਾਲੀਆਂ ਸ਼ਬਦ-ਕੋਸ਼ ਆਦੇਸ਼ਕਾਰੀਆਂ ਤਿਆਰ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਅੰਗਰੇਜ਼ੀ-ਪੰਜਾਬੀ, ਅੰਗਰੇਜ਼ੀ-ਹਿੰਦੀ ਅਤੇ ਅੰਗਰੇਜ਼ੀ-ਅੰਗਰੇਜ਼ੀ ਕੋਸ਼ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

ਵੱਖ ਵੱਖ ਭਾਸ਼ਾਵਾਂ ਲਈ ਐਂਡਰਾਇਡ ’ਤੇ ਵਰਤੀਆਂ ਜਾਣ ਵਾਲੀਆਂ ਸ਼ਬਦ-ਕੋਸ਼ ਆਦੇਸ਼ਕਾਰੀਆਂ ਤਿਆਰ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਅੰਗਰੇਜ਼ੀ-ਪੰਜਾਬੀ, ਅੰਗਰੇਜ਼ੀ-ਹਿੰਦੀ ਅਤੇ ਅੰਗਰੇਜ਼ੀ-ਅੰਗਰੇਜ਼ੀ ਕੋਸ਼ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
 ਅੰਗਰੇਜ਼ੀ-ਪੰਜਾਬੀ ਕੋਸ਼ (English-Punjabi Kosh)
ਅੰਗਰੇਜ਼ੀ ਪੰਜਾਬੀ ਕੋਸ਼ ਮੋਬਾਈਲ ਦੀ ਇੱਕ ਮਹੱਤਵਪੂਰਨ ਆਦੇਸ਼ਕਾਰੀ ਹੈ। ਇਹ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਕੋਸ਼ ਦਾ ਮੋਬਾਈਲ ਸੰਸਕਰਣ ਹੈ। ਇਸ ਨੂੰ ਵੈੱਬ-ਟਿਕਾਣੇ www.punjabicomputer.com (ਲਿੰਕ: ਡਾਊਨਲੋਡ/ਮੋਬਾਈਲ/ਮੋਬਾਈਲ ਕੋਸ਼) ਤੋਂ ਉਤਾਰਿਆ ਜਾ ਸਕਦਾ ਹੈ। ਇਸ ਵਿੱਚ ਕਰੀਬ 32,000 ਸ਼ਬਦਾਂ ਦੇ ਅਰਥ ਮੌਜੂਦ ਹਨ। ਆਦੇਸ਼ਕਾਰੀ ਵਿੱਚ ਅੰਗਰੇਜ਼ੀ ਦੇ ਸ਼ਬਦ ਪਾਉਣੇ ਬਹੁਤ ਸੌਖੇ ਹਨ। ਕਿਸੇ ਸ਼ਬਦ ਦੇ ਪਹਿਲੇ ਕੁਝ ਅੱਖਰ ਟਾਈਪ ਕਰਨ ਉਪਰੰਤ ਹੇਠਾਂ ਨੂੰ ਸ਼ਬਦ ਸੂਚੀ ਖੁੱਲ੍ਹ ਜਾਂਦੀ ਹੈ। ਵਰਤੋਂਕਾਰ ਪੂਰਾ ਸ਼ਬਦ ਟਾਈਪ ਕਰਨ ਦੀ ਥਾਂ ’ਤੇ ਸੂਚੀ ਵਿੱਚੋਂ ਸ਼ਬਦ ਦੀ ਚੋਣ ਕਰ ਸਕਦਾ ਹੈ। ਕੋਸ਼ ਵਿੱਚੋਂ ਸ਼ਬਦ ਖੋਜ ਕਰਨ ਉਪਰੰਤ ਅੰਗਰੇਜ਼ੀ ਸ਼ਬਦ ਦਾ ਉਚਾਰਣ, ਵਿਆਕਰਣਕ ਜਾਣਕਾਰੀ ਅਤੇ ਪੰਜਾਬੀ ਅਰਥ ਪੜ੍ਹੇ ਜਾ ਸਕਦੇ ਹਨ।
ਅੰਗਰੇਜ਼ੀ-ਹਿੰਦੀ ਸ਼ਬਦਕੋਸ਼ (English-Hindi Dictionary)
ਇਹ ਹਿੰਨ-ਖੋਜ (Hinkhoj) ਵੱਲੋਂ ਮੁਫ਼ਤ ਉਪਲਭਧ ਕਰਵਾਈ ਜਾਣ ਵਾਲੀ ਮਹੱਤਵਪੂਰਨ ਆਦੇਸ਼ਕਾਰੀ ਹੈ। ਇਸ ਆਦੇਸ਼ਕਾਰੀ ਵਿੱਚ ਹੇਠ ਲਿਖਤ ਵਿਸ਼ੇਸ਼ਤਾਵਾਂ ਹਨ:
 * ਕਿਸੇ ਸ਼ਬਦ ਦਾ ਵਿਆਕਰਣਕ ਜਾਣਕਾਰੀ ਸਮੇਤ ਅਰਥ ਦਿਖਾਉਣ ਦੀ ਸਹੂਲਤ।
 * ਸ਼ਬਦ ਦੀ ਵਿਆਖਿਆ, ਉਚਾਰਣ, ਵਿਰੋਧੀ ਅਤੇ ਸਮ-ਅਰਥੀ ਸ਼ਬਦ ਵਿਖਾਉਣ ਦੀ ਯੋਗਤਾ।
 * ਹਿੰਦੀ ਵਿੱਚ ਟਾਈਪ ਕੀਤੇ ਸ਼ਬਦ ਨੂੰ ਖੋਜ ਕਰਨ ਦੀ ਸਹੂਲਤ।
 * ਸਾਰੇ ਮਹੱਤਵਪੂਰਨ ਮੋਬਾਈਲ ਸੈੱਟਾਂ (Hand Sets) ਵਿੱਚ ਹਿੰਦੀ ਦੇ ਮਿਆਰੀ ਯੂਨੀਕੋਡ ਫੌਂਟ ਵਿੱਚ ਦਿਖਾਉਣ ਦੀ ਸਮਰੱਥਾ।
 * ਟਾਈਪ ਕੀਤੇ ਜਾਣ ਵਾਲੇ ਸ਼ਬਦ ਦੇ ਪਹਿਲੇ ਕੁਝ ਅੱਖਰਾਂ ਨੂੰ ਲਿਖਣ ਉਪਰੰਤ (ਰਲਦੇ-ਮਿਲਦੇ) ਪੂਰੇ ਸ਼ਬਦਾਂ ਨੂੰ ਦਿਖਾਉਣ ਦੀ ਸਮਰੱਥਾ।
 * ਸ਼ਬਦਾਂ ਨੂੰ ‘ਫੇਵਰਿਟਸ’ ਅਤੇ ‘ਹਿਸਟਰੀ’ ਵਿੱਚ ਸਾਂਭਣ ਦੀ ਯੋਗਤਾ।
 * ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਜਾਣਨ ਦੀ ਸਹੂਲਤ।
 * ਆਦੇਸ਼ਕਾਰੀ ਨੂੰ ਅੰਗਰੇਜ਼ੀ-ਹਿੰਦੀ ਅਨੁਵਾਦ ਅਤੇ ਅੰਗਰੇਜ਼ੀ-ਹਿੰਦੀ ਤਬਾਦਲਾਕਾਰ (Converter) ਵਜੋਂ ਵਰਤਣ ਦੀ ਵਿਸ਼ੇਸ਼ਤਾ।
 * ਆਦੇਸ਼ਕਾਰੀ ਵਿੱਚ ਸਵੈ-ਉੱਨਤ (Auto Update) ਦੀ ਸਹੂਲਤ।
 ਅੰਗਰੇਜ਼ੀ-ਅੰਗਰੇਜ਼ੀ ਸ਼ਬਦਕੋਸ਼ (English-English Dictionary):  ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਸ਼ਬਦਕੋਸ਼ ਦੀ ਮੋਬਾਈਲ ਆਦੇਸ਼ਕਾਰੀ ਨੂੰ ਪਲੇਅ ਸਟੋਰ ਤੋਂ ‘ਆਕਸਫੋਰਡ ਸ਼ਬਦਕੋਸ਼ ਆਫ਼ ਇੰਗਲਿਸ਼’ ਦੇ ਨਾਂ ਨਾਲ ਉਤਾਰਿਆ ਜਾ ਸਕਦਾ ਹੈ।
 ਇਸ ਸ਼ਬਦਕੋਸ਼ ਦੇ ਜਾਲ-ਸਬੰਧ (Online) ਅਤੇ ਜਾਲ-ਨਿਸ਼ੇਧ (Offline) ਦੋਵੇਂ ਰੂਪ ਉਪਲਭਧ ਹਨ। ਸ਼ਬਦਕੋਸ਼ ਵਿੱਚ ਕੁੱਲ 3 ਲੱਖ 50 ਹਜ਼ਾਰ ਸ਼ਬਦ ਮੌਜੂਦ ਹਨ। ਇਸ ਵਿਚਲੇ 75 ਹਜ਼ਾਰ ਆਮ ਵਰਤੋਂ ਵਾਲੇ ਸ਼ਬਦਾਂ ਦਾ ਉਚਾਰਣ ਵੀ ਸੁਣਿਆ ਜਾ ਸਕਦਾ ਹੈ। ਇਹ ਆਦੇਸ਼ਕਾਰੀ ਲੱਭੇ ਜਾਣ ਵਾਲੇ ਸ਼ਬਦਾਂ ਨੂੰ ਬੜੀ ਫੁਰਤੀ ਨਾਲ ਪੇਸ਼ ਕਰਨ ’ਚ ਸਹਾਈ ਹੁੰਦੀ ਹੈ। ਸਹੀ ਸ਼ਬਦ-ਜੋੜ ਨਾ ਪਤਾ ਹੋਣ ਦੀ ਸਥਿਤੀ ਵਿੱਚ ਰਲਦੇ ਮਿਲਦੇ ਸ਼ਬਦ ਟਾਈਪ ਕਰਕੇ ਖੋਜ ਕੀਤੀ ਜਾ ਸਕਦੀ ਹੈ। ਵਰਤੋਂਕਾਰ ਚੋਣਵੇਂ ਅਤੇ ਵਾਰ ਵਾਰ ਵਰਤੇ ਜਾਣ ਵਾਲੇ ਸ਼ਬਦਾਂ ਨੂੰ ‘ਫੇਵਰਿਟਜ’ ਵਿੱਚ ਸਾਂਭ ਕੇ ਰੱਖ ਸਕਦਾ ਹੈ। ਇਸੇ ਪ੍ਰਕਾਰ ਵਰਤੋਂਕਾਰ ਲੱਭੇ ਗਏ ਸ਼ਬਦਾਂ ਦੀ ਸੂਚੀ ਨੂੰ ‘ਹਿਸਟਰੀ’ ਵਿੱਚ ਦੇਖ ਸਕਦਾ ਹੈ। ਆਦੇਸ਼ਕਾਰੀ ਵਿੱਚ ਸ਼ਬਦ ਨੂੰ ਢੁਕਵੀਂ ਵਿਆਕਰਣਿਕ ਜਾਣਕਾਰੀ, ਅਰਥ ਅਤੇ ਉਦਾਹਰਣਾਂ ਸਮੇਤ ਦਿਖਾਉਣ ਦੀ ਸਹੂਲਤ ਹੈ। ਗੂਗਲ ਐਪ ਸਟੋਰ ’ਤੇ ਹੋਰ ਵੀ ਕਈ ਸ਼ਬਦਕੋਸ਼ ਆਦੇਸ਼ਕਾਰੀਆਂ ਉਪਲਭਧ ਹਨ। ਜਿਨ੍ਹਾਂ ਵਿੱਚੋਂ ਕੁੱਲਿਨਸ ਸ਼ਬਦਕੋਸ਼ (Collins Dictionary) ਵੀ ਮਹੱਤਵਪੂਰਨ ਹੈ।
ਤਕਨੀਕੀ ਸ਼ਬਦਾਵਲੀ:
 • ਕਿਰਿਆਸ਼ੀਲ-ਕਰਨਾ: 1ctivate (ਐਕਟੀਵੇਟ)
 • ਕੁੰਜੀ: Key (ਕੀਅ)
 • ਕੁੰਜੀ-ਸ਼ਬਦ: Keyword (ਕੀਵਰਡ)
 • ਕੁੰਜੀ-ਫੱਟਾ: Keyboard (ਕੀ-ਬੋਰਡ)
 • ਕੁੰਜੀ-ਫੱਟੀ: Key Pad (ਕੀਪੈਡ)
 • ਕੁੰਜੀ-ਲੇਖਣ: Uype (ਟਾਈਪ)
 • ਕੁਮਕ: Backup (ਬੈਕਅਪ)
 • ਕੇਂਦਰੀ-ਜਾਲ-ਸੇਵਾ-ਪ੍ਰਣਾਲੀ: Central Net Hosting System (ਸੈਂਟਰਲ ਨੈੱਟ ਹੋਸਟਿੰਗ ਸਿਸਟਮ)
 • ਕੇਂਦਰੀ-ਪ੍ਰਕਿਰਿਆ-ਜੰਤਰ: CPU (ਸੀਪੀਯੂ)
 • ਕੇਂਦਰੀ-ਪ੍ਰਕਿਰਿਆ-ਜੰਤਰ: Central Processing Unit (ਸੈਂਟਰਲ ਪ੍ਰੋਸੈੱਸਿੰਗ ਯੂਨਿਟ)
 • ਕੈਸ਼-ਯਾਦ: Cache Memory (ਕੈਸ਼ ਮੈਮਰੀ)
 • ਖ਼ਤਮ-ਕਰਨਾ: Delete (ਡਿਲੀਟ)
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 22-04-2016 

ਮਸ਼ਹੂਰ ਪੋਸਟਾਂ

ਬੋਲਾਂ ਅਤੇ ਫੋਟੋ ਰੂਪ ਵਾਲੇ ਮੈਟਰ ਨੂੰ ਬਦਲੋ ਟਾਈਪ ਰੂਪ ਵਿਚ/Speech to text and OCR

ਵਿੰਡੋਜ਼ ਤੇ ਐੱਮਐੱਸ ਆਫ਼ਿਸ ਬਾਰੇ 197 ਸਵਾਲ (ਜਵਾਬ ਸਮੇਤ)

ਪੀਪੀਟੀ

ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

Punjabi Typing: NIYAM TE NUKTE: Book launched

ਪੰਜਾਬੀ ਕੰਪਿਊਟਰ ਬਾਰੇ 146 ਸਵਾਲ (ਜਵਾਬ ਸਮੇਤ)

CURRICULUM VITAE