2017-01-25

'ਅੱਖਰ 2016' ਦੇ ਨਾਂਅ ਰਿਹਾ ਬੀਤਿਆ ਵਰ੍ਹਾ/Akhar-2016-Dr.CP-kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 15-01-2017
 
ਕੰਪਿਊਟਰ, ਲੈਪਟਾਪ, ਟੈਬਲੇਟ, ਸਮਾਰਟ ਫ਼ੋਨ, ਇੰਟਰਨੈੱਟ ਆਦਿ ਦੇ ਰੂਪ ਵਿਚ ਵਿਕਸਤ ਹੋਈ ਸਮਾਰਟ ਤਕਨਾਲੋਜੀ ਨੇ ਨੌਜਵਾਨ ਪੀੜ੍ਹੀ ਨੂੰ ਨੇੜਿਓ ਪ੍ਰਭਾਵਿਤ ਕੀਤਾ ਹੈ ਅੱਜ ਰੋਜ਼ਾਨਾ ਜ਼ਿੰਦਗੀ ਦੇ ਕਈ ਕੰਮ ਸਮਾਰਟ ਤਕਨਾਲੋਜੀ ਨਾਲ ਹੋਣ ਲੱਗ ਪਏ ਹਨ ਇਸ ਨੇ ਖੇਤਰੀ ਜ਼ਬਾਨਾਂ ਦੇ ਵਿਕਾਸ ਦਾ ਰਾਹ ਵੀ ਪੱਧਰਾ ਕਰ ਦਿੱਤਾ ਹੈ ਬੀਤਿਆ ਵਰ੍ਹਾ ਕੰਪਿਊਟਰ ਤਕਨਾਲੋਜੀ ਦੇ ਵਿਕਾਸ ਦਾ ਵਰ੍ਹਾ ਰਿਹਾ ਇਸ ਸਾਲ ਪੰਜਾਬੀ ਕੰਪਿਊਟਰ ਮੋਬਾਈਲ ਤਕਨਾਲੋਜੀ, ਨੈੱਟ ਬੈਂਕਿੰਗ, ਇੰਟਰਨੈੱਟ ਸੋਸ਼ਲ ਮੀਡੀਆ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਹੋਈ
ਸਾਲ 1984 ਵਿਚ ਪੰਜਾਬੀ ਫੌਾਟਾਂ ਦੇ ਵਿਕਾਸ ਨਾਲ ਜਨਮਿਆ ਪੰਜਾਬੀ ਕੰਪਿਊਟਰ ਦਿਨੋਂ-ਦਿਨ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ ਪੰਜਾਬੀ ਕੰਪਿਊਟਰ ਦੇ ਵਿਕਾਸ ਲਈ ਭਾਰਤ ਸਰਕਾਰ ਸਮੇਤ ਕਈ ਅਦਾਰੇ ਅਤੇ ਵਿਅਕਤੀ ਕੰਮ ਕਰ ਰਹੇ ਹਨ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬੀ ਭਾਸ਼ਾ ਤਕਨਾਲੋਜੀ ਵਿਕਾਸ ਕੇਂਦਰ ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਸਾਫ਼ਟਵੇਅਰਾਂ ਦੀ ਸੁਗਾਤ ਵੰਡ ਰਿਹਾ ਹੈ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਇਸ ਅਦਾਰੇ ਵੱਲੋਂ ਤਿਆਰ ਕੀਤੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਰਿਯੋਜਿਤ ਪੰਜਾਬੀ ਸਿੱਖਾਉਣ ਵਾਲੀ ਵੈੱਬਸਾਈਟ ਪੰਜਾਬ ਦੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਵੱਲੋਂ ਲਾਂਚ ਕੀਤੀ ਗਈ ਜਿੱਥੇ ਗੂਗਲ ਨੇ ਨੋਟੋ ਲੜੀ ਦੇ ਸੁੰਦਰ ਯੂਨੀਕੋਡ ਫੌਾਟ ਤਿਆਰ ਕੀਤੇ ਉੱਥੇ ਸਤਨਾਮ ਸਿੰਘ ਨਾਂਅ ਦੇ ਨੌਜਵਾਨ ਨੇ ਕੋਹਾਰਵਾਲਾ ਅਤੇ ਹੋਰ ਹੱਥ ਲਿਖਤਾਂ 'ਤੇ ਆਧਾਰਿਤ ਫੌਾਟਾਂ ਦਾ ਵਿਕਾਸ ਕੀਤਾ
ਕੰਪਿਊਟਰ ਮਾਹਿਰ ਡਾ: ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਚੱਲ ਰਹੇ ਯੂਨੀਵਰਸਿਟੀ ਦੇ ਇਸ ਖੋਜ ਕੇਂਦਰ ਨੇ ਪਿਛਲੇ ਵਰ੍ਹੇ ਇਕ ਵੱਡੇ ਸਾਫ਼ਟਵੇਅਰਾਂ ਦਾ ਵਿਕਾਸ ਕੀਤਾ ਜਿਸ ਨੂੰ www.akhariwp.com ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਵੱਲੋਂ ਜਾਰੀ ਕੀਤੇ 'ਅੱਖਰ-2016' ਨਾਂਅ ਦੇ ਸਾਫ਼ਟਵੇਅਰ ਨੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਹੱਲ ਕਰ ਦਿੱਤਾ ਹੈ ਅੱਖਰ ਰਾਹੀਂ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿਚ ਟਾਈਪ ਕੀਤਾ ਜਾ ਸਕਦਾ ਹੈ ਰਵਾਇਤੀ ਫੌਾਟਾਂ ਨੂੰ ਮਿਆਰੀ ਯੂਨੀਕੋਡ ਫੌਾਟ (ਰਾਵੀ) ਵਿਚ ਪਲਟਾਇਆ ਜਾ ਸਕਦਾ ਹੈ ਸਪੈੱਲ ਚੈੱਕਰ ਰਾਹੀਂ ਪੰਜਾਬੀ (ਗੁਰਮੁਖੀ) ਅਤੇ ਅੰਗਰੇਜ਼ੀ ਦੇ ਅੱਖਰ-ਜੋੜਾਂ ਦਾ ਨਿਰੀਖਣ ਕਰਦਿਆਂ ਉਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਗਰੈਮਰ ਚੈੱਕਰ ਇਸ ਦੀ ਖ਼ਾਸ ਵਿਸ਼ੇਸ਼ਤਾ ਹੈ 'ਅੱਖਰ-2016' ਰਾਹੀਂ ਗੁਰਮੁਖੀ ਤੋਂ ਸ਼ਾਹਮੁਖੀ, ਸ਼ਾਹਮੁਖੀ ਤੋਂ ਗੁਰਮੁਖੀ, ਗੁਰਮੁਖੀ ਤੋਂ ਦੇਵਨਾਗਰੀ, ਦੇਵਨਾਗਰੀ ਤੋਂ ਗੁਰਮੁਖੀ, ਗੁਰਮੁਖੀ ਤੋਂ ਰੋਮਨ ਅਤੇ ਰੋਮਨ ਤੋਂ ਗੁਰਮੁਖੀ ਸਮੇਤ 10 ਲਿਪੀ ਜੋੜਿਆਂ ਨੂੰ ਆਪਸ ਵਿਚ ਬਦਲਿਆ ਜਾ ਸਕਦਾ ਹੈ ਪੰਜਾਬੀ ਤੋਂ ਹਿੰਦੀ ਤੇ ਇਸ ਦੇ ਉਲਟ ਅਨੁਵਾਦ, ਉਰਦੂ ਤੋਂ ਪੰਜਾਬੀ ਅਤੇ ਟਕਸਾਲੀ ਪੰਜਾਬੀ ਤੋਂ ਮਲਵਈ ਅਨੁਵਾਦ ਇਸ ਸਾਫ਼ਟਵੇਅਰ ਲਈ ਚੁਟਕੀ ਦਾ ਕੰਮ ਹੈ
'ਅੱਖਰ-2016' ਦੀ ਓ.ਸੀ.ਆਰ. (ਓਪਟੀਕਲ ਕਰੈਕਟਰ ਰਿਕੋਨੀਸ਼ਨ) ਵਿਸ਼ੇਸ਼ਤਾ ਕਾਫ਼ੀ ਬੇਮਿਸਾਲ ਸਾਬਤ ਹੋਈ ਹੈ | ਇਸ ਰਾਹੀਂ ਫੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਦਲਿਆ ਜਾ ਸਕਦਾ ਹੈ | ਪੁਰਾਣੀ ਪੁਸਤਕ ਜਾਂ ਕਿਸੇ ਦਸਤਾਵੇਜ਼ ਦੀ ਹਾਰਡ ਕਾਪੀ ਨੂੰ ਸਕੈਨ ਕਰਕੇ ਓ.ਸੀ.ਆਰ. ਦੀ ਬਦੌਲਤ ਸਾਫਟ ਕਾਪੀ (ਵਰਡ ਫਾਈਲ) ਵਿਚ ਬਦਲਿਆ ਜਾ ਸਕਦਾ ਹੈ | ਇਸ ਵਿਚ ਗੁਰਮੁਖੀ ਲਿਪੀ ਦੇ ਨਾਲ-ਨਾਲ ਅੰਗਰੇਜ਼ੀ ਅਤੇ ਉਰਦੂ ਦੀ ਸਹੂਲਤ ਪਾਈ ਗਈ ਹੈ | ਸਾਫਟਵੇਅਰ ਵਿਚ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਕੋਸ਼ ਦੀ ਸਹੂਲਤ ਵੀ ਹੈ | ਅੰਗਰੇਜ਼ੀ, ਪੰਜਾਬੀ ਜਾਂ ਸ਼ਾਹਮੁਖੀ ਦੇ ਸ਼ਬਦਾਂ ਉਤੇ ਡਬਲ ਕਲਿੱਕ ਕਰਕੇ ਸਿੱਧੇ ਹੀ ਅਰਥ ਅਤੇ ਵਿਆਕਰਨਿਕ ਜਾਣਕਾਰੀ ਵੇਖੀ ਜਾ ਸਕਦੀ ਹੈ |
ਅੱਖਰ ਦੀ ਟਾਈਪਿੰਗ ਦੀ ਵਿਸ਼ੇਸ਼ਤਾ ਬੇਹੱਦ ਮਹੱਤਵਪੂਰਨ ਤੇ ਆਸਾਨ ਹੈ ਟਾਈਪ ਕਰਨ ਵਾਲਾ ਭਾਸ਼ਾ (ਲਿਪੀ) ਅਤੇ ਆਪਣੇ ਪਸੰਦ ਦੇ ਕੀ-ਬੋਰਡ ਲੇਆਊਟ ਦੀ ਚੋਣ ਕਰਕੇ ਸਿੱਧਾ ਹੀ ਯੂਨੀਕੋਡ ਰਾਵੀ ਫੌਾਟ ਵਿਚ ਟਾਈਪ ਕਰ ਸਕਦਾ ਹੈ ਅੱਖਰ ਦੀਆਂ ਅੰਦਰੂਨੀ ਕਮਾਂਡਾਂ ਜਿਵੇਂ ਕਿ ਸਪੈੱਲ ਚੈੱਕਰ ਚਲਾਉਣਾ, ਲਿਪੀਅੰਤਰਣ ਜਾਂ ਅਨੁਵਾਦ ਕਰਨਾ ਆਦਿ ਯੂਨੀਕੋਡ ਆਧਾਰਿਤ ਫੌਾਟਾਂ 'ਤੇ ਚਲਦੀਆਂ ਹਨ ਇਸ ਲਈ ਰਵਾਇਤੀ ਅਸੀਸ, ਅਨਮੋਲ ਲਿਪੀ, ਜੁਆਏ ਆਦਿ ਫੌਾਟਾਂ ਨੂੰ ਪਹਿਲਾਂ ਇਸ ਦੀ 'ਫੌਾਟ ਟੂ ਯੂਨੀਕੋਡ' ਸੁਵਿਧਾ ਰਾਹੀਂ ਮਿਆਰੀ ਯੂਨੀਕੋਡ ਫੌਾਟ ਵਿਚ ਪਲਟ ਲੈਣਾ ਚਾਹੀਦਾ ਹੈ ਪੰਜਾਬੀ ਟਾਈਪ ਦੇ ਸਿਖਾਂਦਰੂਆਂ ਲਈ ਰੋਮਨਾਈਜ਼ਡ ਕੀ-ਬੋਰਡ ਖ਼ਾਸ ਮਹੱਤਤਾ ਰੱਖਦਾ ਹੈ ਇਸ ਨੂੰ ਚੁਣ ਕੇ ਵਰਤੋਂਕਾਰ ਰੋਮਨ (ਅੰਗਰੇਜ਼ੀ) ਅੱਖਰਾਂ ਰਾਹੀਂ ਗੁਰਮੁਖੀ (ਪੰਜਾਬੀ) ਦੇ ਸ਼ਬਦ ਪਾ ਸਕਦਾ ਹੈ ਟਾਈਪ ਕਰਨ ਦੌਰਾਨ ਪੇਸ਼ ਸਮੱਸਿਆਵਾਂ ਦੇ ਹੱਲ ਲਈ ਇਸ ਵਿਚ ਕਰੈਕਟਰ ਮੈਪ ਅਤੇ ਆਨ-ਸਕਰੀਨ ਕੀ-ਬੋਰਡ ਦੀ ਸੁਵਿਧਾ ਵੀ ਪਾਈ ਗਈ ਹੈ ਚਾਰੋਂ ਭਾਸ਼ਾਵਾਂ ਬਾਰੇ ਲੋੜੀਂਦੀਆਂ ਕਮਾਂਡਾਂ ਲੱਭਣ ਲਈ ਅੱਖਰ ਦੀ ਟੈਬ ਬਾਰ ਤੋਂ 'ਲੈਂਗੂਏਜ ਟੂਲ' 'ਤੇ ਕਲਿੱਕ ਕੀਤਾ ਜਾਂਦਾ ਹੈ ਲੇਖਕਾਂ, ਪੱਤਰਕਾਰਾਂ ਤੇ ਮੀਡੀਆ ਨਾਲ ਜੁੜੇ ਵਿਅਕਤੀਆਂ ਦੀ ਮੰਗ 'ਤੇ ਇਸ ਵਿਚ ਫਾਈਲ ਨੂੰ ਵਾਪਸ ਸਤਲੁਜ, ਅਸੀਸ, ਅਨਮੋਲ ਲਿਪੀ ਆਦਿ ਰਵਾਇਤੀ ਫੌਾਟਾਂ ਵਿਚ ਪਲਟਣ ਲਈ ਉਚੇਚੇ ਤੌਰ 'ਤੇ ਸੁਵਿਧਾ ਜੋੜੀ ਗਈ ਹੈ ਜੋ ਕਿ ਫਾਈਲ ਮੀਨੂ ਵਿਚ 'ਐਕਸਪੋਰਟ' ਰਾਹੀਂ ਪੁਗਾਈ ਜਾ ਸਕਦੀ ਹੈ
ਅੰਤ 'ਅੱਖਰ-2016' ਭਾਰਤੀ ਭਾਸ਼ਾਵਾਂ ਦਾ ਇਕ ਮਹੱਤਵਪੂਰਨ ਵਰਡ ਪ੍ਰੋਸੈੱਸਰ ਹੈ ਇਹ ਮੁਲਕ ਵਿਚ ਭਾਸ਼ਾ ਅਤੇ ਲਿਪੀਆਂ ਦੇ ਨਾਂਅ 'ਤੇ ਉਸਰੀਆਂ ਕੰਧਾਂ ਨੂੰ ਢਹਿ-ਢੇਰੀ ਕਰੇਗਾ ਇਹ ਸਪੈੱਲ ਚੈੱਕਰ ਰਾਹੀਂ ਇਕੋ ਲੇਖਕ ਦੀ ਲਿਖਤ ਦੇ ਅੱਖਰ-ਜੋੜਾਂ ਵਿਚ ਇਕਸਾਰਤਾ ਲਿਆ ਦੇ ਮਿਆਰੀਕਰਨ ਦਾ ਕੰਮ ਕਰੇਗਾ ਤੇ ਪੰਜਾਬੀ ਦੇ 500 ਤੋਂ ਵੱਧ ਰਵਾਇਤੀ ਫੌਾਟਾਂ ਦੇ ਝੁਰਮਟ ਵਿਚ ਉਲਝੇ ਆਮ ਵਰਤੋਂਕਾਰਾਂ ਦੀ ਉਂਗਲ ਫੜੇਗਾ ਟਾਈਪਿੰਗ ਦੀ ਹਿਚਕਚਾਹਟ ਨੂੰ ਦੂਰ ਕਰੇਗਾ ਤੇ ਸਾਡੀ ਜ਼ਬਾਨ ਨੂੰ ਅੰਤਰਰਾਸ਼ਟਰੀ ਮਿਆਰ ਵਾਲੀ ਯੂਨੀਕੋਡ ਪ੍ਰਣਾਲੀ ਨਾਲ ਇਕਮਿਕ ਕਰਕੇ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਵੇਗਾ ਇਹ ਪੁਸਤਕਾਂ ਅਤੇ ਖਰੜਿਆਂ ਨੂੰ ਵਾਰ-ਵਾਰ ਟਾਈਪ ਕਰਨ ਦੀ ਨਾਮੁਰਾਦ ਬਿਮਾਰੀ ਨੂੰ ਓ.ਸੀ.ਆਰ. ਦੀ ਤੇਜ਼ ਤਕਨਾਲੋਜੀ ਵਾਲਾ ਟੀਕਾ ਲਾ ਕੇ ਠੀਕ ਕਰੇਗਾ ਇਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਨੂੰ ਠੱਲ੍ਹ ਪਵੇਗੀ 'ਅੱਖਰ-2016' ਨੂੰ ਆਪਣਾ ਹਮਦਮ ਬਣਾਉਣ ਵਾਲੇ ਪੰਜਾਬੀ ਖੋਜ ਵਿਦਿਆਰਥੀ ਹੁਣ ਹਵਾਲਿਆਂ/ ਟਿੱਪਣੀਆਂ/ ਪੁਸਤਕ ਸੂਚੀ ਨੂੰ ਮੈਨੂਅਲੀ ਅੱਖਰ-ਕ੍ਰਮ ਵਿਚ ਲਗਾਉਣ 'ਤੇ ਸਮਾਂ ਬਰਬਾਦ ਨਹੀਂ ਕਰਨਗੇ ਇਹ ਕੋਸ਼ਕਾਰਾਂ ਭਾਸ਼ਾ ਮਾਹਿਰਾਂ ਸ਼ਬਦ ਘੜੂਆਂ ਨੂੰ ਕਾਰਡਾਂ ਰਾਹੀਂ ਸ਼ਬਦ-ਕ੍ਰਮ ਦਾ ਜਾਲ ਬੁਣਨ ਦੇ ਝੰਜਟ ਤੋਂ ਛੁਟਕਾਰਾ ਪਾਵੇਗਾ
ਨਿਸਚਿਤ ਹੀ ਇਸ ਲਿਖਤ ਦਾ ਅੱਖਰ-ਅੱਖਰ 'ਅੱਖਰ-2016' ਦੀ ਵਡਿਆਈ ਲੋਚਦਾ ਹੈ ਪਰ ਇਸ ਸਾਫ਼ਟਵੇਅਰ ਦੀਆਂ ਬੇਮਿਸਾਲ ਸੁਵਿਧਾਵਾਂ ਨੂੰ ਇਨਸਾਨ ਦਾ ਬਦਲ ਸਮਝ ਲੈਣਾ ਵੱਡੀ ਭੁੱਲ ਹੋਵੇਗੀ ਮਿਸਾਲ ਵਜੋਂ ਜੇ ਅਸੀਂ ਚਾਹੀਏ ਕਿ ਸਾਡਾ ਕੰਪਿਊਟਰ ਪੰਜਾਬੀ ਵਿਚ ਲਿਖੀ ਕਿਤਾਬ ਦਾ ਹਿੰਦੀ ਵਿਚ ਹੂ-ਬਹੂ ਉਲੱਥਾ ਕਰ ਦੇਵੇ ਤੇ ਅਸੀਂ ਉਸ ਨੂੰ ਬਿਨਾਂ ਪੜਿ੍ਹਆਂ ਛਾਪ ਕੇ ਹਿੰਦੀ ਦੇ ਵਿਦਵਾਨ ਬਣਨ ਦਾ ਭਰਮ ਪਾਲ ਲਈਏ ਤਾਂ ਇਹ ਗ਼ਲਤ ਹੋਵੇਗਾ
ਕੰਪਿਊਟਰ ਮਾਹਿਰਾਂ ਤੇ ਭਾਸ਼ਾ ਵਿਗਿਆਨੀਆਂ ਦੀ ਇਕ ਵੱਡੀ ਟੀਮ ਇਸ ਕੰਮ ਵਿਚ ਜੁਟੀ ਹੋਈ ਹੈ ਕਿ ਅੱਖਰ ਦੀਆਂ ਭਾਸ਼ਾ ਅਨੁਵਾਦ ਤੇ ਹੋਰ ਸਹੂਲਤਾਂ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ ਆਸ ਹੈ ਕਿ ਨਵੇਂ ਵਰ੍ਹੇ 'ਅੱਖਰ-2016' ਦੀ ਤਕਨਾਲੋਜੀ ਹੋਰ ਨਿਖਰੇਗੀ ਤੇ ਹੋਰ ਸਹੂਲਤਾਂ ਵੀ ਇਸ ਦਾ ਹਿੱਸਾ ਬਣਨਗੀਆਂ
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 15-01-2017