ਸਿੱਖਿਆ ਮੰਤਰੀ ਵੱਲੋਂ ਡਾ: ਸੀ. ਪੀ. ਕੰਬੋਜ ਦੀ ਪੁਸਤਕ 'ਪੰਜਾਬੀ ਕੰਪਿਊਟਰ ਦਾ ਮੁੱਢਲਾ ਗਿਆਨ' ਰਿਲੀਜ਼/book-release-Dr.cp-kamboj

ਰੋਜ਼ਾਨਾ ਅਜੀਤ (28 ਦਸੰਬਰ, 2017)

ਐੱਸ. ਏ. ਐੱਸ. ਨਗਰ, 27 ਦਸੰਬਰ (ਕੇ. ਐੱਸ. ਰਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਉੱਘੇ ਕੰਪਿਊਟਰ ਲੇਖਕ ਡਾ: ਸੀ. ਪੀ. ਕੰਬੋਜ ਦੀ ਪੁਸਤਕ 'ਪੰਜਾਬੀ ਕੰਪਿਊਟਰ ਦਾ ਮੁੱਢਲਾ ਗਿਆਨ' ਰਿਲੀਜ਼ ਕੀਤੀ ਗਈ | ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਸਿੱਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਨੇ ਨਿਭਾਈ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ, ਸਕੱਤਰ ਜਨਕਰਾਜ ਮਹਿਰੋਕ, ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਦਵਿੰਦਰ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ: ਗੁਰਸ਼ਰਨ ਕੌਰ ਸਮੇਤ ਹੋਰ ਕਈ ਸਿੱਖਿਆ ਅਧਿਕਾਰੀ ਤੇ ਮਾਹਿਰ ਹਾਜ਼ਰ ਸਨ | ਇਸ ਮੌਕੇ ਲੇਖਕ ਡਾ: ਕੰਬੋਜ ਨੇ ਆਪਣੀ ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਸਤਕ ਪੰਜਾਬੀ ਦੇ ਸਾਫ਼ਟਵੇਅਰਾਂ ਬਾਰੇ ਪ੍ਰਯੋਗੀ ਜਾਣਕਾਰੀ 'ਤੇ ਆਧਾਰਿਤ ਹੈ ਤੇ ਇਸ ਨੂੰ ਮਦਾਨ ਪਬਲੀਸ਼ਿੰਗ ਹਾਊਸ ਪਟਿਆਲਾ ਵੱਲੋਂ ਛਾਪਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੁਸਤਕ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਉਨ੍ਹਾਂ ਦੀ ਵੈਬਸਾਈਟ www.cpkamboj.com ਨੂੰ ਖੋਲਿ੍ਹਆ ਜਾ ਸਕਦਾ ਹੈਦੱਸਣਯੋਗ ਹੈ ਕਿ ਡਾ. ਕੰਬੋਜ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਹੁਣ ਤੱਕ ੨੮ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ। ਪੰਜਾਬੀ ਦੀਆਂ ਪ੍ਰਸਿੱਧ ਅਖ਼ਬਾਰਾਂ ਤੇ ਰਸਾਲਿਆਂ ਵਿਚ ਉਨ੍ਹਾਂ ਦੀਆਂ ਲੇਖਲੜੀਆਂ ਅਕਸਰਛਪਦੀਆਂ ਰਹਿੰਦੀਆਂ ਹਨ। ਇੰਨ੍ਹੀਂ ਦਿਨੀਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਕਰ ਰਹੇ ਹਨ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ, ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਬਲਬੀਰ ਸਿੰਘ ਢੋਲ, ਸਕੱਤਰ ਜਨਕ ਰਾਜ ਮਹਿਰੋਕ, ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਗੁਰਸ਼ਰਨ ਕੌਰ ਸਮੇਤ ਅਨੇਕਾਂ ਅਧਿਕਾਰੀ ਤੇ ਸਿੱਖਿਆ ਮਾਹਿਰ ਵੀ ਹਾਜ਼ਰ ਸਨ।
ਬਾਹਰੀ ਲਿੰਕ: ਰੋਜ਼ਾਨਾ ਅਜੀਤ   ।   ਨਬਜ਼-ਏ-ਪੰਜਾਬ
Previous
Next Post »