ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-6 (20141109)

ਬੜੀ ਸਾਵਧਾਨੀ ਨਾਲ ਕਰੋ ਡਾਊਨਲੋਡ
ਇੰਟਰਨੈੱਟ 'ਤੇ ਹਜ਼ਾਰਾਂ ਸਾਫ਼ਟਵੇਅਰ, ਵੀਡੀਓ ਗੇਮਾਂ, ਗੀਤ-ਸੰਗੀਤ, ਵੀਡੀਓ ਅਤੇ ਮੋਬਾਈਲ ਐਪਸ ਉਪਲਬਧ ਹਨ | ਇਸ ਨਾਲ ਕੰਪਿਊਟਰ ਅਤੇ ਇਸ ਵਿਚਲੇ ਡਾਟੇ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ | ਇੰਟਰਨੈੱਟ ਤੋਂ ਕੁਝ ਵੀ ਡਾਊਨਲੋਡ ਕਰਨ ਸਮੇਂ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ: 


  • ਡਾਊਨਲੋਡ ਦੀ ਪ੍ਰਕਿਰਿਆ ਦੇ ਇਕ-ਇਕ ਸਟੈੱਪ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਪੂਰੀ ਕਰੋ |
  • ਕਈ ਵਾਰ ਡਾਊਨਲੋਡ ਕਰਨ ਸਮੇਂ ਫ਼ਾਲਤੂ ਵਿਕਲਪ ਕੱਟਣ ਦੀ ਲੋੜ ਪੈਂਦੀ ਹੈ | 
  • 'ਨੈਕਸਟ-ਨੈਕਸਟ' ਦੱਬਣ ਦੀ ਪ੍ਰਵਿਰਤੀ ਦੇ ਸਿੱਟੇ ਵਜੋਂ ਇਕ ਕੰਮ ਦੇ ਸਾਫ਼ਟਵੇਅਰ ਨਾਲ ਕਈ ਫ਼ਜ਼ੂਲ ਤੇ ਖ਼ਤਰਨਾਕ ਸਾਫ਼ਟਵੇਅਰ ਵੀ ਸਾਡੇ ਕੰਪਿਊਟਰ ਵਿਚ ਦਾਖਲ ਹੋ ਸਕਦੇ ਹਨ |
  • ਪੌਪ-ਅਪ ਜਾਂ ਮਸ਼ਹੂਰੀ ਬਕਸਿਆਂ ਨੂੰ ਨਾ ਖੋਲ੍ਹੋ | ਇਨ੍ਹਾਂ ਵਿਚ ਤੁਹਾਡੇ ਕੰਪਿਊਟਰ ਦਾ ਭੇਦ ਪਾਉਣ ਵਾਲੇ ਟੌਰਜਨ ਨਾਂਅ ਦੇ ਅੱਤਵਾਦੀ ਵੀ ਮੌਜੂਦ ਹੋ ਸਕਦੇ ਹਨ |


ਮਿੱਤਰੋ ਹੋਵੋ ਸਾਵਧਾਨ,

ਕਿਧਰੇ ਰਹਿ ਨਾ ਜਾਓ ਅਗਿਆਨ |
'ਫਰੀਵੇਅਰ' ਦਾ ਨਾ ਹੋਵੇ ਸਥਾਨ,
'ਪੌਪ-ਅਪ' ਦਾ ਕੱਟੋ ਚਲਾਣ |
'ਨੈਕਸਟ-ਨੈਕਸਟ' ਦਾ ਛੱਡੋ ਰੁਝਾਨ,
ਗੱਲ ਮੇਰੀ ਇਹ ਕਰਿਓ ਪ੍ਰਵਾਨ |
  • ਡਾਊਨਲੋਡ ਦਾ ਕੰਮ ਸਿਰਫ਼ ਤਸੱਲੀਬਖ਼ਸ਼ ਵੈੱਬਸਾਈਟਾਂ ਤੋਂ ਹੀ ਕਰੋ |
  • ਨੈੱਟ 'ਤੇ ਫ਼ਾਲਤੂ ਗਤੀਵਿਧੀਆਂ ਨਾ ਕਰੋ | ਜਿਨ੍ਹਾਂ ਸਾਫਟਵੇਅਰਾਂ ਦੀ ਵਰਤੋਂ ਜਾਂ ਮੰਤਵ ਬਾਰੇ ਨਹੀਂ ਜਾਣਕਾਰੀ, ਉਨ੍ਹਾਂ ਨੂੰ ਡਾਊਨਲੋਡ ਨਾ ਕਰੋ |
Previous
Next Post »