ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-8 (20141123)

ਸਮਾਜਿਕ ਵੈੱਬਸਾਈਟਾਂ ਦਾ ਮਸਲਾ
ਫੇਸਬੁਕ, ਟਵੀਟਰ, ਯੂ-ਟਿਊਬ, ਵਟਸ ਐਪ ਅਤੇ ਬਲੌਗਰ ਆਦਿ ਸਮਾਜਿਕ ਵੈੱਬਸਾਈਟਾਂ ਵਿਚਾਰਾਂ ਦੇ ਪ੍ਰਵਾਹ ਲਈ ਇਕ ਸਾਂਝਾ ਪਲੇਟਫ਼ਾਰਮ ਪ੍ਰਦਾਨ ਕਰਦੀਆਂ ਹਨ | ਇਹ ਉਨ੍ਹਾਂ ਲੇਖਕਾਂ ਲਈ ਵਰਦਾਨ ਸਾਬਤ ਹੋਈਆਂ ਹਨ, ਜਿਨ੍ਹਾਂ ਦੇ ਸ਼ਬਦਾਂ ਵਿਚ ਡਾਂਗ ਵਰਗਾ ਖੜਾਕ ਹੈ ਪਰ ਉਨ੍ਹਾਂ ਨੂੰ ਪਿ੍ੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਅਣਗੌਲਿਆ ਜਾ ਰਿਹਾ ਹੈ | ਯੂਨੀਕੋਡ ਫੌਾਟ ਰਾਹੀਂ ਆਪਣੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਅਜਿਹੀਆਂ ਸਾਈਟਾਂ ਦੀ ਵਰਤੋਂ ਸਾਰਥਿਕ ਮੰਨੀ ਗਈ ਹੈ | ਨਾ-ਮਾਤਰ ਕੀਮਤ 'ਤੇ ਖੁੱਲ੍ਹੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਲਈ ਵਰਤੀਆਂ ਜਾਂਦੀਆਂ ਇਹ ਸਾਈਟਾਂ ਨੌਜਵਾਨ ਪੀੜ੍ਹੀ 'ਚ ਇਕ ਨਵੀਂ ਰੂਹ ਫ਼ੂਕ ਰਹੀਆਂ ਹਨ |
ਸਿਰਜਣਾਤਮਿਕ ਵਰਤੋਂ ਦੇ ਨਾਲ-ਨਾਲ ਕਈ ਵਰਤੋਂਕਾਰ ਇਸ 'ਤੇ ਅਸ਼ਲੀਲ ਟਿੱਪਣੀਆਂ, ਭੜਕਾਊ ਬਿਆਨਬਾਜ਼ੀ, ਨੰਗੇਜ ਨੂੰ ਹੁਲਾਰਾ ਦੇਣ ਵਾਲੀਆਂ ਫ਼ੋਟੋਆਂ ਅਤੇ ਵੀਡੀਓ ਪਾ ਕੇ ਅਪਰਾਧਾਂ ਨੂੰ ਜਨਮ ਦੇ ਰਹੇ ਹਨ | ਇਸ ਲਈ ਜ਼ਰੂਰੀ ਹੈ ਕਿ ਸਮਾਜਿਕ ਨੈੱਟਵਰਕ ਸਾਈਟਾਂ ਦੀ ਬੜੀ ਸਾਵਧਾਨੀ ਨਾਲ ਵਰਤੋਂ ਕੀਤੀ ਜਾਵੇ | ਜਿਵੇਂ ਕਿ:
ਪਾਸਵਰਡ ਸੁਰੱਖਿਅਤ ਅਤੇ ਗੁੰਝਲਦਾਰ ਰੱਖੋ | ਇਸ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹੋ |
ਲੜਕੀਆਂ ਆਪਣੀ ਅਸਲ ਪ੍ਰੋਫਾਈਲ ਫ਼ੋਟੋ ਅੱਪਡੇਟ ਨਾ ਕਰਨ |
ਫੇਸਬੁਕ 'ਤੇ ਅਜਿਹਾ ਕਰਨ ਲਈ ਸੁਰੱਖਿਆ ਦੇ ਖ਼ਾਸ ਨੁਸਿਖ਼ਆਂ ਨੂੰ ਅਪਣਾਉਣਾ ਚਾਹੀਦਾ ਹੈ | ਵੱਡੀ ਮਿੱਤਰਤਾ ਸੂਚੀ ਦੀ ਬਜਾਏ ਉਸਾਰੂ ਸੋਚ ਵਾਲੀ ਛੋਟੀ ਸੂਚੀ 'ਤੇ ਫ਼ਖਰ ਕਰਨਾ ਚਾਹੀਦਾ ਹੈ | ਅਸੱਭਿਅਕ ਪੋਸਟਾਂ ਪਾਉਣ 'ਤੇ ਮਿੱਤਰ ਨੂੰ ਸੂਚੀ ਵਿਚੋਂ 'ਥਾਲ਼ੀ ਛੇਕ' ਕਰ ਦੇਣਾ ਚਾਹੀਦਾ ਹੈ |
ਪ੍ਰੋਫਾਈਲ ਵਿਚ ਜਾਣਕਾਰੀ ਸੋਚ-ਸਮਝ ਕੇ ਪਾਓ
ਜਿੱਥੋਂ ਤੱਕ ਸੰਭਵ ਹੋਵੇ ਲੜਕੀਆਂ ਆਪਣੀ ਨਿੱਜੀ ਜਾਣਕਾਰੀ ਦਾ ਵੇਰਵਾ ਅਤੇ ਹੋਰ ਪੋਸਟਾਂ 'ਪਬਲਿਕ' ਦੀ ਬਜਾਏ ਆਪਣੀ ਮਿੱਤਰਤਾ ਸੂਚੀ ਤੱਕ ਹੀ ਸੀਮਤ ਰੱਖਣ |
Previous
Next Post »