ਸਮਾਰਟ ਫੋਨ ਰਾਹੀਂ ਪੀਸੀ ’ਤੇ ਚਲਾਓ ਇੰਟਰਨੈੱਟ (20141106)

ਜੇ ਤੁਹਾਡੇ ਕੋਲ ਸਮਾਰਟ ਫੋਨ ਹੈ ਤੇ ਉਸ ਵਿੱਚ ਡਾਟਾ ਪੈਕ (ਇੰਟਰਨੈੱਟ) ਪਵਾਇਆ ਹੋਇਆ ਹੈ ਤਾਂ ਤੁਸੀਂ ਉਸ ਨੂੰ ਆਪਣੇ ਪੀਸੀ ਨਾਲ ਜੋੜ ਕੇ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਪੀਸੀ ਲਈ ਅਲੱਗ ਤੋਂ ਮੌਡਮ ਜਾਂ ਇੰਟਰਨੈੱਟ ਕੁਨੈਕਸ਼ਨ ਆਦਿ ਦੀ ਜ਼ਰੂਰਤ ਨਹੀਂ ਪਵੇਗੀ।

ਮੋਬਾਈਲ ਵਿਚਲੀ ਇਸ ਵਿਸ਼ੇਸ਼ ਸੁਵਿਧਾ ਨੂੰ ਟੀਥਰਿੰਗ ਅਤੇ ਹੌਟ-ਸਪੌਟ ਦਾ ਨਾਂ ਦਿੱਤਾ ਹੈ। ਇਸ ਵਿਸ਼ੇਸ਼ਤਾ ਨੂੰ ਚਾਲੂ ਕਰਨ ਲਈ ਹੇਠਾਂ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
* ਸਭ ਤੋਂ ਪਹਿਲਾਂ ਮੋਬਾਈਲ  ਦੀਆਂ ‘ਸੈਟਿੰਗਜ਼’ ਨੂੰ ਖੋਲ੍ਹੋ।
* ਹੁਣ ਵਾਇਰਲੈੱਸ ਐਂਡ ਨੈੱਟਵਰਕ ਦੇ ਹੇਠਾਂ ‘ਮੋਰ’ ਨਾਂ ਦੀ ਸ਼੍ਰੇਣੀ ਦੀ ਚੋਣ ਕਰੋ। ਇੱਕ ਨਵੀਂ ਸਕਰੀਨ ਖੁੱਲ੍ਹੇਗੀ।
* ਇੱਥੋਂ ਟੀਥਰਿੰਗ ਐਂਡ ਪੋਰਟੇਬਲ ਹੌਟ-ਸਪੌਟ (Tethering & Portable Hotspot) ’ਤੇ  ਕਲਿੱਕ ਕਰੋ।
* ਹੁਣ ਵਾਈ-ਫਾਈ ਵਾਲੇ ਖੇਤਰ ਵਿੱਚ ਨਜ਼ਰ ਆਉਣ ਵਾਲੇ ਬਟਨ ਨੂੰ ਸੱਜੇ ਹੱਥ ਖਿਸਕਾ ਕੇ ‘ਆਨ’ ਕਰ ਲਓ।
ਆਪਣੇ ਸਮਾਰਟ ਫੋਨ ਦੀ ਇੰਟਰਨੈੱਟ ਸੁਵਿਧਾ ਨੂੰ ਪੀਸੀ ਨਾਲ ਜੋੜਨ ਲਈ ਵਾਈ-ਫਾਈ ਤੋਂ ਇਲਾਵਾ ਯੂਐੱਸਬੀ ਜਾਂ ਬਲਿਊ ਟੁੱਥ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
Previous
Next Post »