ਐਂਡਰਾਇਡ ਫੋਨ ਦੀ ਪੀਸੀ ਦੇ ਮੁਕਾਬਲੇ ਮੈਮਰੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਇਸ ਵਿੱਚ ਸਿਰਫ਼ ਉਹ ਐਪਸ ਹੀ ਰੱਖਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ। ਵੱਧ ਗਿਣਤੀ ’ਚ ਐਪਸ ਨੂੰ ਸਾਂਭਣ ਨਾਲ ਤੁਹਾਡੇ ਮੋਬਾਈਲ ਫੋਨ ਦੀ ਰਫ਼ਤਾਰ ਘਟ ਸਕਦੀ ਹੈ। ਇਸ ਸਥਿਤੀ ਵਿੱਚ ਮੋਬਾਈਲ ਦੀਆਂ ਅਣਚਾਹੀਆਂ ਐਪਸ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਗ਼ੈਰਜ਼ਰੂਰੀ ਐਪਸ ਨੂੰ ਬਾਹਰ ਕੱਢਣ ਦਾ ਤਰੀਕਾ ਹੇਠਾਂ ਲਿਖੇ ਅਨੁਸਾਰ ਹੈ:
* ਆਪਣੇ ਮੋਬਾਈਲ ਦੀਆਂ ਸੈਟਿੰਗਜ਼ ਨੂੰ ਖੋਲ੍ਹੋ।
* ਹੁਣ ਐਪਸ (Apps) ਉੱਤੇ ਟੱਚ ਕਰੋ।
* ਇੱਕ ਨਵੀਂ ਸਕਰੀਨ ’ਤੇ ਉਹ ਸਾਰੀਆਂ ਐਪਸ ਨਜ਼ਰ ਆਉਣਗੀਆਂ ਜੋ ਤੁਹਾਡੇ ਮੋਬਾਈਲ ਵਿੱਚ ਇੰਸਟਾਲ ਹਨ।
* ਹਟਾਈ ਜਾਣ ਵਾਲੀ ਐਪ ਨੂੰ ਚੁਣੋ।
* ਹੁਣ ਅਨ-ਇੰਸਟਾਲ ਕਮਾਂਡ ਨੂੰ ਚੁਣੋ।
* ਐਂਡਰਾਇਡ ਤੁਹਾਡੇ ਤੋਂ ਐਪ ਹਟਾਉਣ ਬਾਰੇ ਪੁਸ਼ਟੀ ਕਰੇਗਾ। ਇੱਥੋਂ ਓਕੇ ’ਤੇ ਕਲਿੱਕ ਕਰ ਦਿਓ।
* ਫਿਰ ਓਕੇ ਕਰਕੇ ਪ੍ਰਕਿਰਿਆ ਪੂਰੀ ਕਰੋ।
ਇਸੇ ਤਰ੍ਹਾਂ ਬਾਕੀ ਫ਼ਾਲਤੂ ਐਪਸ ਨੂੰ ਵੀ ਮੋਬਾਈਲ ’ਚ ਹਟਾਇਆ ਜਾ ਸਕਦਾ ਹੈ।

2 comments
Click here for commentsIs it possible to uninstall built in apps
Replyਹਾਂਜੀ, ਫ਼ੋਨ ਨੂੰ ਰੂਟ ਕਰਕੇ ਆਦੇਸ਼ਕਾਰੀਆਂ ਨੂੰ ਅਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸਦਾ ਹੋਰ ਕੋਈ ਵੀ ਬਦਲ ਭਾਵ ਓਪਸ਼ਨ ਨਹੀਂ ਹੈ।
ReplyConversionConversion EmoticonEmoticon