2014-11-12

ਪੁਸਤਕਾਂ ਦੇ ਟਾਈਟਲ


ਸੀ.ਪੀ. ਕੰਬੋਜ ਦੀ 'ਕੰਪਿਊਟਰ ਵਿਗਿਆਨ' ਨੂੰ ਪਾਠਕਾਂ ਤੋਂ ਮਿਲਿਆ ਭਰਵਾਂ ਹੁੰਗਾਰਾ
http://beta.ajitjalandhar.com/news/20131123/22/368061.cms#sthash.0DVT1vlg.dpbs
ਫਾਜ਼ਿਲਕਾ, 22 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਪ੍ਰੋਗਰਾਮਰ ਕਮ ਟਰੇਨਰ ਅਤੇ ਪਿੰਡ ਲਾਧੂਕਾ ਦੇ ਜੰਮਪਲ ਸ੍ਰੀ ਸੀ ਪੀ ਕੰਬੋਜ ਦੀ ਨਵੀਂ ਪੁਸਤਕ 'ਕੰਪਿਊਟਰ ਵਿਗਿਆਨ' ਨੂੰ ਪਾਠਕਾਂ ਪਾਸੋਂ ਭਰਵਾਂ ਹੁੰਗਾਰਾ ਮਿਲਿਆ ਹੈ | ਗੌਰਤਲਬ ਹੈ ਕਿ 500 ਪੰਨਿਆਂ ਦੀ ਇਹ ਵੱਡੀ ਆਕਾਰੀ ਪੁਸਤਕ ਪੰਜਾਬੀ ਯੂਨੀਵਰਸਿਟੀ ਦੀ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ | ਆਪਣੀ ਪਿੰਡ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਕੰਬੋਜ ਨੇ ਦੱਸਿਆ ਕਿ ਇਸ ਪੁਸਤਕ ਵਿਚ ਕੰਪਿਊਟਰ ਤੇ ਇੰਟਰਨੈੱਟ ਨਾਲ ਸਬੰਧੀ ਸਾਧਾਰਨ ਜਾਣਕਾਰੀ ਦੇ ਨਾਲ-ਨਾਲ ਸਾਈਬਰ ਸੁਰੱਖਿਆ, ਕੰਪਿਊਟਰ ਸ਼ਬਦਾਵਲੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਅਧਿਆਇ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀਆਂ ਨੂੰ ਕੁਸ਼ਲ ਫੌਾਟ ਪਲਟਾਊ ਟੂਲ ਅਤੇ ਹਿੰਦੀ ਤੋਂ ਪੰਜਾਬੀ ਮਸ਼ੀਨੀ ਅਨੁਵਾਦ ਵਾਲੇ ਸ਼ਕਤੀਸ਼ਾਲੀ ਸਾਫ਼ਟਵੇਅਰਾਂ ਦਾ ਅਨਮੋਲ ਤੋਹਫ਼ਾ ਮੁਹੱਈਆ ਕਰਵਾਇਆ ਹੈ ਜਿਨ੍ਹਾਂ ਨੂੰ ਵੈੱਬਸਾਈਟ ਤੋਂ ਮੁਫਤ 'ਚ ਵਰਤਿਆ ਜਾ ਸਕਦਾ ਹੈ | ਸ੍ਰੀ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅÏਡਰਾਈਡ ਫ਼ੋਨ ਲਈ ਤਿਆਰ ਕੀਤਾ 'ਗੁਰ-ਟਾਈਪ' ਨਾਂ ਦਾ ਪ੍ਰੋਗਰਾਮ ਅਗਲੇ ਮਹੀਨੇ ਜਾਰੀ ਕੀਤਾ ਜਾਵੇਗਾ ਜਿਹੜਾ ਕਿ ਜਲਦੀ ਹੀ ਗੂਗਲ ਐਪ ਸਟੋਰ 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ | ਇਸ ਪ੍ਰੋਗਰਾਮ ਵਿਚ ਪੰਜਾਬੀ ਗੁਰਮੁਖੀ ਅੱਖਰਾਂ ਨੂੰ ਪ੍ਰਡਿਕਟਿਵ ਵਿਧੀ ਰਾਹੀਂ ਟਾਈਪ ਕਰਨ ਦੀ ਬੇਮਿਸਾਲ ਸਹੂਲਤ ਸ਼ੁਮਾਰ ਹੈ | ਸ੍ਰੀ ਕੰਬੋਜ ਅਨੁਸਾਰ ਇਹ ਪਹਿਲੀ ਮੋਬਾਈਲ ਟਾਈਪਿੰਗ ਪੈਡ ਹੈ ਜਿਸ ਵਿਚ ਟਾਈਪ ਕੀਤੇ ਸੁਨੇਹੇ ਨੂੰ ਈ-ਮੇਲ ਤੇ ਐੱਸਐੱਮਐੱਸ ਦੇ ਰੂਪ ਵਿਚ ਭੇਜਿਆ ਜਾ ਸਕਦਾ ਹੈ |

ਕੰਬੋਜ ਦੀਆਂ ਪੰਜਾਬੀ ਵਿਚ ਕੰਪਿਊਟਰ ਬਾਰੇ ਤਿੰਨ ਪੁਸਤਕਾਂ ਰਿਲੀਜ਼
ਲਿੰਕ

 ਫਾਜ਼ਿਲਕਾ, 28 ਮਾਰਚ (ਪੱਤਰ ਪ੍ਰੇਰਕ)
 ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਰਲਡ ਪੰਜਾਬੀ ਸੈਂਟਰ ਵੱਲੋਂ ਕਰਵਾਏ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਸੀ.ਪੀ. ਕੰਬੋਜ ਦੀਆਂ ਪੰਜਾਬੀ ਭਾਸ਼ਾ ਵਿਚ ਲਿਖੀਆਂ ਤਿੰਨ ਕੰਪਿਊਟਰ ਪੁਸਤਕਾਂ ਰਿਲੀਜ਼ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਪਾਕਿਸਤਾਨ ਅਕੈਡਮੀ ਆਫ਼ ਲਿਟਰੇਚਰ ਦੇ ਚੇਅਰਮੈਨ ਫ਼ਖਰ ਜ਼ਮਾਨ, ਵਰਲਡ ਪੰਜਾਬੀ ਸੈਂਟਰ ਦੇ ਅਮਰੀਕਾ ਚੈਪਟਰ ਦੇ ਪ੍ਰਧਾਨ ਗੁਰਮੇਲ ਸਿੱਧੂ, ਐਮ.ਜੇ.ਪੀ. ਯੂਨੀਵਰਸਿਟੀ ਬਰੇਲੀ ਦੇ ਵਾਈਸ-ਚਾਂਸਲਰ ਡਾ. ਐਸ.ਪੀ. ਗੌਤਮ, ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਉਪ ਪ੍ਰਧਾਨ ਡਾ. ਸਤਿੰਦਰ ਨੂਰ, ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ-ਚਾਂਸਲਰ ਐਸ.ਐਸ. ਗਿੱਲ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਹਾਜ਼ਰ ਸਨ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਸੀ. ਪੀ. ਕੰਬੋਜ ਨੇ ਮਾਤ-ਭਾਸ਼ਾ ਦੀ ਸੇਵਾ ਲਈ ਲਗਾਤਾਰ ਨਿੱਠ ਕੇ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਇਕ ਸੀਮਾਂਤ ਤੇ ਦੂਰਵਰਤੀ ਇਲਾਕੇ ਦੇ ਜੰਮਪਲ ਨੇ ਇਸ ਵਿਸ਼ੇ ’ਤੇ 22 ਪੁਸਤਕਾਂ ਅਤੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿਚ 1300 ਤੋ ਵੱਧ ਲੇਖ ਲਿਖ ਕੇ ਇਕ ਵਿਲੱਖਣ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਕੰਬੋਜ ਦੀਆਂ ਪੁਸਤਕਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਚਲ ਰਹੇ ਕੰਪਿਊਟਰ ਸਿੱਖਿਆ ਦੇ ਵਿਸ਼ੇ ’ਚ ਪਹਿਲਾਂ ਹੀ ਪੜ੍ਹਾਈਆਂ ਜਾ ਰਹੀਆਂ ਹਨ।
 ਇਸ ਮੌਕੇ ਲੇਖਕ ਸੀ. ਪੀ. ਕੰਬੋਜ ਨੇ ਦੱਸਿਆ ਕਿ ਕੰਪਿਊਟਰ ਅਤੇ ਪੰਜਾਬੀ ਭਾਸ਼ਾ ਨਾਮਕ ਪੁਸਤਕ ਵਿਚ ਕੰਪਿਊਟਰ ਉੱਤੇ ਪੰਜਾਬੀ ਦੀ ਵਰਤੋਂ ਸਮੇਂ ਪੇਸ਼ ਆਉਂਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਸੰਸਾਰ ਤੇ ਪੰਜਾਬੀ ਭਾਸ਼ਾ ਨਾਮਕ ਪੁਸਤਕ ਉਨ੍ਹਾਂ ਦੇ ਅਜੀਤ ਅਖ਼ਬਾਰ ਵਿਚ ਪ੍ਰਕਾਸ਼ਿਤ ਹੋ ਚੁੱਕੇ ਲੜੀਵਾਰ ਕਾਲਮਾਂ ’ਤੇ ਅਧਾਰਿਤ ਹੈ। ਉਨ੍ਹਾਂ ਤੀਸਰੀ ਪੁਸਤਕ ਮਾਈਕ੍ਰੋਸਾਫਟ ਵਿੰਡੋਜ਼ ਬਾਰੇ ਜਾਣਕਾਰੀ ਦਿੱਤੀ ਕਿ ਇਸ ਵਿਚ ਵਿੰਡੋਜ਼ ਬਾਰੇ ਜਾਣਕਾਰੀ ਨੂੰ ਦਿਲਚਸਪ ਤਰੀਕੇ ਰਾਹੀਂ ਮਾਤ-ਭਾਸ਼ਾ ਵਿਚ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਗੌਰਤਲਬ ਹੈ ਕਿ ਸੀ. ਪੀ. ਕੰਬੋਜ ਯੂਨੀਵਰਸਿਟੀ ਵਿਚ ਇਕ ਪ੍ਰੋਜੈਕਟ ’ਤੇ ਕੰਮ ਕਰਨ ਦੇ ਨਾਲ ਨਾਲ ‘‘ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ’’ ਵਿਸ਼ੇ ’ਤੇ ਪੀਐÎੱਚ.ਡੀ. ਦੇ ਖੋਜ ਕਾਰਜ ਵਿਚ ਜੁਟਿਆ ਹੋਇਆ ਹੈ।