ਪੰਜਾਬੀ ਟਾਈਪਿੰਗ ਬਾਰੇ ਮੇਰੀ ਨਵੀਂ ਪੁਸਤਕ/My New Book on Punjabi Typing


ਭੂਮਿਕਾ
ਕੰਪਿਊਟਰ ਤੋਂ ਕੰਮ ਲੈਣ ਲਈ ਟਾਈਪਿੰਗ ਦੀ ਜੁਗਤ ਆਉਣੀ ਜ਼ਰੂਰੀ ਹੈਜੇ ਇਹ ਵਿਧੀ-ਬੱਧ ਤਰੀਕੇ ਨਾਲ ਪੂਰਨ ਅਭਿਆਸ ਰਾਹੀਂ ਸਿੱਖ ਲਈ ਜਾਵੇ ਤਾਂ ਉਂਗਲਾਂ ਦੇ ਪੋਟਿਆਂ ਰਾਹੀਂ ਹਰਫ਼ਾਂ ਦੀ ਸਿਰਜਣਾ ਕਰਨਾ ਖੇਡ ਜਾਪਣ ਲਗਦਾ ਹੈ ਪਰ ਉਚਿਤ ਢੰਗ ਅਪਣਾਏ ਬਿਨਾਂ ਕਾਹਲੀ ਨਾਲ ਸਿੱਖੀ ਟਾਈਪ ਤੁਹਾਡੇ 'ਤੇ ਅਨਾੜੀ ਹੋਣ ਦਾ ਠੱਪਾ ਲਾਉਂਦੀ ਹੈ
ਟਾਈਪਿੰਗ ਸਾਡੇ ਲਈ ਰੋਜ਼ੀ-ਰੋਟੀ ਦਾ ਸਾਧਨ ਵੀ ਬਣ ਸਕਦੀ ਹੈਸਰਕਾਰੀ, ਗੈਰ-ਸਰਕਾਰੀ ਵਿਭਾਗਾਂ ਵਿੱਚ ਕਲਰਕਾਂ ਤੇ ਡਾਟਾ ਐਂਟਰੀ ਓਪਰੇਟਰਾਂ ਦੀ ਅਕਸਰ ਲੋੜ ਬਣੀ ਰਹਿੰਦੀ ਹੈਟਾਈਪ 'ਚ ਮੁਹਾਰਤ ਹਾਸਲ ਕਰਕੇ ਕੋਈ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰ ਸਕਦਾ ਹੈਜੇ ਟਾਈਪ ਦੇ ਨਾਲ-ਨਾਲ ਕੰਪਿਊਟਰ ਤੇ ਇੰਟਰਨੈੱਟ ਬਾਰੇ ਆਮ ਵਿਹਾਰਕ ਜਾਣਕਾਰੀ, ਪੰਜਾਬੀ ਸਾਫ਼ਟਵੇਅਰਾਂ ਦੀ ਵਰਤੋਂ ਬਾਰੇ ਗਿਆਨ, ਟਾਈਪ ਸੈਟਿੰਗ ਦੇ ਗੁਰ ਪਤਾ ਹੋਣ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ
ਟਾਈਪ ਇਮਤਿਹਾਨਾਂ 'ਚ ਉਹੀ ਟਾਈਪਕਾਰ ਨਿੱਤਰਦਾ ਹੈ ਜੋ ਅਭਿਆਸ ਰਾਹੀਂ ਉਂਗਲਾਂ, ਅੱਖਾਂ ਅਤੇ ਦਿਮਾਗ਼ ਨੂੰ ਇਕਸੁਰ ਕਰਨਾ ਜਾਣਦਾ ਹੋਵੇਟਾਈਪਿੰਗ ਲਈ ਪਹਿਲਾਂ ਕੋਈ ਪੁਸਤਕ ਨਹੀਂ ਜੋ ਕੰਪਿਊਟਰ 'ਤੇ ਪੰਜਾਬੀ ਟਾਈਪ ਦੀ ਪੜਾਅ-ਵਾਰ ਸਿਖਲਾਈ ਦਿੰਦੀ ਹੋਵੇ
ਹਥਲੀ ਪੁਸਤਕ ਪਾਠਕਾਂ ਦੀ ਮੰਗ ਨੂੰ ਧਿਆਨ 'ਚ ਰੱਖ ਕੇ ਲਿਖੀ ਗਈ ਹੈਪੁਸਤਕ ਵਿੱਚ ਪੰਜਾਬੀ ਭਾਸ਼ਾ ਨੂੰ ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਵਿਧੀ ਰਾਹੀਂ ਟਾਈਪ ਕਰਨ ਦੇ ਨਾਲ-ਨਾਲ ਅੰਗਰੇਜ਼ੀ 'ਚ ਟਾਈਪ ਕਰਨ ਦਾ ਗਿਆਨ ਵੀ ਦਿੱਤਾ ਗਿਆ ਹੈਕੰਪਿਊਟਰ 'ਤੇ ਟਾਈਪ ਦਾ ਕੰਮ ਕਰਨ ਵਾਲਿਆਂ ਲਈ ਹੋਰ ਜ਼ਰੂਰੀ ਸਾਫ਼ਟਵੇਅਰਾਂ ਬਾਰੇ ਜਾਣਕਾਰੀ ਨੂੰ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਗਿਆ ਹੈ
ਇਸ ਪੁਸਤਕ ਦੀ ਮਦਦ ਨਾਲ ਪਾਠਕ ਘਰ ਬੈਠਿਆਂ ਹੀ ਪੰਜਾਬੀ ਟਾਈਪਿੰਗ ਸਿੱਖ ਸਕਦਾ ਹੈਪੁਸਤਕ ਦੇ ਕੁੱਲ 12 ਅਧਿਆਇ ਹਨਕੀ-ਬੋਰਡ ਦੀਆਂ ਵੱਖ-ਵੱਖ ਪਾਲ਼ਾਂ ਦੇ ਬਟਣਾਂ ਰਾਹੀਂ ਪੈਣ ਵਾਲੇ ਅੱਖਰਾਂ ਨੂੰ ਵਿਧੀ-ਪੂਰਵਕ ਢੰਗ ਨਾਲ ਤਸਵੀਰਾਂ, ਸਾਰਨੀਆਂ ਆਦਿ ਰਾਹੀਂ ਸਮਝਾਇਆ ਗਿਆ ਹੈਹਰੇਕ ਪਾਲ਼ ਨਾਲ ਜਾਣ-ਪਛਾਣ ਕਰਵਾਉਣ ਤੋਂ ਬਾਅਦ ਵਿਦਿਆਰਥੀ ਦੇ ਕਰਨ ਲਈ ਲੰਬੇ ਅਭਿਆਸ ਦਿੱਤੇ ਗਏ ਹਨ
ਪਹਿਲਾ ਅਧਿਆਇ ਕੰਪਿਊਟਰ ਦੀ ਜਾਣ-ਪਛਾਣ ਕਰਾਉਂਦਾ ਹੈਇਸ ਵਿੱਚ ਕੰਪਿਊਟਰ ਦੇ ਕੰਮ ਕਰਨ ਦੇ ਤਰੀਕੇ, ਵੱਖ-ਵੱਖ ਹਿੱਸਿਆਂ, ਹਾਰਡਵੇਅਰ ਤੇ ਸਾਫ਼ਟਵੇਅਰ, ਟਾਈਪਿੰਗ ਨਿਯਮਾਂ ਤੇ ਮਾਈਕਰੋਸਾਫ਼ਟ ਵਰਡ ਬਾਰੇ ਜਾਣਕਾਰੀ ਸ਼ਾਮਿਲ ਹੈਪੰਜਾਬੀ ਫੌਂਟ ਤੇ ਪੰਜਾਬੀ ਕੀ-ਬੋਰਡ ਸਿਰਲੇਖ ਹੇਠ ਦਰਜ ਦੂਜਾ ਤੇ ਤੀਜਾ ਅਧਿਆਇ ਫੌਂਟਾਂ ਅਤੇ ਕੀ-ਬੋਰਡਾਂ ਬਾਰੇ ਤਕਨੀਕੀ ਜਾਣਕਾਰੀ ਦਿੰਦਾ ਹੈਚੌਥਾ ਅਧਿਆਇ ਕੰਪਿਊਟਰ ਵਿੱਚ ਵਰਤੀ ਜਾਂਦੀ ਮਿਆਰੀ ਯੂਨੀਕੋਡ ਪੱਧਤੀ ਦੀ ਬਾਤ ਪਾਉਂਦਾ ਹੈਇਸ ਵਿੱਚ ਯੂਨੀਕੋਡ ਫੌਂਟਾਂ ਨੂੰ ਕੰਪਿਊਟਰ ਵਿਚ ਪਾਉਣ ਤੋਂ ਲੈ ਕੇ ਯੂਨੀਕੋਡ ਪ੍ਰਣਾਲੀ ਦੇ ਫ਼ਾਇਦਿਆਂ ਦੀ ਚਰਚਾ ਕੀਤੀ ਗਈ ਹੈ
ਪੰਜਵਾਂ ਅਧਿਆਇ ਕੰਪਿਊਟਰ ਨੂੰ ਯੂਨੀਕੋਡ ਵਿੱਚ ਕੰਮ ਕਰਨ ਦੇ ਸਮਰੱਥ ਬਣਾਉਣ ਲਈ ਵਰਤੇ ਜਾਣ ਵਾਲੇ ਨੁਕਤਿਆਂ 'ਤੇ ਅਧਾਰਿਤ ਹੈਪੁਸਤਕ ਦੇ ਅਗਲੇ ਚਾਰ ਅਧਿਆਇ ਅੰਗਰੇਜ਼ੀ ਟਾਈਪਿੰਗ, ਪੰਜਾਬੀ ਦੀ ਫੋਨੈਟਿਕ, ਰਮਿੰਗਟਨ ਤੇ ਇਨਸਕਰਿਪਟ ਟਾਈਪਿੰਗ ਬਾਰੇ ਗੂੜ੍ਹ ਗਿਆਨ ਦਿੰਦੇ ਹਨਇਹ ਅਧਿਆਇ ਪੁਸਤਕ ਦੇ ਕੇਂਦਰ ਬਿੰਦੂ ਹਨਪਾਠਕ ਆਪਣੀ ਪਸੰਦ ਦੀ ਟਾਈਪਿੰਗ ਵਿਧਾ ਚੁਣ ਕੇ ਸਬੰਧਿਤ ਪਾਠ ਦਾ ਅਧਿਐਨ ਕਰ ਸਕਦਾ ਹੈਤਕਨੀਕੀ ਨੁਕਤਿਆਂ ਨੂੰ ਘੋਖ-ਪੜਤਾਲ ਕਰਨ ਉਪਰੰਤ ਤਿਆਰ ਕੀਤੇ ਅਭਿਆਸ ਪਾਠਕ ਤੋਂ ਸੰਜਮ, ਲਗਾਤਾਰਤਾ ਤੇ ਸਖ਼ਤ ਮਿਹਨਤ ਦੀ ਮੰਗ ਕਰਦੇ ਹਨ
ਪੁਸਤਕ ਵਿੱਚ ਤੇਜ਼ ਗਤੀ ਨਾਲ ਟਾਈਪ ਕਰਨ ਦੇ ਨੁਕਤਿਆਂ ਨੂੰ ਖ਼ਾਸ ਥਾਂ ਦਿੱਤਾ ਗਿਆ ਹੈਇਸ ਵਿੱਚ ਟਾਈਪਿੰਗ ਦੌਰਾਨ ਅਪਣਾਈ ਜਾਣ ਵਾਲੀ ਬੈਠਕ, ਕੀ-ਬੋਰਡ ਤੇ ਮਾਊਸ ਆਦਿ ਦੀ ਸੁਚੱਜੀ ਵਰਤੋਂ, ਕੀ-ਬੋਰਡ 'ਤੇ ਉਂਗਲਾਂ ਦੀ ਸਥਿਤੀ, ਕੰਪਿਊਟਰ ਦਾ ਰੱਖ-ਰਖਾਓ ਤੇ ਮੁਰੰਮਤ ਬਾਰੇ ਅਹਿਮ ਜਾਣਕਾਰੀ ਸ਼ਾਮਿਲ ਹੈ
ਗਿਆਰ੍ਹਵਾਂ ਅਧਿਆਇ ਟਾਈਪਿੰਗ ਇਮਤਿਹਾਨਾਂ ਦੀ ਹਰੇਕ ਪਹਿਲੂ ਤੋਂ ਗੱਲ ਕਰਦਾ ਹੈਇਸ ਵਿੱਚ ਜਿੱਥੇ ਟਾਈਪ ਇਮਤਿਹਾਨ ਲੈਣ ਵਾਲੇ ਵੱਖ-ਵੱਖ ਅਦਾਰਿਆਂ ਤੇ ਉਨ੍ਹਾਂ ਵੱਲੋਂ ਲਾਗੂ ਟਾਈਪਿੰਗ ਦੇ ਕਾਇਦੇ-ਕਾਨੂੰਨਾਂ ਬਾਰੇ ਜਾਣਕਾਰੀ ਸ਼ਾਮਿਲ ਹੈ ਉੱਥੇ ਟਾਈਪ ਰਫ਼ਤਾਰ ਤੇ ਸ਼ੁੱਧਤਾ ਗਿਆਤ ਕਰਨ, ਟਾਈਪ ਦੌਰਾਨ ਹੋਣ ਵਾਲੀਆਂ ਗਲਤੀਆਂ ਦੀਆਂ ਕਿਸਮਾਂ ਤੇ ਟਾਈਪਿੰਗ ਟਿਊਟਰ ਸਾਫ਼ਟਵੇਅਰਾਂ ਬਾਰੇ ਜਾਣਕਾਰੀ ਵੀ ਦਰਜ਼ ਹੈ
ਆਖ਼ੀਰ 'ਚ 'ਪੰਜਾਬੀ ਸਾਫ਼ਟਵੇਅਰਾਂ' ਵਾਲੇ ਅਧਿਆਇ ਵਿੱਚ ਉਨ੍ਹਾਂ ਸਾਫ਼ਟਵੇਅਰਾਂ ਦੀ ਵਰਤੋਂ ਦਾ ਵੇਰਵਾ ਹੈ ਜਿਨ੍ਹਾਂ ਬਾਰੇ ਇਕ ਕੰਪਿਊਟਰ ਟਾਈਪਕਾਰ ਨੂੰ ਜਾਣਕਾਰੀ ਹੋਣੀ ਲਾਜ਼ਮੀ ਹੈਪੁਸਤਕ ਦੇ ਖਰੜੇ ਦੀ ਟਾਈਪਿੰਗ ਤੇ ਸੋਧਾਂ ਲਈ ਮੱਖਣ ਜੀਤ ਤੇ ਗੁਰਵਿੰਦਰ ਸਿੰਘ ਦੇ ਮਿਲੇ ਸਹਿਯੋਗ ਦਾ ਰਿਣੀ ਹਾਂ ਪੁਸਤਕ ਵਿਚ ਕਈ ਘਾਟਾਂ ਰਹਿ ਗਈਆਂ ਹੋਣਗੀਆਂ ਜਿਸ ਬਾਰੇ ਪਾਠਕਾਂ ਦੇ ਸੁਝਾਵਾਂ ਦਾ ਖਿੜੇ ਮੱਥੇ ਸੁਆਗਤ ਕੀਤਾ ਜਾਵੇਗਾ
20 ਜੁਲਾਈ, 2017                                  ਡਾ. ਸੀ ਪੀ ਕੰਬੋਜ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ


ਤਤਕਰਾ
1. ਕੰਪਿਟਰ ਬਾਰੇ ਆਮ ਗਿਆਨ   (9 - 22)          
ਕੰਪਿਊਟਰ ਕੀ ਹੈ? ................................................................................... 9      
ਕੰਪਿਊਟਰ ਦੇ ਕੰਮ ................................................................................... 9         
ਕੰਪਿਊਟਰ ਦੀ ਕਾਰਜ ਪ੍ਰਣਾਲੀ ................................................................... 10         
ਕੰਪਿਊਟਰ ਦੇ ਭਾਗ .................................................................................. 10
ਹਾਰਡਵੇਅਰ ਅਤੇ ਸਾਫ਼ਟਵੇਅਰ................................................................. 17
ਸੰਖੇਪ ਸ਼ਬਦ............................................................................................ 18
ਮਾਈਕਰੋਸਾਫ਼ਟ ਵਰਡ ............................................................................. 19
2. ਪੰਜਾਬੀ ਫ਼ੌਂਟ  (23 - 32)
ਫ਼ੌਂਟ....................................................................................................... 23
ਟਾਈਪ ਫ਼ੇਸ ਅਤੇ ਫ਼ੌਂਟ ਪਰਿਵਾਰ................................................................ 24
ਮਸ਼ੀਨੀ ਫ਼ੌਂਟ ਅਤੇ ਕੰਪਿਊਟਰੀ ਫ਼ੌਂਟ............................................................. 24
ਫ਼ੌਂਟ ਕਿਥੋਂ ਲਈਏ ?.................................................................................. 25
ਫ਼ੌਂਟ ਡਾਊਨਲੋਡ ਕਰਨੇ ............................................................................. 26
ਫ਼ੌਂਟ ਇੰਸਟਾਲ ਕਰਨੇ ............................................................................... 27
ਦੂਜੇ ਕੰਪਿਊਟਰ ਤੋਂ ਫ਼ੌਂਟ ਕਾਪੀ ਕਰਨੇ........................................................... 28
ਯੂਨੀਕੋਡ ਆਧਾਰਿਤ ਫ਼ੌਂਟਾਂ ਵਿਚ ਕੰਮ ਕਰਨਾ................................................. 28
ਵੱਖ-ਵੱਖ ਫ਼ੌਂਟਾਂ ਦੇ ਕੀ-ਬੋਰਡ ਖ਼ਾਕਿਆਂ ਵਿਚ ਭਿੰਨਤਾਵਾਂ................................... 29
ਵੱਖ-ਵੱਖ ਕੀ-ਬੋਰਡ ਖ਼ਾਕਿਆਂ ਕਾਰਨ ਪੈਦਾ ਹੋਈਆਂ ਸਮੱਸਿਆਵਾਂ .................. 30
ਫ਼ੌਂਟ ਕਨਵਰਟਰ ਵਰਤਣਾ.......................................................................... 31
3. ਪੰਜਾਬੀ ਕੀ-ਬੋਰਡ   (33 - 38)
ਕੀ-ਬੋਰਡ................................................................................................ 33
ਕੀ-ਬੋਰਡ ਲੇਆਊਟ.................................................................................. 34
4. ਯੂਨੀਕੋਡ ਪ੍ਰਣਾਲੀ   (39 - 48)
ਅੰਗਰੇਜ਼ੀ ਕੰਪਿਊਟਰੀ ਕੋਡ ਪ੍ਰਣਾਲੀ: ਆਸਕੀ (ASCII)................................ 40
ਭਾਰਤੀ ਕੋਡ ਪ੍ਰਣਾਲੀ: ਇਸਕੀ (ISCII)...................................................... 42
ਯੂਨੀਕੋਡ ਪ੍ਰਣਾਲੀ...................................................................................... 42
ਯੂਨੀਕੋਡ ਰਾਸ਼ਟਰੀ ਸੰਘ ........................................................................... 43
ਯੂਨੀਕੋਡ ਦੀ ਲੋੜ ਕਿਉਂ ............................................................................ 44
ਯੂਨੀਕੋਡ ਫ਼ੌਂਟ ਤੇ ਇਸ ਦੇ ਲਾਭ .................................................................. 46
5. ਕੰਪਿਊਟਰ ਨੂੰ ਯੂਨੀਕੋਡ ਦੇ ਸਮਰੱਥ ਬਣਾਉਣਾ   (49 - 64)
ਵਿੰਡੋਜ਼-XP ਨੂੰ ਕੰਮ ਕਰਨ ਦੇ ਯੋਗ ਬਣਾਉਣਾ ਤੇ ਇਨਸਕਰਿਪਟ ਕੀ-ਬੋਰਡ ........ 50
ਫੋਨੈਟਿਕ ਜਾਂ ਰਮਿੰਗਟਨ ਕੀ-ਬੋਰਡ ਲੇਆਊਟ ਪਾਉਣਾ (ਯੂਨੀ-ਟਾਈਪ) ............ 57
ਆਨ-ਸਕਰੀਨ ਕੀ-ਬੋਰਡ ਅਤੇ ਰੋਮਨ ਟਾਈਪਿੰਗ .......................................... 60
6. ਅੰਗਰੇਜ਼ੀ ਟਾਈਪਿੰਗ   (65 - 72)
ਟਾਈਪ ਕਰਨ ਦੇ ਤਰੀਕੇ (ਦ੍ਰਿਸ਼ ਵਿਧੀ ਤੇ ਸਪਰਸ਼ ਵਿਧੀ) …………………… 65
ਕੀ-ਬੋਰਡ ਦੇ ਬਟਣਾਂ ਦੀ ਵੰਡ ...................................................................... 66
ਬਟਣ ਅਤੇ ਪਾਲ਼ਾਂ (ਵਿਚਲੀ ਜਾਂ ਹੋਮ ਪਾਲ਼, ਉਤਲੀ ਪਾਲ਼, ਹੇਠਲੀ ਪਾਲ਼) .......... 67
ਹੱਥਾਂ ਦੀਆਂ ਉਂਗਲਾਂ (ਵਿਚਲੀ, ਉਤਲੀ ਤੇ ਹੇਠਲੀ ਪਾਲ਼) ............................... 68
7. ਫੋਨੈਟਿਕ ਟਾਈਪਿੰਗ   (73 - 88)
ਵਿਚਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) ............................................. 73
ਉਤਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) .............................................. 76
ਹੇਠਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) .............................................. 79
8. ਰਮਿੰਗਟਨ ਟਾਈਪਿੰਗ   (89 - 104)
ਵਿਚਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) ............................................. 89
ਉਤਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) .............................................. 92
ਹੇਠਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) .............................................. 95
9. ਇਨਸਕਰਿਪਟ ਟਾਈਪਿੰਗ   (105 - 120)
ਵਿਚਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) ............................................. 106
ਉਤਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) .............................................. 108
ਹੇਠਲੀ ਪਾਲ਼ (ਬਿਨਾਂ ਸ਼ਿਫ਼ਟ ਤੇ ਸ਼ਿਫ਼ਟ ਨਾਲ) .............................................. 110
ਅੰਕਾਂ ਵਾਲੀ ਪਾਲ਼ ਅਤੇ ALT GR ਦੀ ਵਰਤੋਂ  ............................................. 114
10. ਤੇਜ਼ ਗਤੀ ਨਾਲ ਟਾਈਪ ਕਰਨ ਦੇ ਨੁਕਤੇ   (121 - 128)
ਕੰਪਿਊਟਰ ਵਾਲਾ ਕਮਰਾ ਜਾਂ ਦਫ਼ਤਰ ......................................................... 121
ਕੁਰਸੀ-ਮੇਜ਼ ਅਤੇ ਬੈਠਣ ਦੀ ਸਥਿਤੀ ........................................................... 121
ਮੌਨੀਟਰ ਅਤੇ ਕੀ-ਬੋਰਡ ........................................................................... 122
ਕੀ-ਬੋਰਡ ਤੇ ਉਂਗਲਾਂ ਦੀ ਸਥਿਤੀ ................................................................ 123
ਫੌਂਟ ਅਤੇ ਕੀ-ਬੋਰਡ ਲੇਆਊਟ ................................................................... 124
ਟਾਈਪਿੰਗ ਦੀ ਰਫ਼ਤਾਰ ਤੇ ਸ਼ੁੱਧਤਾ ............................................................. 124
ਟਾਈਪ ਦੀ ਰਫ਼ਤਾਰ ਵਧਾਉਣ ਦੇ ਨੁਕਤੇ ...................................................... 125
ਟਾਈਪ ਦਾ ਅਭਿਆਸ ਕਰਵਾਉਣ ਅਤੇ ਰਫਤਾਰ ਦੱਸਣ ਵਾਲੇ ਸਾਫ਼ਟਵੇਅਰ..... 126
ਵੱਧ ਵਰਤੋਂ ਦਾ ਖ਼ਤਰਾ .............................................................................. 126
ਕੰਪਿਊਟਰ ਦੀ ਸਾਂਭ-ਸੰਭਾਲ ...................................................................... 127
ਸਾਰਿਆਂ ਲਈ ਟਾਈਪ ਜ਼ਰੂਰੀ ਕਿਉਂ .......................................................... 128
11. ਟਾਈਪ ਇਮਤਿਹਾਨ   (129 - 138)
ਟਾਈਪਿੰਗ ਇਮਤਿਹਾਨ ਲੈਣ ਵਾਲੇ ਅਦਾਰੇ ................................................... 129
ਰਫ਼ਤਾਰ ਅਤੇ ਸ਼ੁੱਧਤਾ ਗਿਆਤ ਕਰਨੀ ........................................................ 131
ਗ਼ਲਤੀਆਂ ਦੇ ਨਿਯਮ ............................................................................... 134
ਟਾਈਪਿੰਗ ਟਿਊਟਰ ਤੇ ਮੁਲਾਂਕਣ ਸਾਫ਼ਟਵੇਅਰ ............................................. 136
12. ਪੰਜਾਬੀ ਸਾਫ਼ਟਵੇਅਰ   (139 - 160)
ਲਿਪੀਕਾਰ, ਬਰਾਹਾ ਤੇ ਯੂਨੀਕੋਡ ਟਾਈਪਿੰਗ ਪੈਡ ........................................... 139
ਸੋਧਕ ਤੇ ਅੱਖਰਵਰਡ ਪ੍ਰੋਸੈੱਸਰ ............................................................. 142
ਆਪਣੀ ਮਰਜ਼ੀ ਦਾ ਬਣਾਓ ਕੀ-ਬੋਰਡ ਲੇਆਊਟ ........................................... 145
ਅੱਖਰ ਜਾਂਚਕ ਤੇ ਬੋਲ ਤੋਂ ਟਾਈਪ ਵਿਧੀ ...................................................... 146
ਅੱਖਰ ਪਛਾਣ ਵਿਧੀ, ਲਿਪੀਅੰਤਰਨ ਤੇ ਅਨੁਵਾਦ .......................................... 149
ਫੌਂਟ ਕਨਵਰਟਰ ਤੇ ਯੂਨੀਕੋਡ ਪਾਠ ਨੂੰ ਨੋਟਪੈਡ ਵਿਚ ਸੇਵ ਕਰਨਾ ..................... 153
ਵਿਸ਼ੇਸ਼ ਚਿੰਨ੍ਹ ਪਾਉਣੇ ਤੇ ਕੀ-ਬੋਰਡ ਸ਼ਾਰਟਕੱਟ ਬਣਾਉਣੇ .................................. 156
ਚਿੱਤਰਾਂ ਨਾਲ ਕੰਮ ਕਰਨਾ (ਪ੍ਰਿੰਟ ਸਕਰੀਨ ਅਤੇ ਸਨਿਪਿੰਗ ਟੂਲ) ..................... 159


Previous
Next Post »