ਡਾ. ਸੀ ਪੀ ਕੰਬੋਜ ਦੀ ਟਾਈਪਿੰਗ ਵਾਲੀ ਪੁਸਤਕ ਲੋਕ ਅਰਪਣ/Book Release Dr C P Kamboj

ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜੇਗੀ ਇਹ ਕਿਤਾਬ
ਕੰਪਿਊਟਰੀ ਕੀ-ਬੋਰਡ ਨੂੰ ਉਂਗਲਾਂ ਦਾ ਗ਼ੁਲਾਮ ਬਣਾਉਣ ਦੇ ਗੁਰ ਸਿਖਾਏਗੀ ਇਹ ਪੁਸਤਕ
ਕਿਤਾਬ ਰਾਹੀਂ ਟਾਈਪ ਇਮਤਿਹਾਨਾਂ ਦੀ ਘਰ ਬੈਠਿਆਂ ਕਰੋ ਤਿਆਰੀ
ਯੂਨੀਕੋਡ 'ਰਾਵੀ' ਵਿਚ ਟਾਈਪ ਕਰਨ ਦਾ ਰਾਜ਼ ਜਾਣਨ ਲਈ ਪੜ੍ਹੋ ਪੁਸਤਕ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਦਾ ਬੀ. ਐੱਸ. ਘੁੰਮਣ ਤੇ ਬਾਕੀ ਅਧਿਕਾਰ ਪੁਸਤਕ ਜਾਰੀ ਕਰਦੇ ਹੋਏ। ਉਨ੍ਹਾਂ ਦੇ ਨਾਲ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਡੀਨ ਰਿਸਰਚ ਡਾ. ਜੀ ਐੱਸ ਬਤਰਾ, ਵਿੱਤ ਅਫ਼ਸਰ ਡਾ. ਬਲਜੀਤ ਸਿੰਘ ਸਿੱਧੂ ਅਤੇ ਡਿਪਟੀ ਰਜਿਸਟਰਾਰ ਸ੍ਰੀ ਧਰਮਪਾਲ ਗਰਗ ਵੀ ਨਜ਼ਰ ਆ ਰਹੇ ਹਨ।
ਪੁਸਤਕ ਮੰਗਵਾਉਣ ਲੲੀ ਆਪਣਾ ਡਾਕ ਪਤਾ ਫੋਨ ਨੰਬਰ 9464055614 ਤੇ SMS ਰਾਹੀਂ ਭੇਜੋ। ਪੁਸਤਕ VPP ਰਾਹੀਂ ਤੁਹਾਡੇ ਘਰ ਪਹੁੰਚ ਜਾਵੇਗੀ। ਪੁਸਤਕ ਦੀ ਕੀਮਤ ਡਾਕ ਖਰਚ ਸਮੇਤ 200/- ਰੁਪਏ
ਧੇਰੇ ਜਾਣਕਾਰੀ ਲਈ ਪੁਸਤਕ ਪ੍ਰਕਾਸ਼ਕ ਦੇ ਬਲੌਗ 'ਤੇ ਜਾਓ
ਪਟਿਆਲਾ, 23 ਅਗਸਤ (ਪੱਤਰ ਪ੍ਰੇਰਕ): ਅੱਜ ਉੱਘੇ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਦੀ ਪੁਸਤਕ "ਪੰਜਾਬੀ ਟਾਈਪਿੰਗ: ਨਿਯਮ ਤੇ ਨੁਕਤੇ" ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ ਐੱਸ ਘੁੰਮਣ ਵੱਲੋਂ ਰਿਲੀਜ਼ ਕੀਤੀ ਗਈ ਇਸ ਸਮੇਂ ਉਨ੍ਹਾਂ ਦੇ ਨਾਲ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਡੀਨ ਰਿਸਰਚ ਡਾ. ਜੀ ਐੱਸ ਬਤਰਾ, ਵਿੱਤ ਅਫ਼ਸਰ ਡਾ. ਬਲਜੀਤ ਸਿੰਘ ਸਿੱਧੂ ਅਤੇ ਡਿਪਟੀ ਰਜਿਸਟਰਾਰ ਸ੍ਰੀ ਧਰਮਪਾਲ ਗਰਗ ਹਾਜ਼ਰ ਸਨ
ਪੁਸਤਕ ਜਾਰੀ ਕਰਦਿਆਂ ਵਾਈਸ-ਚਾਂਸਲਰ ਡਾ. ਘੁੰਮਣ ਨੇ ਕਿਹਾ ਕਿ ਇਹ ਪੁਸਤਕ ਪੇਂਡੂ ਵਿਦਿਆਰਥੀਆਂ ਨੂੰ ਰੁਜ਼ਗਾਰ ਨਾਲ ਜੋੜੇਗੀ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੌਜਵਾਨਾਂ ਲਈ ਥੋੜ੍ਹੇ ਸਮੇਂ ਦੇ ਕਈ ਹੁਨਰ ਨਿਖਾਰ ਕੋਰਸ ਸ਼ੁਰੂ ਕਰਨ ਜਾ ਰਹੀ ਹੈ ਅਜਿਹੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਡਾ. ਕੰਬੋਜ ਦੀ ਇਹ ਪੁਸਤਕ ਕਾਰਗਰ ਸਾਬਤ ਹੋਵੇਗੀ
ਪੁਸਤਕ ਦੇ ਲੇਖਕ ਡਾ. ਸੀ ਪੀ ਕੰਬੋਜ ਨੇ ਕਿਹਾ ਕਿ ਇਸ ਪੁਸਤਕ ਵਿਚ ਕੰਪਿਊਟਰ ਤੇ ਇੰਟਰਨੈੱਟ ਬਾਰੇ ਆਮ ਜਾਣਕਾਰੀ ਤੋਂ ਲੈ ਕੇ ਪੰਜਾਬੀ ਫੌਂਟਾਂ, ਕੀ ਬੋਰਡਾਂ ਤੇ ਕੰਪਿਊਟਰ ਨੂੰ ਯੂਨੀਕੋਡ 'ਰਾਵੀ' ਵਿਚ ਕੰਮ ਕਰਨ ਦੇ ਸਮਰੱਥ ਬਣਾਉਣ ਲਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ ਹਨ ਉਨ੍ਹਾਂ ਅੱਗੇ ਕਿਹਾ ਕਿ ਪੁਸਤਕ ਵਿਚ ਪੰਜਾਬ ਸਰਕਾਰ ਵੱਲੋਂ ਭਰਤੀ ਲਈ ਲਏ ਜਾਂਦੇ ਟਾਈਪ ਟੈੱਸਟਾਂ ਬਾਰੇ ਪ੍ਰੈਕਟੀਕਲ ਜਾਣਕਾਰੀ ਅਤੇ ਟਾਈਪ ਕਰਨ ਸਮੇਂ ਸਾਵਧਾਨੀਆਂ, ਟਾਈਪ ਇਮਤਿਹਾਨ ਦੇਣ ਤੋਂ ਪਹਿਲਾਂ ਧਿਆਨ ਦੇਣ ਵਾਲੇ ਤਕਨੀਕੀ ਨੁਕਤਿਆਂ ਅਤੇ ਪੰਜਾਬੀ ਸਾਫ਼ਟਵੇਅਰਾਂ ਬਾਰੇ ਜਾਣਕਾਰੀ ਸ਼ਾਮਿਲ ਹੈ ਉਨ੍ਹਾਂ ਕਿਹਾ ਕਿ ਪੁਸਤਕ ਬਾਰੇ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੀ ਵੈੱਬਸਾਈਟ www.cpkamboj.com ਨੂੰ ਖੋਲ੍ਹਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਡਾ. ਕੰਬੋਜ ਪੰਜਾਬੀ ਵਿਚ ਕੰਪਿਊਟਰ ਦੀਆਂ ਹੁਣ ਤੱਕ 29 ਪੁਸਤਕਾਂ ਲਿਖ ਚੁੱਕੇ ਹਨ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਉਨ੍ਹਾਂ ਦੇ ਲਗਾਤਾਰ ਕਾਲਮ ਛਪਦੇ ਰਹਿੰਦੇ ਹਨ ਤੇ ਇਸ ਦੇ ਨਾਲ ਉਹ ਆਕਾਸ਼ਵਾਣੀ ਪਟਿਆਲਾ, ਦੂਰਦਰਸ਼ਨ ਜਲੰਧਰ ਅਤੇ ਯੂ-ਟਿਊਬ ਚੈਨਲ ਦੇ ਮਾਧਿਅਮ ਰਾਹੀਂ ਪੰਜਾਬੀ ਕੰਪਿਊਟਰ ਦੀਆਂ ਤਕਨੀਕੀ ਗੁੰਝਲਾਂ ਦੀ ਸਿਖਲਾਈ ਦਿੰਦੇ ਰਹਿੰਦੇ ਹਨ
ਪੰਜਾਬੀ ਟ੍ਰਿਬਿਊਨ/ 20170905

ਅਜੀਤ
ਪੰਜਾਬੀ ਜਾਗਰਨ
ਦੇਸ਼ ਸੇਵਕ
****Previous
Next Post »