ਕਿਵੇਂ ਹਾਸਲ ਕਰੀਏ ਟਾਈਪਿੰਗ ਵਿੱਚ ਮੁਹਾਰਤ ?/Punjabi typing skills by dr c p kamboj

ਡਾ. ਸੀ ਪੀ ਕੰਬੋਜ/Dr. C P Kamboj/  17-08-2017

ਕੰਪਿਊਟਰ ਤੋਂ ਪੂਰਾ ਕੰਮ ਲੈਣ ਲਈ ਟਾਈਪਿੰਗ ਆਉਣੀ ਜ਼ਰੂਰੀ ਹੈ। ਕਿਸੇ ਵੀ ਭਾਸ਼ਾ ਵਿੱਚ ਟਾਈਪ ਕਰਨ ਲਈ ਦੋ ਤਰੀਕੇ ਅਪਣਾਏ ਜਾਂਦੇ ਹਨ। ਇੱਕ ਦ੍ਰਿਸ਼ ਵਿਧੀ ਤੇ ਦੂਜੀ ਸਪਰਸ਼ ਵਿਧੀ।
ਦ੍ਰਿਸ਼ ਵਿਧੀ ਵਿੱਚ ਪਹਿਲਾਂ ਟਾਈਪ-ਕਰਤਾ ਟਾਈਪ ਕੀਤੇ ਜਾਣ ਵਾਲੀ ਸਮਗਰੀ ਵੇਖਦਾ ਹੈ ਤੇ ਫਿਰ ਕੀ-ਬੋਰਡ ਤੋਂ ਲੱਭ ਕੇ ਉਸ ਨੂੰ ਟਾਈਪ ਕਰਦਾ ਹੈ। ਇਸ ਪ੍ਰਣਾਲੀ ਰਾਹੀਂ ਟਾਈਪ-ਕਰਤਾ ਕਦੇ ਕਾਗਜ਼ ਵੱਲ, ਕਦੇ ਕੀ-ਬੋਰਡ ਵੱਲ ਤੇ ਕਦੇ ਸਕਰੀਨ ਵੱਲ ਵੇਖਦਾ ਹੈ। ਇਸ ਕਾਰਨ ਉਸ ਦੀ ਰਫ਼ਤਾਰ ਘਟ ਜਾਂਦੀ ਹੈ। ਇਸ ਲਈ ਤੇਜ਼ੀ ਨਾਲ ਟਾਈਪ ਕਰਨ ਲਈ ਸਪਰਸ਼ ਵਿਧੀ ਅਪਣਾਈ ਜਾਂਦੀ ਹੈ। ਸਪਰਸ਼ ਵਿਧੀ ਰਾਹੀਂ ਟਾਈਪ-ਕਰਤਾ ਕਾਗਜ਼ ’ਤੇ ਨਜ਼ਰ ਟਿਕਾ ਕੇ, ਕੀ-ਬੋਰਡ ਦੇ ਬਟਨਾਂ ਨੂੰ ਵੇਖੇ ਬਿਨਾਂ ਦਿਮਾਗ਼ੀ ਸ਼ਕਤੀ ਰਾਹੀਂ ਟਾਈਪ ਕਰਦਾ ਹੈ। ਇਸ ਪ੍ਰਣਾਲੀ ਵਿੱਚ ਦਿਮਾਗ਼, ਅੱਖਾਂ ਤੇ ਹੱਥਾਂ ਦੇ ਤਾਲਮੇਲ ਦੀ ਲੋੜ ਪੈਂਦੀ ਹੈ। ਇਸ ਵਿਧੀ ਵਿੱਚ ਟਾਈਪ ਕਰਤਾ ਕੀ-ਬੋਰਡ ਵੱਲ ਬਿਨਾਂ ਵੇਖੇ ਸਿਰਫ਼ ਉਂਗਲਾਂ ਦੇ ਸਪਰਸ਼ ਜਾਂ ਛੂਹ ਰਾਹੀਂ ਹੀ ਟਾਈਪ ਕਰਦਾ ਹੈ।
ਕੰਪਿਊਟਰ ਅਤੇ ਰਮਿੰਗਟਨ ਟਾਈਪ ਫੌਂਟਾਂ ਦੇ ਵਿਕਾਸ ਨਾਲ ਟਾਈਪਿੰਗ ਮਸ਼ੀਨਾਂ ’ਤੇ ਕੰਮ ਕਰਨ ਵਾਲੇ ਕੰਪਿਊਟਰ ’ਤੇ ਕੰਮ ਕਰਨ ਲੱਗ ਪਏ। ਕਈ ਲੋਕ ਆਪਣੇ ਕੀ-ਬੋਰਡ ’ਤੇ ਸਟਿੱਕਰ ਲਾ ਕੇ ਟਾਈਪ ਕਰਦੇ ਹਨ। ਬੈਂਕਾਂ ਤੇ ਡਾਕਘਰਾਂ ਦੇ ਕਰਮਚਾਰੀ ਆਮ ਤੌਰ ’ਤੇ ਸੱਜੇ ਹੱਥ ਦੀਆਂ 1-2 ਉਂਗਲਾਂ ਦੀ ਵਰਤੋਂ ਹੀ ਕਰਦੇ ਹਨ, ਜੋ ਗ਼ਲਤ ਹੈ। ਦ੍ਰਿਸ਼ ਟਾਈਪਿੰਗ ਇੱਕ ਨਸ਼ੇ ਦੇ ਸਾਮਾਨ ਹੈ, ਜਦੋਂ ਤੱਕ ਨਾ ਛੱਡੀ ਜਾਵੇ ਸਪਰਸ਼ ਟਾਈਪ ਸਿੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਸ਼ੁਰੂ ਤੋਂ ਹੀ ਸਪਰਸ਼ ਵਿਧੀ ਦਾ ਅਭਿਆਸ ਕਰਨਾ ਚਾਹੀਦਾ ਹੈ। ਇੱਕ ਸਾਧਾਰਨ QWERTY ਕੀ-ਬੋਰਡ ਉੱਤੇ 100 ਦੇ ਕਰੀਬ ਬਟਨ

ਲੱਗੇ ਹੁੰਦੇ ਹਨ। ਕੀ-ਬੋਰਡ ਦੇ ਬਟਨਾਂ ਨੂੰ ਹੱਥਾਂ ਦੇ ਆਧਾਰ ’ਤੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਕੀ-ਬੋਰਡ ’ਤੇ ਉੱਪਰ ਤੋਂ ਹੇਠਾਂ ਤੱਕ 6, T, G, B ਬਟਨਾਂ ਦੇ ਸੱਜੇ ਹੱਥ ਤੋਂ ਕੀ-ਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਵੰਡ ਵਿੱਚ ਖੱਬੇ ਪਾਸੇ ਵਾਲੇ ਬਟਨਾਂ ਨੂੰ ਖੱਬੇ ਹੱਥ ਦੀਆਂ ਉਂਗਲਾਂ ਨਾਲ ਅਤੇ ਸੱਜੇ ਹੱਥ ਵਾਲੇ ਬਟਨਾਂ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ ਦਬਾਇਆ ਜਾਂਦਾ ਹੈ। ਇੱਕ ਮਿਆਰੀ ਕੀ-ਬੋਰਡ ਉੱਤੇ ਬਟਨਾਂ ਦੀਆਂ 6 ਪਾਲ਼ਾਂ ਹੁੰਦੀਆਂ ਹਨ। ਸਭ ਤੋਂ ਸਿਖਰ ਵਾਲੀ ਪਾਲ਼ ਵਿੱਚ ਫੰਕਸ਼ਨਲ ਬਟਨ ਹੁੰਦੇ ਹਨ। ਇਨ੍ਹਾਂ ਬਟਨਾਂ ਦਾ ਫੰਕਸ਼ਨ ਜਾਂ ਕੰਮ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵੱਖ-ਵੱਖ ਹੁੰਦਾ ਹੈ। ਇਸ ਦੇ ਹੇਠਾਂ ਅੰਕਾਂ ਵਾਲੀ ਪਾਲ਼ ਹੈ, ਜਿਸ ਵਿੱਚ 0 ਤੋਂ 9 ਤੱਕ ਅੰਕ ਅਤੇ ਹੋਰ ਵਿਸ਼ੇਸ਼ ਚਿੰਨ੍ਹ ਪਾਏ ਜਾਂਦੇ ਹਨ। ਸਭ ਤੋਂ ਹੇਠਾਂ CTRL ਅਤੇ SPACE ਬਟਨ ਵਾਲੀ ਪਾਲ਼ ਵਿਸ਼ੇਸ਼ ਬਟਨਾਂ ਵਾਲੀ ਹੈ। ਇਨ੍ਹਾਂ ਤੋਂ ਇਲਾਵਾ ਕੀ-ਬੋਰਡ ਦੇ ਵਿਚਕਾਰ ਜਿਹੇ ਤਿੰਨ ਮੁੱਖ ਪਾਲ਼ਾਂ ਹੁੰਦੀਆਂ ਹਨ। ਟਾਈਪਿੰਗ ਵਿੱਚ ਇਨ੍ਹਾਂ ਪਾਲ਼ਾਂ ਦੇ ਬਟਨਾਂ ਦਾ ਸਹੀ ਤਰੀਕੇ ਨਾਲ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ। 1 ਬਟਨ ਵਾਲੀ ਪਾਲ਼ ਵਿਚਲੀ ਜਾਂ ਹੋਮ ਪਾਲ਼ ਅਖਵਾਉਂਦੀ ਹੈ। 1 ਤੋਂ 7 ਤੱਕ ਅੱਖਰ ਖੱਬੇ ਹੱਥ ਤੋਂ ਅਤੇ 8 ਤੋਂ ਬਾਅਦ ਵਾਲੇ ਸੱਜੇ ਹੱਥ ਤੋਂ ਪਾਏ ਜਾਂਦੇ ਹਨ। ਟਾਈਪਿੰਗ ਦੌਰਾਨ ਦੋਹਾਂ ਹੱਥਾਂ ਦੀਆਂ ਉਂਗਲਾਂ ਵਿਚਲੀ ਪਾਲ਼ ਉੱਤੇ ਵਿਰਾਮ ਕਰਦੀਆਂ ਹਨ। ਖੱਬੇ ਹੱਥ ਦੀ ਪਹਿਲੀ ਉਂਗਲ 6 ਬਟਨ ਉਤੇ ਰੱਖੀ ਜਾਂਦੀ ਹੈ। ਟਾਈਪ-ਕਰਤਾ 7 ਬਟਨ ਦੱਬਣ ਲਈ ਇਸੇ ਪਹਿਲੀ ਉਂਗਲ ਦੀ ਵਰਤੋਂ ਕਰਦਾ ਹੈ। ਇਸੇ ਤਰ੍ਹਾਂ ਸੱਜੇ ਹੱਥ ਦੀ ਪਹਿਲੀ ਉਂਗਲ ਦੀ ਸਥਿਤੀ ∙ ਉਤੇ ਹੁੰਦੀ ਹੈ ਪਰ ਲੋੜ ਪੈਣ ਉਤੇ ਉਸੇ ਨਾਲ ਹੀ 8 ਬਟਨ ਦਬਾਇਆ ਜਾਂਦਾ ਹੈ। ਯਾਦ ਰਹੇ ਸੱਜੇ ਹੱਥ ਦੀ ਚੌਥੀ ਉਂਗਲ ਤੋਂ ; ਅਤੇ ‘ ਬਟਨਾਂ ਨੂੰ ਦਬਾਇਆ ਜਾਂਦਾ ਹੈ। ਅੰਗਰੇਜ਼ੀ ਦਾ ਵੱਡਾ (capital) ਅੱਖਰ ਪਾਉਣ ਲਈ SHIFT ਬਟਨ ਦੀ ਵਰਤੋਂ ਕੀਤੀ ਜਾਂਦੀ ਹੈ। ਉਤਲੀ ਪਾਲ਼ Q ਤੋਂ ਸ਼ੁਰੂ ਹੁੰਦੀ ਹੈ। Q ਤੋਂ “ ਤੱਕ ਅੱਖਰ ਖੱਬੇ ਹੱਥ ਅਤੇ Y ਤੋਂ ] ਤੱਕ ਅੱਖਰ ਸੱਜੇ ਹੱਥ ਨਾਲ ਪੈਂਦੇ ਹਨ। ਖੱਬੇ ਹੱਥ ਦੀ ਪਹਿਲੀ ਉਂਗਲ ਨੂੰ ਆਪਣੀ ਹੋਮ ਸਥਿਤੀ (6 ਤੋਂ) ਚੱਕ ਕੇ R ਅਤੇ “ ਬਟਨ ਦਬਾਇਆ ਜਾਂਦਾ ਹੈ। ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਨੂੰ ਆਪਣੀ ਹੋਮ ਸਥਿਤੀ ; ਤੋਂ ਚੁੱਕ ਕੇ [ ਅਤੇ ] ਉੱਤੇ ਲਿਜਾਇਆ ਜਾਂਦਾ ਹੈ। ਸੱਜੇ ਹੱਥ ਦੀ ਪਹਿਲੀ ਉਂਗਲ ਹੋਮ ਪਾਲ਼ ਦੇ 6 ਬਟਨ ਉੱਤੇ ਹੁੰਦੀ ਹੈ, ਇਸ ਨੂੰ ਲੋੜ ਪੈਣ  ਉਤੇ Y ਅਤੇ ” ਟਾਈਪ ਕਰਨ ਲਈ ਵਰਤਿਆ ਜਾਂਦਾ ਹੈ।
ਕੀ-ਬੋਰਡ ਦੀ Z ਤੋਂ ਸ਼ੁਰੂ ਹੋਣ ਵਾਲੀ ਪਾਲ਼ ਨੂੰ ਹੇਠਲੀ ਪਾਲ਼ ਕਿਹਾ ਜਾਂਦਾ ਹੈ। ਖੱਬੇ ਹੱਥ ਦੀਆਂ ਉਂਗਲਾਂ ਦਾ ਦਾਇਰਾ Z ਤੋਂ 2 ਤੱਕ ਅਤੇ ਸੱਜੇ ਹੱਥ ਦੀਆਂ ਉਂਗਲਾਂ ਦਾ ਦਾਇਰਾ N ਤੋਂ / ਤੱਕ ਹੁੰਦਾ ਹੈ। V ਜਾਂ 2 ਟਾਈਪ ਕਰਨ ਲਈ ਹੋਮ ਪਾਲ਼ ਉਤੇ ਪਏ ਖੱਬੇ ਹੱਥ ਦੀ ਪਹਿਲੀ ਉਂਗਲ ਨੂੰ ਉਠਾਇਆ ਜਾਂਦਾ ਹੈ। ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਰਾਹੀਂ .  ਅਤੇ / ਚਿੰਨ੍ਹ ਟਾਈਪ ਕੀਤੇ ਜਾਂਦੇ ਹਨ। (ਲੇਖਕ ਦੀ ਪੁਸਤਕ ‘ਪੰਜਾਬੀ ਟਾਈਪਿੰਗ: ਨਿਯਮ ਤੇ ਨੁਕਤੇ’ ਵਿੱਚੋਂ)
ਡਾ. ਸੀ ਪੀ ਕੰਬੋਜ/Dr. C P Kamboj/  17-08-2017

Previous
Next Post »