ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-9 (20141130)

ਸਾਫ਼ਟਵੇਅਰ ਚੋਰੀ 
ਮੁੱਲ ਦੇ ਸਾਫਟਵੇਅਰਾਂ ਨੂੰ ਕਰੈਕ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਵਰਤਣ ਦਾ ਕਾਰਾ ਸਾਈਬਰ ਅਪਰਾਧਾਂ ਦੀ ਸ਼੍ਰੇਣੀ 'ਚ ਆਉਂਦਾ ਹੈ | ਦਿਨੋਂ-ਦਿਨ ਪਾਈਰੇਟਿਡ (ਚੋਰੀ ਦੇ) ਸਾਫਟਵੇਅਰਾਂ ਦੀ
ਵਰਤੋਂ ਵੱਧ ਰਹੀ ਹੈ, ਜਿਸ ਕਾਰਨ ਸਾਫ਼ਟਵੇਅਰ ਵਿਕਾਸਕਾਰਾਂ ਅਤੇ ਆਈਟੀ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ | ਇਨ੍ਹਾਂ ਸਾਫਟਵੇਅਰਾਂ ਦੀ ਵਰਤੋਂ ਨਾਲ ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਆ 'ਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ | ਕਈ ਪਾਈਰੇਟਿਡ ਸਾਫ਼ਟਵੇਅਰ ਅਸਲ ਸਾਫ਼ਟਵੇਅਰ ਨਾਲੋਂ ਅਲੱਗ ਕਿਸਮ ਦਾ ਵਰਤਾਓ ਕਰਦੇ ਹਨ, ਜਿਸ ਕਾਰਨ ਇਹ ਕੰਪਿਊਟਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ | ਇਹ ਕੰਪਿਊਟਰ 'ਚ ਸਾਂਭੀ ਖ਼ੁਫ਼ੀਆ ਜਾਣਕਾਰੀ ਨੂੰ 'ਲੀਕ' ਕਰ ਸਕਦੇ ਹਨ | ਕਰੈਕ ਕੀਤੇ ਪਾਈਰੇਟਿਡ ਸਾਫਟਵੇਅਰਾਂ ਦੇ ਇਸਤੇਮਾਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ |

ਚੈਟਿੰਗ ਦਾ ਖ਼ਤਰਨਾਕ ਪਹਿਲੂ 
ਚੈਟਿੰਗ ਇਕ ਤਰ੍ਹਾਂ ਦੀ ਸ਼ਬਦੀ ਚਰਚਾ ਹੈ ਤੇ ਇਸ ਰਾਹੀਂ ਸੁੱਖ-ਸੁਨੇਹੇ ਦਾ ਸੰਚਾਰ ਬੇਹੱਦ ਸਸਤਾ ਪੈਂਦਾ ਹੈ |
ਚੈਟਿੰਗ ਅਰਥਾਤ ਸ਼ਬਦੀ ਚਰਚਾ,
ਫ਼ਾਇਦਾ ਵੱਧ ਤੇ ਘੱਟ ਪੈਂਦਾ ਖਰਚਾ |
ਅਜੋਕੇ ਨੌਜਵਾਨਾਂ ਦੇ ਚੈਟਿੰਗ ਦਾ ਭੂਤ ਸਿਰ ਚੜ੍ਹ ਕੇ ਬੋਲ ਰਿਹਾ ਹੈ | ਕੁਝ ਮੁੰਡੇ-ਕੁੜੀਆਂ ਚੈਟਿੰਗ ਦੀ ਦਲਦਲ ਵਿਚ ਧਸ ਕੇ ਸ਼ਰਮ ਦੀਆਂ ਹੱਦਾਂ ਵੀ ਪਾਰ ਕਰ ਜਾਂਦੇ ਹਨ | ਨਵੀਂ ਪੀੜ੍ਹੀ ਦੇ ਨੌਜਵਾਨਾਂ ਦਾ ਸਮਾਰਟ ਫ਼ੋਨਾਂ ਨਾਲ ਸੰਗਮ ਹੋਣ ਨਾਲ 'ਚੈਟਿੰਗ' ਨਾਂਅ ਦੀ ਬਿਮਾਰੀ ਨੇ ਪੈਰ ਪਸਾਰੇ ਹਨ|
ਚੈਟਿੰਗ ਰਾਹੀਂ ਜਿੱਥੇ ਬਹੁ-ਅਰਥੀ ਤੇ ਅਸੱਭਿਅਕ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਅਪਰਾਧੀਆਂ ਲਈ ਇਹ ਬਹੁਤ ਵੱਡਾ ਹਥਿਆਰ ਮੰਨਿਆ ਜਾਂਦਾ ਹੈ | ਚੈਟਿੰਗ ਦੌਰਾਨ ਅਸੱਭਿਅਕ ਅਤੇ ਫ਼ਿਰਕੂ ਭਾਵਨਾ ਪੈਦਾ ਕਰਨ ਵਾਲੇ ਸ਼ਬਦਾਂ ਤੋਂ ਸੰਕੋਚ ਰੱਖੋ | ਕਿਸੇ ਵਿਅਕਤੀ, ਸੰਸਥਾ, ਧਰਮ, ਜਾਤ ਨਾਲ ਨਿੱਜੀ ਕਿੜ ਕੱਢਣ ਲਈ ਚੈਟਿੰਗ ਦਾ ਇਸਤੇਮਾਲ ਨਾ ਕਰੋ |
Previous
Next Post »