ਵਿੰਡੋਜ਼ ਟਿਪਸ (14-09-2014)


ਕੰਪਿਊਟਰ 'ਤੇ ਕੰਮ ਕਰਨ ਦੇ ਅਮਲ ਨੂੰ ਰਿਕਾਰਡ ਕਰੋ 'ਪ੍ਰੌਬਲਮ ਸਟੈੱਪਸ ਰਿਕਾਰਡ' ਰਾਹੀਂ
ਵਿੰਡੋਜ਼ ਵਿਚ ਅਨੇਕਾਂ ਤਕਨੀਕੀ ਮਸਲਿਆਂ ਨੂੰ ਹੱਲ ਕਰਨ ਦੀਆਂ ਬੇਸ਼ੁਮਾਰ ਸਹੂਲਤਾਂ ਸ਼ੁਮਾਰ ਹਨ | ਕਿਸੇ ਨੂੰ ਕੰਪਿਊਟਰ 'ਤੇ ਕੀਤੇ ਜਾਣ ਵਾਲੇ ਕੰਮ ਨੂੰ ਪੜਾਅ-ਦਰ-ਪੜਾਅ ਸਮਝਾਉਣਾ ਹੋਵੇ ਜਾਂ ਫਿਰ ਖ਼ੁਦ ਲਈ ਕੰਮ ਕਰਨ ਦੇ ਅਮਲ ਨੂੰ ਰਿਕਾਰਡ ਕਰਕੇ ਰੱਖਣਾ ਹੋਵੇ ਤਾਂ 'ਪ੍ਰੌਬਲਮ ਸਟੈੱਪਸ ਰਿਕਾਰਡ' ਸਾਡੀ ਮਦਦ ਕਰ ਸਕਦਾ ਹੈ | ਪ੍ਰੌਬਲਮ ਸਟੈੱਪਸ ਰਿਕਾਰਡ' ਵਿੰਡੋਜ਼ ਦੀ ਇੱਕ ਬੇਮਿਸਾਲ ਸਹੂਲਤ ਹੈ | ਇਸ ਰਾਹੀਂ ਅਸੀਂ ਕੀਤੇ ਜਾਣ ਵਾਲੇ ਕੰਮ ਦੇ ਹਰੇਕ ਸਟੈੱਪ ਦਾ ਰਿਕਾਰਡ ਰੱਖ ਸਕਦੇ ਹਾਂ | ਰਿਕਾਰਡ ਕੀਤੇ ਸਟੈੱਪ ਨੂੰ ਇਹ ਪ੍ਰੋਗਰਾਮ ਵੈੱਬ ਫਾਰਮੈਟ ਫਾਈਲ (.mht) ਦੇ ਰੂਪ ਵਿਚ ਸੇਵ ਕਰਦਾ ਹੈ ਜਿਸ ਨੂੰ ਬਾਅਦ ਵਿਚ ਕਿਸੇ ਵੀ ਵਿੰਡੋਜ਼ ਬ੍ਰਾਊਜ਼ਰ ਵਿਚ ਚਲਾਇਆ ਜਾ ਸਕਦਾ ਹੈ | ਮਿਸਾਲ ਵਜੋਂ ਕੋਈ ਦੋਸਤ ਤੁਹਾਡੇ ਤੋਂ ਐਕਸਲ ਵਿਚ ਫ਼ਾਰਮੂਲੇ ਦੀ ਵਰਤੋਂ ਬਾਰੇ ਪੁੱਛ ਰਿਹਾ ਹੈ | ਤੁਸੀਂ ਫ਼ੋਨ, ਈ-ਮੇਲ ਜਾਂ ਚੈਟਿੰਗ ਰਾਹੀਂ ਸਮਝਾਉਣ 'ਚ ਸਫਲ ਨਹੀਂ ਹੋ ਰਹੇ ਤਾਂ ਇਸ ਦਾ ਸਭ ਤੋਂ ਸੌਖਾ ਤੇ ਸਿੱਕੇਬੰਦ ਤਰੀਕਾ ਹੈ 'ਪ੍ਰੌਬਲਮ ਸਟੈੱਪਸ ਰਿਕਾਰਡ' ਦੀ ਵਰਤੋਂ | 
ਇਹ ਪ੍ਰੋਗਰਾਮ ਵਿੰਡੋਜ਼ (7 ਜਾਂ ਇਸ ਤੋਂ ਉੱਪਰਲੇ ਸੰਸਕਰਨਾਂ) ਵਿਚ ਪਹਿਲਾਂ ਤੋਂ ਹੀ ਉਪਲਬਧ ਹੁੰਦਾ ਹੈ | ਇਹ ਪ੍ਰੋਗਰਾਮ ਤੁਹਾਡੇ ਦੁਆਰਾ ਕੀਤੇ ਕੰਮਾਂ ਦਾ ਵੇਰਵਾ ਜਿਵੇਂ ਕਿ ਮਾਊਸ ਕਲਿੱਕ, ਕੀ-ਬੋਰਡ ਦੀ ਵਰਤੋਂ ਆਦਿ ਨੂੰ ਸਕਰੀਨ ਸ਼ੌਰਟ ਸਮੇਤ ਸਾਂਭਦਾ ਜਾਂਦਾ ਹੈ | ਆਓ, ਇਸ ਨੂੰ ਵਰਤਣ ਦੇ ਤਰੀਕੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ:
ਸਭ ਤੋਂ ਪਹਿਲਾਂ ਵਿੰਡੋਜ਼ ਡੈਸਕਟਾਪ ਦੇ ਐਨ ਹੇਠਲੇ ਖੱਬੇ ਕਿਨਾਰੇ 'ਤੇ ਨਜ਼ਰ ਆਉਣ ਵਾਲੇ ਸਟਾਰਟ ਬਟਨ 'ਤੇ ਕਲਿੱਕ ਕਰੋ | ਨਾਲ ਹੀ ਉੱਪਰਲੇ ਪਾਸੇ ਖੁੱਲ੍ਹੇ ਸਰਚ ਬਕਸੇ ਵਿਚ 'PSR' ਟਾਈਪ ਕਰੋ ਤੇ ਐਾਟਰ ਬਟਨ ਦਬਾਓ | ਮੀਨੂੰ ਦੇ ਸਿਖਰ ਤੋਂ ਇਸ (ਪ੍ਰੌਬਲਮ ਸਟੈੱਪਸ ਰਿਕਾਰਡ) ਪ੍ਰੋਗਰਾਮ ਨੂੰ ਚੁਣੋ ਤੇ ਚਾਲੂ ਕਰੋ | ਰਿਕਾਰਡਰ ਇਕ ਛੋਟੀ ਜਿਹੀ ਪੱਟੀ ਵਿਚ ਖੁੱਲ੍ਹੇਗਾ | ਇਸ ਉੱਤੇ ਸਟਾਰਟ ਰਿਕਾਰਡ, ਸਟਾਪ ਰਿਕਾਰਡ ਅਤੇ ਕਾਮੈਂਟਸ ਨਾਂਅ ਦੇ ਤਿੰਨ ਬਟਨ ਨਜ਼ਰ ਆਉਣਗੇ | ਸਟਾਰਟ ਰਿਕਾਰਡ 'ਤੇ ਕਲਿੱਕ ਕਰਕੇ ਕੰਮ ਸ਼ੁਰੂ ਕਰੋ | 
ਲੋੜੀਂਦਾ ਪ੍ਰੋਗਰਾਮ ਜਿਵੇਂ ਕਿ ਐਕਸਲ ਖੋਲ੍ਹੋ | ਸਾਰੇ ਕੰਮਾਂ ਨੂੰ ਪੜਾਅ-ਦਰ-ਪੜਾਅ ਕਰਦੇ ਜਾਵੋ | ਮਿਸਾਲ ਵਜੋਂ ਕੁਝ ਅੰਕੜੇ ਦਾਖਲ ਕਰੋ | ਉਨ੍ਹਾਂ 'ਤੇ ਫ਼ਾਰਮੂਲਾ ਲਗਾਓ 'ਤੇ ਨਤੀਜਾ ਕੱਢ ਕੇ ਦਿਖਾਓ | ਹੁਣ ਸਟਾਪ ਰਿਕਾਰਡ 'ਤੇ ਕਲਿੱਕ ਕਰਕੇ ਇਸ ਨੂੰ ਬੰਦ ਕਰ ਲਓ | ਕੰਮ ਦੌਰਾਨ ਰਿਕਾਰਡ ਨੂੰ ਮਿਨੀਮਾਈਜ਼ ਕਰਕੇ ਵੀ ਰੱਖਿਆ ਜਾ ਸਕਦਾ ਹੈ | ਥੋੜ੍ਹਾ ਇੰਤਜ਼ਾਰ ਕਰਨ ਮਗਰੋਂ ਰਿਕਾਰਡ ਫਾਈਲ ਵਿਚ ਤੁਹਾਡੇ ਵੱਲੋਂ ਕੀਤੇ ਕੰਮਾਂ ਦਾ ਪੂਰਾ ਵੇਰਵਾ ਦਰਜ ਹੋ ਜਾਵੇਗਾ | ਇਸ ਨੂੰ ਐਕਸਟਰੈਕਟ ਕਰਕੇ ਵੈੱਬ ਬ੍ਰਾਊਜ਼ਰ ਵਿਚ ਖੋਲਿ੍ਹਆ ਜਾ ਸਕਦਾ ਹੈ | ਅਸੀਂ ਇਹ ਫਾਈਲ ਆਪਣੇ ਦੋਸਤਾਂ ਨੂੰ ਈ-ਮੇਲ ਅਟੈਚਮੈਂਟ ਰਾਹੀਂ ਭੇਜ ਕੇ ਮਦਦ ਕਰ ਸਕਦੇ ਹਾਂ | 
Previous
Next Post »