ਮੋਬਾਈਲ ਓਪਰੇਟਿੰਗ ਸਿਸਟਮ (12-09-2014)

ਅਸੀਂ ਰੋਜ਼ਾਨਾ ਕਈ ਪ੍ਰਕਾਰ ਦੇ ਮੋਬਾਈਲ ਫੋਨਾਂ ਦੇ ਨਾਂ ਸੁਣਦੇ ਹਾਂ। ਬਾਜ਼ਾਰ 'ਚ ਸੈਮਸੰਗ, ਮਾਈਕਰੋਮੈਕਸ, ਸੋਨੀ, ਐਲ.ਜੀ. ਆਦਿ ਕੰਪਨੀਆਂ ਦੀ ਮੋਬਾਈਲ ਫੋਨਾਂ ਦੀ ਭਰਮਾਰ ਹੈ। ਇਨ੍ਹਾਂ ਕੰਪਨੀਆਂ ਤੋਂ ਇਲਾਵਾ ਕਈ ਅਜਿਹੇ ਨਾਂ ਹਨ ਜੋ ਅਸੀਂ ਰੋਜ਼ਾਨਾ ਬੋਲਚਾਲ 'ਚ ਵਰਤਦੇ ਹਾਂ ਪਰ ਇਨ੍ਹਾਂ ਦਾ ਅਰਥ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ।
          ਕੰਪਿਊਟਰ 'ਤੇ ਵਰਤੇ ਜਾਣ ਵਾਲੇ ਓਪਰੇਟਿੰਗ ਸਿਸਟਮ ਬਾਰੇ ਅਸੀਂ ਸਭ ਜਾਣੂ ਹਾਂ। ਓਪਰੇਟਿੰਗ ਸਿਸਟਮ ਹੀ ਕੰਪਿਊਟਰ ਦੇ ਸਾਫ਼ਟਵੇਅਰ ਅਤੇ ਹਾਰਡਵੇਅਰ ਭਾਗਾਂ 'ਚ ਤਾਲਮੇਲ ਪੈਦਾ ਕਰਦਾ ਹੈ। ਇਸ ਤੋਂ ਬਿਨਾਂ ਕੰਪਿਊਟਰ ਨੂੰ ਚਲਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸੇ ਤਰ੍ਹਾਂ ਮੋਬਾਈਲ ਫੋਨਾਂ ਲਈ ਵੀ ਐਪਲ (ਆਈ.), ਔਂਡਰਾਇਡ, ਵਿੰਡੋਜ਼ ਆਦਿ ਕਈ ਪ੍ਰਕਾਰ ਦੇ ਓਪਰੇਟਿੰਗ ਸਿਸਟਮ ਵਰਤੇ ਜਾਂਦੇ ਹਨ। ਓਪਰੇਟਿੰਗ ਸਿਸਟਮ ਦੇ ਵਸੀਲਿਆਂ ਦਾ ਪੂਰਾ ਲਾਭ ਉਠਾਉਣ ਲਈ ਜ਼ਰੂਰੀ ਹੈ ਕਿ ਹੈਂਡਸੈੱਟ ਸ਼ਕਤੀਸ਼ਾਲੀ ਅਤੇ ਵੱਧ ਮੈਮਰੀ ਸਮਰੱਥਾ ਵਾਲਾ ਹੋਵੇ। ਅੱਜ ਅਜਿਹੇ ਸਮਾਰਟ ਫੋਨਾਂ ਦਾ ਵਿਕਾਸ ਹੋ ਚੁੱਕਾ ਹੈ ਜੋ ਅੰਗਰੇਜ਼ੀ ਤੋਂ ਇਲਾਵਾ ਚੀਨੀ, ਅਰਬੀ, ਹਿੰਦੀ, ਉਰਦੂ, ਪੰਜਾਬੀ ਆਦਿ ਭਾਸ਼ਾਵਾਂ ਵਿਚ ਕੰਮ ਕਰਨ ਦੇ ਪੂਰੀ ਤਰ੍ਹਾਂ ਯੋਗ ਹਨ। ਆਓ ਮੋਬਾਈਲ ਫ਼ੋਨ ਲਈ ਵਰਤੇ ਜਾਣ ਵਾਲੇ ਵੱਖ-ਵੱਖ ਓਪਰੇਟਿੰਗ ਸਿਸਟਮਾਂ ਬਾਰੇ ਜਾਣੀਏ:
ਐਂਡਰੋਇਡ
         


ਇਹ ਗੂਗਲ ਦੁਆਰਾ ਤਿਆਰ ਕੀਤਾ ਇੱਕ ਓਪਰੇਟਿੰਗ ਸਿਸਟਮ ਹੈ। ਐਂਡਰੋਇਡ ਦੀਆਂ ਐਪਲੀਕੇਸ਼ਨਾਂ ਤਿਆਰ ਕਰਨ ਲਈ ਜਾਵਾ ਪ੍ਰੋਗਰਾਮਿੰਗ ਲੈਂਗੂਏਜ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿਚ ਐਂਡਰੋਇਡ ਵਾਲੇ ਫੋਨਾਂ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਹ ਇੱਕ ਮੁਫ਼ਤ ਓਪਰੇਟਿੰਗ ਸਿਸਟਮ ਹੈ। ਇਸ ਨਾਲ ਸਬੰਧਿਤ ਸੋਰਸ ਕੋਡ ਅਤੇ ਹੋਰ ਸਹਾਇਤਾ ਸਮੱਗਰੀ ਨੈੱਟ 'ਤੇ ਮੁਫ਼ਤ ਉਪਲਬਧ ਹੈ। ਗੂਗਲ ਦੇ ਐਪ ਸਟੋਰ 'ਤੇ ਐਂਡਰੋਇਡ ਦੀਆਂ ਅਨੇਕਾਂ ਮੁਫ਼ਤ ਐਪਲੀਕੇਸ਼ਨਾਂ ਉਪਲਬਧ ਹਨ ਜਿਨ੍ਹਾਂ ਬਾਰੇ ਅਗਲੇ ਕਾਲਮਾਂ ਵਿਚ ਜਾਣਕਾਰੀ ਦਿੱਤੀ ਜਾਵੇਗੀ। ਐਂਡਰੋਇਡ ਆਧਾਰਿਤ ਕੁੱਝ ਆਧੁਨਿਕ ਫੋਨਾਂ ਦੇ ਨਾਂ ਹਨ- Micromax HD-2 ਅਤੇ HD-4, Samsung Galaxy S3, Motorola RAZR Maxx, Nokia 710, Sony Xperia S, LG Optimus 3D Max, HTC One X, Samsung CS2 ਆਦਿ।

ਆਈ.ਓ.ਐਸ.         

ਆਈ.ਓ.ਐਸ. ਐਪਲ ਦੁਆਰਾ ਵਿਕਸਿਤ ਕੀਤਾ ਇੱਕ ਸ਼ਕਤੀਸ਼ਾਲੀ ਓਪਰੇਟਿੰਗ ਸਿਸਟਮ ਹੈ। ਇਸ ਦੀ ਵਰਤੋਂ ਐਪਲ ਦੇ ਆਈ-ਫ਼ੋਨ/ਆਈ-ਪੋਡ ਵਿਚ ਕੀਤੀ ਜਾਂਦੀ ਹੈ। ਐਪਲ ਦੇ ਫ਼ੋਨ ਭਾਰਤੀ ਭਾਸ਼ਾਵਾਂ ਨੂੰ ਵੀ ਸਮਰਥਨ ਕਰਦੇ ਹਨ। ਐਪਲ ਦੇ ਕਈ ਫ਼ੋਨ ਸਿਰਫ਼ ਟਰਿਊ ਟਾਈਪ ਫੌਂਟਾਂ (TTF) ਨੂੰ ਹੀ ਸਪੋਰਟ ਕਰਦੇ ਹਨ। ਐਪਲ ਆਪਣੇ ਗਾਹਕਾਂ ਨੂੰ ''ਐਪ ਸਟੋਰ'' ਰਾਹੀਂ ਮਹੱਤਵਪੂਰਨ ਐਪਲੀਕੇਸ਼ਨਾਂ ਮੁਹੱਈਆ ਕਰਵਾਉਂਦਾ ਹੈ। 'ਐਪ ਸਟੋਰ' ਵਿਚ ਸਾਢੇ 6 ਲੱਖ ਤੋਂ ਵੱਧ ਐਪਲੀਕੇਸ਼ਨਾਂ ਉਪਲਬਧ ਹਨ।

ਵਿੰਡੋਜ਼
         

ਵਿੰਡੋਜ਼ ਓਪਰੇਟਿੰਗ ਸਿਸਟਮ ਨੂੰ ਮਾਈਕਰੋਸਾਫ਼ਟ ਨੇ ਤਿਆਰ ਕੀਤਾ ਹੈ। ਇਹ ਡਾਟ-ਨੈੱਟ ਫਰੇਮਵਰਕ ਨੂੰ ਸਮਰਥਨ ਦਿੰਦਾ ਹੈ। ਵਿੰਡੋਜ਼ ਆਧਾਰਿਤ ਆਧੁਨਿਕ ਫ਼ੋਨ ਭਾਰਤੀ ਲਿਪੀਆਂ ਵਿਚ ਕੰਮ ਕਰਨ ਦੇ ਸਮਰੱਥ ਹਨ। Nokia Lumia 800, Samsung OmniaW, Sony Xperia ਆਦਿ ਸਮੇਤ ਕਈ ਨਵੇਂ ਫ਼ੋਨ ਵਿੰਡੋਜ਼ ਨਾਲ ਆ ਰਹੇ ਹਨ।

ਸਿੰਬੀਅਨ
         

ਸਿੰਬੀਅਨ ਦਾ ਵਿਕਾਸ ਨੋਕੀਆ ਨਾਂ ਦੀ ਕੰਪਨੀ ਨੇ ਕੀਤਾ। ਇਹ ਮੋਬਾਈਲ 'ਤੇ ਚੱਲਣ ਵਾਲਾ ਇੱਕ ਵਿਕਸਿਤ ਓਪਰੇਟਿੰਗ ਸਿਸਟਮ ਹੈ। ਇਹ ਜਾਵਾ ਮਾਈਕਰੋ ਐਡੀਸ਼ਨ ਅਤੇ ਸੀ/ਸੀ ++ ਆਦਿ ਭਾਸ਼ਾਵਾਂ ਨੂੰ ਸਮਰਥਨ ਕਰਦਾ ਹੈ। ਸਿੰਬੀਅਨ ਨੋਕੀਆ ਦੇ Nokia 808, Nokia E 51 ਅਤੇ Nokia 603  ਸਮੇਤ ਅਨੇਕਾਂ ਪੁਰਾਣੇ ਮਾਡਲਾਂ ਵਿਚ ਆ ਰਿਹਾ ਹੈ।

ਓ.ਐਸ. 4/5

          ਓ.ਐਸ. 4/5 ਰਿਮ ਦੁਆਰਾ ਤਿਆਰ ਕੀਤਾ ਓਪਰੇਟਿੰਗ ਸਿਸਟਮ ਹੈ ਜਿਹੜਾ ਕਿ ਬਲੈਕ ਬੇਰੀ ਫੋਨਾਂ ਵਿਚ ਵਰਤਿਆ ਜਾਂਦਾ ਹੈ। 
Previous
Next Post »