ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-3 (19-10-2014)

ਸ਼ਿਕਾਰ ਕੌਣ ?
ਪ੍ਰਤੀ ਦਿਨ ਹਜ਼ਾਰਾਂ ਵਿਅਕਤੀ ਸਾਈਬਰ ਅਪਰਾਧਾਂ ਦੀ ਗਿ੍ਫ਼ਤ 'ਚ ਆਉਂਦੇ ਹਨ | ਆਮ ਤੌਰ 'ਤੇ ਭੋਲ਼ੇ-ਭਾਲ਼ੇ, ਲਾਲਚੀ, ਗੈਰ-ਹੁਨਰਮੰਦ ਅਤੇ ਬਦਕਿਸਮਤ ਵਿਅਕਤੀ ਅਜਿਹੇ ਅਪਰਾਧਾਂ ਦਾ ਸ਼ਿਕਾਰ ਬਣਦੇ ਹਨ | ਕਈ ਲਾਲਚੀ ਵਿਅਕਤੀ ਲਾਟਰੀ ਨਿਕਲਣ ਦੇ ਈ-ਮੇਲ ਸੰਦੇਸ਼ਾਂ ਦੇ ਚੱਕਰਵਿਊ ਵਿਚ ਪੈ ਕੇ ਹਜ਼ਾਰਾਂ ਰੁਪਈਆਂ ਦਾ ਨੁਕਸਾਨ ਕਰਵਾ ਚੁੱਕੇ ਹਨ | ਕਈ ਤਕਨੀਕੀ ਜਾਣਕਾਰੀ ਨਾ ਹੋਣ ਦੀ ਵਜ੍ਹਾ ਕਾਰਨ ਆਪਣੀ ਖ਼ੁਫ਼ੀਆ ਜਾਣਕਾਰੀ 'ਤੇ ਡਾਕਾ ਮਰਵਾ ਬਹਿੰਦੇ ਹਨ |
ਪ੍ਰਭਾਵ : 
ਸਾਈਬਰ ਅਪਰਾਧਾਂ ਕਾਰਨ ਗੰਭੀਰ ਨਤੀਜੇ ਸਾਹਮਣੇ ਆਏ ਹਨ | ਵਰਤੋਂਕਾਰਾਂ ਨੂੰ ਅੰਕੜਾ ਤਬਾਹੀ, ਵਿੱਤੀ ਠੱਗੀ, ਨਿੱੱਜਤਾ 'ਤੇ ਡਾਕਾ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਈ-ਫਰੈਂਡਸ਼ਿਪ ਦੇ ਰਾਸ ਨਾ ਆਉਣ ਅਤੇ ਮੋਟੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸੈਂਕੜੇ ਲੋਕ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਚੁੱਕੇ ਹਨ | ਕੰਪਿਊਟਰ ਅਤੇ ਇੰਟਰਨੈੱਟ ਦੀ ਸੁਚੱਜੀ ਅਤੇ ਸੁਰੱਖਿਅਤ ਵਰਤੋਂ ਲਈ ਕਈ ਉਪਾਅ ਕੀਤੇ ਜਾ ਸਕਦੇ ਹਨ |
ਕੰਪਿਊਟਰ ਵਾਇਰਸ : 
ਕੰਪਿਊਟਰ ਵਾਇਰਸ ਇਕ ਤਰ੍ਹਾਂ ਦਾ ਵਿਸ਼ਾਣੂ ਹੈ, ਜੋ ਕੰਪਿਊਟਰ ਵਿਚ ਦਾਖਲ ਹੋਣ ਉਪਰੰਤ ਨੁਕਸਾਨ ਕਰ ਸਕਦਾ ਹੈ | ਇਸ (ਜੈਵਿਕ) ਵਿਸ਼ਾਣੂ ਦੀ ਪੈਦਾਇਸ਼ ਦਾ ਮੁੱਖ ਸੋਮਾ ਕੰਪਿਊਟਰੀ ਪ੍ਰੋਗਰਾਮ ਹਨ | ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਪਿਊਟਰੀ ਪ੍ਰੋਗਰਾਮ ਜਾਂ ਸਾਫ਼ਟਵੇਅਰ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਕੰਪਿਊਟਰ ਵਾਇਰਸ ਕਿਹਾ ਜਾਂਦਾ ਹੈ | ਇਹ ਵਾਇਰਸ ਕੰਪਿਊਟਰ ਵਿਚ ਪਹੁੰਚ ਕੇ ਆਪਣੇ-ਆਪ ਵਧਦੇ ਰਹਿੰਦੇ ਹਨ | ਇਹ ਕੰਪਿਊਟਰੀ ਸਾਫ਼ਟਵੇਅਰ ਦੇ ਨਾਲ-ਨਾਲ ਹਾਰਡਵੇਅਰ 'ਤੇ ਮਾੜਾ ਅਸਰ ਕਰ ਸਕਦੇ ਹਨ |
ਵਾਇਰਸ ਤੋਂ ਬਚਾਅ ਲਈ ਕੰਪਿਊਟਰ ਵਿਚ ਨਾਮਵਰ ਕੰਪਨੀ ਦਾ ਖ਼ਰੀਦਿਆ ਹੋਇਆ ਐਾਟੀਵਾਇਰਸ ਪ੍ਰੋਗਰਾਮ ਹੀ ਪਾਉਣਾ ਚਾਹੀਦਾ ਹੈ | ਬਾਜ਼ਾਰ ਵਿਚ ਮਿਲਣ ਵਾਲੇ ਸੁਰੱਖਿਆ ਸਾਫ਼ਟਵੇਅਰ ਜਾਂ ਐਾਟੀਵਾਇਰਸ ਕਈ ਪ੍ਰਕਾਰ ਦੇ ਹੁੰਦੇ ਹਨ | ਜਿਵੇਂ ਕਿ- ਸਾਧਾਰਨ ਐਾਟੀਵਾਇਰਸ, ਇੰਟਰਨੈੱਟ ਸਕਿਉਰਿਟੀ ਅਤੇ ਟੋਟਲ ਸਕਿਉਰਿਟੀ | ਸਾਧਾਰਨ ਐਾਟੀਵਾਇਰਸ ਵੱਖ-ਵੱਖ ਵਾਇਰਸਾਂ ਤੋਂ ਕੰਪਿਊਟਰ ਨੂੰ ਮੁਕਤ ਰੱਖਣ 'ਚ ਮਦਦ ਕਰਦਾ ਹੈ | ਨੈੱਟਵਰਕ ਜਾਂ ਇੰਟਰਨੈੱਟ ਰਾਹੀਂ ਪੇਸ਼ ਆਉਣ ਵਾਲੇ ਖ਼ਤਰਿਆਂ 'ਤੇ ਕਾਬੂ ਪਾਉਣ ਲਈ ਇੰਟਰਨੈੱਟ ਸਕਿਉਰਿਟੀ ਪੈਕ ਦੀ ਲੋੜ ਪੈਂਦੀ ਹੈ | ਇਸੇ ਤਰ੍ਹਾਂ ਨੈੱਟ-ਬੈਂਕਿੰਗ, ਆਨਲਾਈਨ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਵਰਤੋਂਕਾਰ ਟੋਟਲ ਸਕਿਉਰਿਟੀ ਪੈਕ ਰਾਹੀਂ ਆਪਣੇ ਡਾਟੇ ਨੂੰ ਸੁਰੱਖਿਅਤ ਰੱਖ ਸਕਦੇ ਹਨ | ਕਿਸੇ ਐਾਟੀਵਾਇਰਸ ਨੂੰ ਅਜਮਾਉਣ ਲਈ ਉਸ ਦੇ ਟਰਾਇਲ ਪੀਰੀਅਡ ਨੂੰ ਵਰਤਿਆ ਜਾ ਸਕਦਾ ਹੈ ਪਰ ਮੁਫ਼ਤ ਦੇ ਪ੍ਰੋਗਰਾਮਾਂ ਨੂੰ ਉੱਕਾ ਹੀ ਮੂੰਹ ਨਹੀਂ ਲਗਾਉਣਾ ਚਾਹੀਦਾ | 
Previous
Next Post »