ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ -4 (2014-10-26)

ਇਕ ਵਧੀਆ ਐਾਟੀਵਾਇਰਸ ਪ੍ਰੋਗਰਾਮ ਸਾਨੂੰ ਕਈ ਸੁਵਿਧਾਵਾਂ ਪ੍ਰਦਾਨ ਕਰਵਾਉਂਦਾ ਹੈ। ਇਨ੍ਹਾਂ ਵਿਚੋਂ ਪ੍ਰਮੁੱਖ ਹਨ:
ਆਟੋਮੈਟਿਕ ਅੱਪਡੇਟ: 
ਇਹ ਵਿਕਲਪ ਚਾਲੂ ਕਰਨ ਨਾਲ ਪ੍ਰੋਗਰਾਮ ਆਪਣੇ-ਆਪ ਅੱਪਡੇਟ ਹੁੰਦਾ ਰਹਿੰਦਾ ਹੈ |

ਆਟੋਮੈਟਿਕ ਸ਼ਡਿਊਲ: 
ਜੇਕਰ ਤੁਸੀਂ ਚਾਹੁੰਦੇ ਹੋ ਕਿ ਕੰਪਿਊਟਰ ਨਿਰਧਾਰਿਤ ਦਿਨ ਅਤੇ ਸਮੇਂ ਨੂੰ ਆਪਣੇ-ਆਪ ਸਕੈਨਿੰਗ ਸ਼ੁਰੂ ਕਰ ਦੇਵੇ ਤਾਂ ਤੁਸੀਂ ਉਸ ਦੇ ਆਟੋਮੈਟਿਕ ਸ਼ਡਿਊਲ ਵਿਕਲਪ ਵਿਚ ਜਾ ਕੇ ਇਹ ਸੁਨਿਸ਼ਚਿਤ ਕਰ ਸਕਦੇ ਹੋ |
ਪੈੱਨ ਡਰਾਈਵ ਪਾਸਵਰਡ ਸੁਰੱਖਿਆ: 
ਜੇਕਰ ਤੁਸੀਂ ਚਾਹੁੰਦੇ ਹੋ ਕਿ ਪੈਨ ਡਰਾਈਵ ਖੋਲ੍ਹਣ ਤੋਂ ਪਹਿਲਾਂ ਪਾਸਵਰਡ ਲਗਾਉਣਾ ਲਾਜ਼ਮੀ ਹੋਵੇ ਤਾਂ ਤੁਸੀਂ ਇਸ ਵਿਕਲਪ ਰਾਹੀਂ ਅਜਿਹਾ ਕਰ ਸਕਦੇ ਹੋ | ਇਸ ਨਾਲ ਤੁਹਾਡੇ ਕੰਪਿਊਟਰ 'ਤੇ ਤੁਹਾਡੀ ਆਗਿਆ ਤੋਂ ਬਿਨਾਂ ਕੋਈ ਪੈੱਨ ਡਰਾਈਵ ਨਹੀਂ ਵਰਤ ਸਕੇਗਾ |
ਐਾਟੀ ਸਪੈਮ ਵੈੱਬਸਾਈਟਾਂ: 
ਜੇਕਰ ਤੁਸੀਂ ਫ਼ਾਲਤੂ ਅਤੇ ਧਿਆਨ ਭਟਕਾਉਣ ਵਾਲੀਆਂ ਵੈੱਬਸਾਈਟਾਂ ਤੋਂ ਪ੍ਰੇਸ਼ਾਨ ਹੋ ਤਾਂ ਐਾਟੀ ਸਪੈਮ ਵਿਕਲਪ ਰਾਹੀਂ ਇਹ ਮਸਲਾ ਹੱਲ ਕਰ ਸਕਦੇ ਹੋ |
ਸਕੈਨ ਰਿਪੋਰਟ: 
ਸਕੈਨ ਪੂਰਾ ਹੋਣ ਉਪਰੰਤ ਪ੍ਰੋਗਰਾਮ ਇਕ ਰਿਪੋਰਟ ਪੇਸ਼ ਕਰਦਾ ਹੈ | ਵਰਤੋਂਕਾਰ ਨੂੰ ਚਾਹੀਦਾ ਹੈ ਕਿ ਉਹ ਵਾਇਰਸ ਦੇ ਖ਼ਾਤਮੇ ਲਈ ਢੁਕਵੇਂ ਵਿਕਲਪਾਂ ਦਾ ਪਾਲਣ ਕਰੇ |
ਫਾਇਰ-ਵਾਲ: 
ਕੰਪਿਊਟਰ ਲਈ ਸੁਰੱਖਿਅਤ ਦੀਵਾਰ ਲਈ ਫਾਇਰ-ਵਾਲ ਦੀ ਵਰਤੋਂ ਕਰੋ | ਫਾਇਰ-ਵਾਲ ਜਾਂ ਫ਼ਿਲਟਰ ਦੀ ਸਹੂਲਤ ਐਾਟੀਵਾਇਰਸ ਦੇ ਮੁੱਢਲੇ ਸੰਸਕਰਨ ਵਿਚ ਹੁੰਦੀ ਹੈ ਪਰ ਕਈ ਵਾਰ ਇਸ ਨੂੰ ਕਿਰਿਆਸ਼ੀਲ ਕਰਨ ਦੀ ਲੋੜ ਪੈਂਦੀ ਹੈ |
ਸੰਭਾਲ ਕੇ ਰੱਖੋ ਪਾਸਵਰਡ 
ਈ-ਮੇਲ, ਫੇਸਬੁਕ, ਟਵੀਟਰ, ਗੂਗਲ ਨੈੱਟ ਬੈਂਕਿੰਗ ਆਦਿ ਦਾ ਪਾਸਵਰਡ ਚੇਤੇ ਰੱਖਣ ਦੇ ਝੰਜਟ ਤੋਂ ਹਰ ਕੋਈ ਦੁਖੀ ਹੈ | ਕਈ ਵਰਤੋਂਕਾਰ ਆਪਣੇ ਕੰਮ ਨੂੰ ਸੌਖਾ ਬਣਾਉਣ ਲਈ ਆਪਣੇ ਪਾਸਵਰਡ ਦਾ ਨਾਂਅ Password ਹੀ ਰੱਖ ਲੈਂਦੇ ਹਨ | ਕਈ ਆਪਣੇ ਨਾਂਅ, ਜਨਮ ਤਾਰੀਖ਼ ਜਾਂ ਫ਼ੋਨ/ਮੋਬਾਈਲ ਨੰਬਰ ਦੇ ਨਾਂਅ 'ਤੇ ਜਾਂ ਇਸ ਨਾਲ ਮਿਲਦਾ-ਜੁਲਦਾ ਪਾਸਵਰਡ ਰੱਖਦੇ ਹਨ | ਅਜਿਹੀ ਸਥਿਤੀ ਵਿਚ ਪਾਸਵਰਡ ਦੇ ਹੈੱਕ (ਚੋਰੀ) ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ | 
ਪਾਸਵਰਡ ਨੂੰ ਸੁਰੱਖਿਅਤ ਬਣਾਉਣ ਲਈ ਕੁੱਝ ਗੱਲਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ-
  • ਪਾਸਵਰਡ ਆਪਣੇ ਨਾਂਅ, ਘਰ ਨੰਬਰ, ਫ਼ੋਨ ਨੰਬਰ, ਗੱਡੀ ਨੰਬਰ, ਜਨਮ ਤਾਰੀਖ਼ 'ਤੇ ਆਧਾਰਿਤ ਨਾ ਰੱਖੋ | ਇਨ੍ਹਾਂ ਦੇ ਕੁਝ ਚੋਣਵੇਂ ਅੱਖਰਾਂ ਨੂੰ ਇਕੱਠਾ ਕਰਕੇ ਪਾਸਵਰਡ ਬਣਾਇਆ ਜਾ ਸਕਦਾ ਹੈ |
  • ਪਾਸਵਰਡ ਇੰਨਾ ਸੌਖਾ ਨਾ ਹੋਵੇ ਕਿ ਹਰੇਕ ਨੂੰ ਪਤਾ ਲੱਗ ਜਾਵੇ | ਦੂਜੇ ਪਾਸੇ ਇਹ ਇੰਨਾ ਗੁੰਝਲਦਾਰ ਵੀ ਨਾ ਹੋਵੇ ਕਿ ਤੁਸੀਂ ਖ਼ੁਦ ਭੁੱਲ ਜਾਵੋ | ਪਾਸਵਰਡ 'ਚ ਘੱਟੋ-ਘੱਟ ਇਕ ਅੰਕ ਅਤੇ ਇਕ ਵਿਸ਼ੇਸ਼ ਚਿੰਨ੍ਹ ਜ਼ਰੂਰ ਸ਼ਾਮਿਲ ਕਰੋ | 
  • ਵੱਖ-ਵੱਖ ਖਾਤਿਆਂ ਦੇ ਪਾਸਵਰਡਾਂ ਨੂੰ ਕਿਸੇ ਖ਼ਾਸ ਤਰਕ, ਗੁਪਤ ਭਾਸ਼ਾ ਜਾਂ ਲੜੀ ਦੇ ਰੂਪ ਵਿਚ ਯੋਜਨਾਬੱਧ ਤਰੀਕੇ ਨਾਲ ਰੱਖੋ |
          ਸਾਈਬਰ ਸੁਰੱਖਿਆ ਦਾ ਚਲਾਓ ਅਭਿਆਨ,
          ਉਡਾਰੀਆਂ ਲਾਓ ਵਿਚ ਅਸਮਾਨ |
          ਪਾਸਵਰਡ ਦਾ ਜੇ ਕੀਤਾ ਅਦਾਨ-ਪ੍ਰਦਾਨ,
          ਹੋ ਸਕਦੈ ਕੋਈ ਵੱਡਾ ਨੁਕਸਾਨ |

  • ਪਾਸਵਰਡ ਨੂੰ ਕਿਸੇ ਕਾਗ਼ਜ਼, ਡਾਇਰੀ ਜਾਂ ਮੋਬਾਈਲ ਵਿਚ ਨਾ ਲਿਖ ਕੇ ਰੱਖੋ | ਜੇਕਰ ਕਿਧਰੇ ਨੋਟ ਕਰਨਾ ਵੀ ਪਵੇ ਤਾਂ ਹਮੇਸ਼ਾ ਗੁਪਤ ਭਾਸ਼ਾ (ਕੋਡ) ਦਾ ਸਹਾਰਾ ਲਓ | ਮਿਸਾਲ ਵਜੋਂ ਵੱਖ-ਵੱਖ ਪਾਸਵਰਡਾਂ ਵਿਚ ਇਕ ਅੱਖਰ ਜਾਂ ਅੰਕ ਵਰਤਿਆ ਜਾ ਸਕਦਾ ਹੈ | ਨੋਟ ਕਰਨ ਸਮੇਂ ਇਸ ਅੱਖਰ ਜਾਂ ਅੰਕ ਦਾ ਅਜਿਹਾ ਗੁਪਤ ਕੋਡ ਬਣਾ ਲਓ, ਜਿਸ ਦਾ ਤੋੜ ਸਿਰਫ਼ ਤੁਹਾਡੇ ਕੋਲ ਹੀ ਹੋਵੇ | ਮਿਸਾਲ ਵਜੋਂ ਪਾਸਵਰਡ ram#13 ਵਿਚ 3 ਨੂੰ abc ਅਤੇ a ਨੂੰ 123 ਵਿਚ ਬਦਲ ਕੇ ਕੋਡ ਬਣਾ ਲਿਆ ਤਾਂ ਇਹ ਬਣੇਗਾ:  r123m# 1abc
  • ਅਜਿਹੀ ਕੋਡ ਭਾਸ਼ਾ ਵਿਚ ਨੋਟ ਕੀਤਾ ਪਾਸਵਰਡ ਅਪਰਾਧੀਆਂ ਦੁਆਰਾ ਸਮਝਣਾ ਔਖਾ ਹੁੰਦਾ ਹੈ |
  • ਪਾਸਵਰਡ ਨੂੰ ਇਕ ਵਖਵੇ ਬਾਅਦ ਨਿਰੰਤਰ ਬਦਲਦੇ ਰਹੋ |
  • ਦੂਸਰੇ ਦੇ ਲੈਪਟਾਪ, ਸਾਂਝੇ ਕੰਪਿਊਟਰ ਜਾਂ ਮੋਬਾਈਲ ਉੱਤੇ ਪਾਸਵਰਡ ਨੂੰ ਸਥਾਈ ਤੌਰ 'ਤੇ ਸੇਵ ਨਾ ਕਰੋ |
  • ਮੋਬਾਈਲ 'ਤੇ ਨੈੱਟ ਬੈਂਕਿੰਗ ਦੀ ਵਰਤੋਂ ਕਰਨ ਸਮੇਂ ਪਾਸਵਰਡ ਨੂੰ ਆਪਣੇ-ਆਪ ਸੇਵ ਕਰਨ ਦੀ ਆਪਸ਼ਨ ਤੋਂ ਮੁਕਤ ਰੱਖੋ | ਇਹ ਮੋਬਾਈਲ ਦੇ ਗੁੰਮ ਹੋਣ ਦੀ ਸੂਰਤ ਵਿਚ ਤੁਹਾਡੇ ਬੈਂਕ ਖਾਤੇ ਦੇ ਸਫ਼ਾਏ ਹੋਣ ਦਾ ਕਾਰਨ ਬਣ ਸਕਦਾ ਹੈ | 
Previous
Next Post »