ਸਾਈਬਰ ਸੁਰੱਖਿਆ (2014-10-20)


ਮਿੱਤਰੋ ਹੋਵੋ ਸਾਵਧਾਨ,
ਗੱਲ ਮੇਰੀ ਇਹ ਕਰਿਓ ਪ੍ਰਵਾਨ,
ਸੁਰੱਖਿਆ ਦਾ ਰੱਖੋ ਗੂੜ੍ਹ ਗਿਆਨ।
ਸਾਈਬਰ ਸੁਰੱਖਿਆ ਦਾ ਚਲਾਓ ਅਭਿਆਨ,
ਹੋਵੇਗਾ ਨਾ ਕਦੀ ਨੁਕਸਾਨ।
ਜੇ ਤੁਸੀਂ ਹੋ ਗਏ ਬੇਧਿਆਨ,
ਅਪਰਾਧਾਂ ਦਾ ਵਧੂ ਹੋਰ ਰੁਝਾਨ।
'ਫਰੀਵੇਅਰ' ਦਾ ਨਾ ਹੋਵੇ ਸਥਾਨ,
'ਪੌਪ-ਅਪ' ਦਾ ਕੱਟੋ ਚਲਾਨ।
ਨੈਕਸਟ-ਨੈਕਸਟ' ਦਾ ਛੱਡੋ ਰੁਝਾਨ,
ਮੇਰੇ ਵੱਲ ਨੂੰ ਧਰੋ ਧਿਆਨ।
ਪਾਸਵਰਡ ਦਾ ਨਾ ਕਰੋ ਅਦਾਨ-ਪ੍ਰਦਾਨ,
ਹੋ ਨਾ ਜਾਵੇ ਕੋਈ ਨੁਕਸਾਨ।
ਬਣ ਕੇ ਰਹੋ ਇੱਕ ਚੰਗੇ ਨਿਗਰਾਨ,
ਹੋਵੇਗਾ ਨਾ ਕਦੀ ਨੁਕਸਾਨ।
ਮੇਰੇ ਵੱਲ ਨੂੰ ਧਰੋ ਧਿਆਨ,
ਕਿਧਰੇ ਨਾ ਰਹਿ ਜਾਓ ਅਗਿਆਨ।

Previous
Next Post »