ਭਾਰਤ ਦੀ ਇੰਟਰਨੈਟ ਰਫ਼ਤਾਰ ਮੱਠੀ/Indian Internet Speed slow/cpKamboj_punjabiComputer


7-6-18

ਦੋਸਤੋ, ਡਾਟਾ ਐਨਾਲਿਸਟਿਕਸ ਫਰਮ ਓਪਨ ਸਿਗਨਲ ਦੇ ਹਵਾਲੇ ਨਾਲ ਭਾਰਤ ਵਿੱਚ ਇੰਟਰਨੈਟ ਨਾਲ ਸਬੰਧਿਤ ਇਕ ਹੈਰਾਨੀਜਨਕ ਖ਼ਬਰ ਆਈ ਹੈ ਖ਼ਬਰ ਅਨੁਸਾਰ ਭਾਰਤ ਵਿੱਚ 4-ਜੀ ਨੈਟਵਰਕ  ਦੀ ਪਹੁੰਚ ਬਹੁਤ ਚੰਗੀ ਹੈ ਪਰ ਰਫ਼ਤਾਰ ਦੇ ਮਾਮਲੇ ਵਿੱਚ ਅਸੀਂ ਬਹੁਤ ਪਿੱਛੇ ਹਾਂ
ਭਾਰਤ ਵਿੱਚ 86% ਲੋਕ ਇੰਟਰਨੈਟ ਦੀ ਪਹੁੰਚ ਵਿਚ ਚੁੱਕੇ ਹਨ ਪਰ ਰਫ਼ਤਾਰ ਸਿਰਫ਼ 4.17 mbps ਹੀ ਮਿਲ ਰਹੀ ਹੈ ਦੁਨੀਆਂ ਭਰ ਦੇ ਅੰਕੜਿਆਂਤੇ ਜੇਕਰ ਝਾਤ ਮਾਰੀਏ ਤਾਂ ਇੰਟਰਨੈਟ ਦੀ ਪਹੁੰਚ ਦੇ ਮਾਮਲੇ ਵਿੱਚ ਭਾਰਤ ਦਾ 14ਵਾਂ ਥਾਂ ਹੈ ਪਰ ਰਫ਼ਤਾਰ ਦੇ ਮਾਮਲੇ ਵਿਚ 81ਵੇਂ ਨੰਬਰਤੇ ਹੈ ਜਿਹੜੀ ਕਿ ਬੜੀ ਅਫ਼ਸੋਸ ਵਾਲੀ ਗੱਲ ਹੈ
ਇੰਟਰਨੈਟ ਸੇਵਾਵਾਂ ਨੂੰ ਆਪਣੇ ਦੇਸ਼ ਵਿਚ ਵੱਧ ਤੋਂ ਵੱਧ ਲੋਕਾਂ ਤੱਕ ਉੱਚ ਰਫ਼ਤਾਰ ਨਾਲ ਪਹੁੰਚਾਉਣ ਵਾਲਾ ਦੇਸ਼ ਦੱਖਣੀ ਕੋਰੀਆ ਹੈ ਇਸ ਮਗਰੋਂ ਜਾਪਾਨ, ਨਾਰਵੇ ਤੇ ਅਮਰੀਕਾ ਆਉਂਦਾ ਹੈ ਸਾਡੇ ਦੇਸ਼ ਦਾ ਨੰਬਰ ਸਾਊਦੀ ਅਰਬ ਤੇ ਈਰਾਨ ਤੋਂ ਵੀ ਹੇਠਾਂ ਹੈ
ਵਾਈ-ਫਾਈ ਨੈਟਵਰਕ  ਵਿਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਲੋਕ ਨੀਦਰਲੈਂਡ ਦੇ ਹਨ ਵੱਧ ਤੋਂ ਵੱਧ ਸਮਾਂ ਬਿਤਾਉਣ ਵਿਚ ਚੀਨ ਦਾ ਦੂਜਾ ਤੇ ਜਰਮਨੀ ਦਾ ਤੀਜਾ ਥਾਂ ਹੈ ਇਨ੍ਹਾ ਮੁਲਕਾਂ ਦੇ 61 ਤੋਂ 68% ਲੋਕ ਵਾਈ-ਫਾਈ ਨੈਟਵਰਕਤੇ ਆਪਣਾ ਸਮਾਂ ਬਿਤਾਉਦੇ ਹਨ ਪਰ ਭਾਰਤ ਦੇ ਨਾਗਰਿਕ ਸਿਰਫ਼ 18.9% ਸਮਾਂ ਹੀ ਵਾਈ-ਫਾਈ ਦੀ ਛਤਰ ਛਾਇਆ ਹੇਠ ਬਿਤਾਉਂਦੇ ਹਨ ਤੇ ਬਾਕੀ ਆਪਣੇ ਨਿੱਜੀ ਡਾਟੇ ਦੀ ਵਰਤੋਂ ਕਰਦੇ ਹਨ ਜ਼ਾਹਿਰ ਹੈ ਕਿ ਸਾਡੀਆਂ ਟੈਲੀਕਾਮ ਕੰਪਣੀਆਂ 4-ਜੀ ਦਾ ਢੰਢੋਰਾ ਤਾਂ ਪਿੱਟ ਰਹੀਆਂ ਹਨ ਪਰ ਰਫ਼ਤਾਰ 3-ਜੀ ਵਰਗੀ ਵੀ ਨਹੀਂ ਦੇ ਰਹੀਆਂ
ਦੋਸਤੋ, 4-ਜੀ ਨੈਟਵਰਕ  ਨੂੰ ਬੇਹੱਦ ਬਿਹਤਰ ਬਣਾ ਕੇ ਜਨਤਕ ਥਾਵਾਂਤੇ ਮੁਫ਼ਤ ਵਾਈ-ਫ਼ਾਈ ਦੀ ਸਹੂਲਤ ਦੇਣ ਦੀ ਲੋੜ ਹੈ ਤਾਂ ਜੋ ਆਲਮੀ ਇੰਟਰਨੈਟ ਵਰਤੋਂਕਾਰਾਂ ਦੀ ਮੰਡੀ ਵਿਚ ਭਾਰਤ ਨੂੰ ਆਦਰਯੋਗ ਥਾਂ ਮਿਲ ਸਕੇ
ਭਾਰਤ ਦੇ ਲੋਕਾਂ ਨੂੰ ਚੰਗੇ ਸਾਈਬਰ ਨਾਗਰਿਕ ਬਣਨ ਦੀ ਵੱਡੀ ਲੋੜ ਹੈ ਜੇ ਅਸੀਂ ਸੋਸ਼ਲ ਮੀਡੀਆ ਉੱਤੇ ਫਜ਼ੂਲ ਦੀਆਂ ਫੋਟੋਆਂ ਤੇ ਵੀਡੀਓਜ਼ ਨੂੰ ਸਾਂਝਾ ਕਰਨ ਦੀ ਆਦਤ ਛੱਡ ਦੇਈਏ ਤਾਂ ਨੈੱਟ ਰਫ਼ਤਾਰ ਨੂੰ ਚੰਗੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ

Previous
Next Post »