ਇੱਕ ਲਿਪੀ ਨੂੰ ਦੂਜੀ ਲਿਪੀ 'ਚ ਬਦਲੋ


2-8-18
ਲਿਪੀ ਦੇ ਨਾਂਅ ਤੇ ਉੱਸਰੀਆਂ ਕੰਧਾਂ ਨੂੰ ਢਹਿ-ਢੇਰੀ ਕਰਨ ਵਾਲੀ ਤਕਨੀਕ

ਦੁਨੀਆ ਵਿਚ ਬਹੁਤ ਸਾਰੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ ਤੇ ਇਨ੍ਹਾਂ ਜ਼ੁਬਾਨਾਂ ਦੀਆਂ ਅੱਗੇ ਵੱਖ-ਵੱਖ ਲਿਪੀਆਂ ਹਨ ਪੰਜਾਬੀ ਭਾਸ਼ਾ ਲਈ ਗੁਰਮੁਖੀ ਤੇ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਹੈ ਸੀਂ ਗੁਰਮੁਖੀ ਲਿਪੀ ਦੀ ਵਰਤੋਂ ਕਰਦੇ ਹਾਂ ਤੇ ਸਰਹੱਦੋਂ ਪਾਰਲੇ ਪੰਜਾਬੀ ਸ਼ਾਹਮੁਖੀ ਦੀ ਵਰਤੋਂ ਕਰਦੇ ਹਨ ਲਿਪੀਆਂ ਦਾ ਵਖਰੇਵਾਂ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਰੁਕਾਵਟ ਬਣ ਰਿਹਾ ਸੀ ਪਰ ਹੁਣ ਅਜਿਹੇ ਸਾਫ਼ਟਵੇਅਰ ਦਾ ਵਿਕਾਸ ਹੋ ਚੁੱਕਾ ਹੈ ਜੋ ਦੋਹਾਂ ਲਿਪੀਆਂ ਨੂੰ ਆਪਸ ਵਿਚ ਪਲਟ ਸਕਦਾ ਹੈ
ਹੁਣ ਤੁਸੀਂ ਸ਼ਾਹਮੁਖੀ ਲਿਪੀ ਵਿਚ ਲਿਖੀ ਕਿਸੇ ਕਿਤਾਬ ਨੂੰ ਗੁਰਮੁਖੀ ਲਿਪੀ ਵਿਚ ਬਦਲ ਕੇ ਪੜ੍ਹ ਸਕਦੇ ਹੋ ਇਸ ਸਾਫ਼ਟਵੇਅਰ ਰਾਹੀਂ ਸ਼ਾਹਮੁਖੀ ਵਿਚ ਬਣੀ ਕਿਸੇ ਪੂਰੀ ਦੀ ਪੂਰੀ ਵੈੱਬਸਾਈਟ ਨੂੰ ਵੀ ਗੁਰਮੁਖੀ ਵਿਚ ਲਿਪੀਅੰਤਰਨ ਕਰਕੇ ਪੜ੍ਹਿਆ ਜਾ ਸਕਦਾ ਹੈ ਇਸ ਨਾਲ ਕੰਡਿਆਲੀ ਤਾਰ ਤੋਂ ਪਾਰਲੇ ਪੰਜਾਬੀ ਸਾਡੀਆਂ ਗੁਰਮੁਖੀ ਵਿਚ ਲਿਖੀਆਂ ਲਿਖਤਾਂ ਨੂੰ ਇਸ ਸਾਫ਼ਟਵੇਅਰ ਦੀ ਬਦੌਲਤ ਬਦਲ ਕੇ ਪੜ੍ਹ ਸਕਦੇ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਵਿਕਾਸ ਕੇਂਦਰ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਵਾਲੀ ਟੀਮ ਦੁਆਰਾ ਬਣਾਇਆ ਇਹ ਸਾਫ਼ਟਵੇਅਰ ਆਨਲਾਈਨ ਅਤੇ ਆਫ਼ਲਾਈਨ ਵਰਤਿਆ ਜਾ ਸਕਦਾ ਹੈ
ਇਸ ਸਾਫ਼ਟਵੇਅਰ ਨੂੰ ਆਨਲਾਈਨ ਵਰਤਣ ਲਈ learnpunjabi.org ਨਾਂ ਦੀ ਵੈੱਬਸਾਈਟ ਤੇ ਲਾਗਇਨ ਕੀਤਾ ਜਾ ਸਕਦਾ ਹੈ ਜੇ ਇਸ ਸਾਫ਼ਟਵੇਅਰ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਵਾਲੀ ਵੈੱਬਸਾਈਟ ਦਾ ਸਿਰਨਾਵਾਂ ਦੱਸ ਦਿੱਤਾ ਜਾਵੇ ਤਾਂ ਇਹ ਉਸ ਨੂੰ ਵੀ ਪੇਜ-ਦਰ-ਪੇਜ ਦੂਜੀ ਲਿਪੀ ਵਿਚ ਬਦਲ ਸਕਦਾ ਹੈ
ਗੁਰਮੁਖੀ-ਸ਼ਾਹਮੁਖੀ ਦਰਮਿਆਨ ਲਿਪੀਅੰਤਰਨ ਕਰਨ ਲਈ ਅੱਖਰ ਸਾਫ਼ਟਵੇਅਰ ਵੀ ਕਾਰਗਰ ਸਾਬਤ ਹੋ ਰਿਹਾ ਹੈ ਅੱਖਰ-2016 ਨੂੰ ਡਾਊਨਲੋਡ ਕਰਨ ਲਈ akhariwp.com ਨਾਂ ਦੀ ਵੈੱਬਸਾਈਟ ਨੂੰ ਖੋਲ੍ਹਿਆ ਜਾ ਸਕਦਾ ਹੈ ਭਾਰਤੀ ਭਾਸ਼ਾਵਾਂ ਦੇ ਇਸ ਵਾਰਡ ਪ੍ਰੋਸੈੱਸਰ ਨੂੰ ਮੁਫ਼ਤ ਵਿਚ ਡਾਊਨਲੋਡ ਕਰਕੇ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ ਅਤੇ ਰੋਮਨ ਲਿਪੀ ਵਿਚ ਕੰਮ ਕੀਤਾ ਜਾ ਸਕਦਾ ਹੈ ਸਾਫ਼ਟਵੇਅਰ ਦੀ ਪਹਿਲੀ ਸਕਰੀਨ ਤੇ ਲੈਂਗਵੇਜ ਟੂਲ ਵਾਲੇ ਬਟਨ ਨੂੰ ਕਲਿੱਕ ਕਰਕੇ ਤੁਸੀਂ ਲਿਪੀਅੰਤਰਨ ਆਪਸ਼ਨ ਦੇਖ ਸਕਦੇ ਹੋ ਇਸ ਆਪਸ਼ਨ ਤਹਿਤ ਗਿਆਰਾਂ ਲਿਪੀ ਜੋੜੇ ਦਿਖਾਏ ਗਏ ਹਨ ਜਿਨ੍ਹਾਂ ਨੂੰ ਇੱਕ ਕਲਿੱਕ ਰਾਹੀਂ ਆਪਸ ਵਿਚ ਬਦਲਿਆ ਜਾ ਸਕਦਾ ਹੈ
ਜੇ ਤੁਸੀਂ ਉਰਦੂ ਸ਼ਾਇਰੀ ਨੂੰ ਪਿਆਰ ਕਰਦੇ ਹੋ ਪਰ ਲਿਪੀ ਦੇ ਝੰਜਟ ਕਾਰਨ ਉਸ ਨੂੰ ਪੜ੍ਹਨ ਵਿਚ ਇਹ ਅਸਮਰਥ ਹੋ ਤਾਂ ਇਹ ਸਾਫ਼ਟਵੇਅਰ ਤੁਹਾਡੀ ਮਦਦ ਕਰ ਸਕਦਾ ਹੈ ਤੁਸੀਂ ਉਰਦੂ ਵੈੱਬਸਾਈਟ ਤੇ ਜਾ ਕੇ ਆਪਣੀ ਪਸੰਦੀ ਦੇ ਮੈਟਰ ਨੂੰ ਕਾਪੀ ਕਰੋ ਅਤੇ ਅੱਖਰ ਵਿਚ ਪੇਸਟ ਕਰੋ ਇਸ ਤੋਂ ਬਾਅਦ ‘ਲੈਂਗੂਏਜ ਟੂਲ’ ਅਤੇ ਫਿਰ ‘ਟਰਾਂਸਲਿਟਰੇਸ਼ਨ’ ਵਾਲੀ ਆਪਸ਼ਨ ਰਾਹੀਂ ਇਸ ਨੂੰ ਗੁਰਮੁਖੀ ਵਿਚ ਬਦਲ ਕੇ ਅਦਬ ਦਾ ਅਨੰਦ ਮਾਣੋ ‘ਅੱਖਰ’ ਗੁਰਮੁਖੀ, ਹਿੰਦੀ ਅਤੇ ਸ਼ਾਹਮੁਖੀ ਦੇ ਅੱਖਰਾਂ ਉੱਤੇ ਟੂਲ ਟਿੱਪ ਦੀ ਸੁਵਿਧਾ ਵੀ ਦਿੰਦਾ ਹੈ ਜਿਵੇਂ ਹੀ ਤੁਸੀਂ ਕਿਸੇ ਸ਼ਬਦ ਉੱਤੇ ਡਬਲ ਕਲਿੱਕ ਕਰਦੇ ਹੋ ਤਾਂ ਇਹ ਛੋਟੇ ਬਕਸੇ ਵਿਚ ਉਸ ਦਾ ਅੰਗਰੇਜ਼ੀ ਵਿਚ ਅਰਥ ਦਿਖਾ ਦਿੰਦਾ ਹੈਗੁਰਮੁਖੀ ਤੇ ਸ਼ਾਹਮੁਖੀ ਦੇ ਸਿਖਾਂਦਰੂਆਂ ਲਈ ਵੀ ਇਹ ਸਾਫ਼ਟਵੇਅਰ ਇੱਕ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ Previous
Next Post »