ਸਮਾਰਟ ਫ਼ੋਨ ਦੀ ਕੰਪਿਊਟਰ ਵਜੋਂ ਵਰਤੋਂ ਤੇ ਸਾਵਧਾਨੀਆਂ/smart phone uses and cautions/cpKamboj_punjabiComputer


28-6-18
ਟਵਿੱਟਰ ਦੇ ਸੀਈਓ ਜੈਕ ਡੋਰਸੀ ਦਾ ਕਹਿਣਾ ਹੈ ਕਿ ਉਸ ਕੋਲ ਲੈਪਟਾਪ ਨਹੀਂ ਤੇ ਉਹ ਸਾਰਾ ਕੰਮ ਆਪਣੇ ਸਮਾਰਟ ਫ਼ੋਨ ਉੱਤੇ ਕਰਦਾ ਹੈ ਜੈਕ ਅਨੁਸਾਰ ਉਹ ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਆਪਣਾ ਸਮਾਰਟ ਫ਼ੋਨ ਚੈੱਕ ਕਰਨ 'ਤੇ ਸਮਾਂ ਜਾਇਆਂ ਨਹੀਂ ਕਰਦਾ, ਆਪਣੇ ਫ਼ੋਨ ਤੋਂ ਵੱਧ ਤੋਂ ਵੱਧ ਕੰਪਿਊਟਰ ਵਾਲਾ ਕੰਮ ਲੈਂਦਾ ਹਾਂ ਟਾਈਪਿੰਗ ਲਈ ਵੌਇਸ ਟਾਈਪਿੰਗ ਯਾਂਨਿਕਿ ਬੋਲ ਕੇ ਟਾਈਪ ਕਰਦਾ ਹਾਂ ਕੰਮ ਕਰਨ ਲੱਗਿਆਂ ਨੋਟੀਫ਼ਿਕੇਸ਼ਨ ਜਾਮ ਕਰ ਦਿੰਦਾ ਹਾਂ ਮੀਟਿੰਗ ਦੌਰਾਨ ਸਾਰਿਆਂ ਦਾ ਪੂਰਾ ਧਿਆਨ ਮੁੱਦੇਤੇ ਹੁੰਦਾ ਹੈ ਉਸ ਸਮੇਂ ਕਿਸੇ ਦਾ ਮੋਬਾਈਲ ਨਹੀਂ ਬੋਲਦਾ ਤੇ ਲੈਪਟਾਪ ਵੀਮੁਰਝਾਏਰਹਿੰਦੇ ਹਨਸੋ ਦੋਸਤੋ ਸਾਨੂੰ ਵੀ ਟਵਿੱਟਰ ਦੇ ਸੀਈਓ ਜੈਕ ਡੋਰਸੀ ਤੋਂ ਸੇਧ ਲੈ ਕੇ ਉੱਤਮ ਸਾਈਬਰ ਨਾਗਰਿਕ ਬਣਨ ਪਹਿਲ ਕਰਨੀ ਚਾਹੀਦੀ ਹੈ

ਕੋਈ ਜ਼ਮਾਨਾ ਸੀ ਜਦੋਂ 30-30 ਟਨ ਭਾਰੇ ਇਕ ਵੱਡੇ ਕਮਰੇ ਜਿੱਡੇ ਕੰਪਿਊਟਰ ਹੋਇਆ ਕਰਦੇ ਸਨ ਫਿਰ ਆਏ ਇਕ ਵੱਡੀ ਅਲਮਾਰੀ ਜਿੱਡੇ ਕੰਪਿਊਟਰ ਤੇ ਰਫ਼ਤਾ-ਰਫ਼ਤਾ ਇਹ ਸਾਡੇ ਟੇਬਲ ਦਾ ਸ਼ਿੰਗਾਰ ਬਣ ਗਏ ਜਦੋਂ ਇਹ ਲੈਪਟਾਪ ਦੇ ਰੂਪ ਵਿਚ ਸਿਮਟ ਗਏ ਤਾਂ ਲੋਕਾਂ ਇਹਨੂੰ ਗਲੇ ਪਾ ਕੇ ਚੱਲਣ ਤੇ ਗੋਦੀ ਵਿੱਚ ਰੱਖ ਕੇ ਚਲਾਉਣ ਦਾ ਵਿਲੱਖਣ ਤਜ਼ਰਬਾ ਕੀਤਾ ਫਿਰ ਇਹ ਨਿੱਕੜੇ ਜਿਹੇ ਸਮਾਰਟ ਫ਼ੋਨ ਦੀ ਸ਼ਕਲ ਧਾਰ ਗਏ ਜਿਸ ਨੂੰ ਅਸੀਂ ਜੇਬਾਂ ਵਿਚ ਪਾ ਕੇ ਜਾਂ ਹੱਥੇ ਫੜ੍ਹ ਕੇ ਜ਼ਿੰਦਗੀ ਦੇ ਅਹਿਮ ਕੰਮਾਂ ਨੂੰ ਇੰਜ਼ਾਮ ਦਿੰਦੇ ਹਾਂ
ਅੱਜ ਦੀ ਨੌਜਵਾਨ ਪੀੜ੍ਹੀ ਸਮਾਰਟ ਫ਼ੋਨ ਨੂੰ ਫ਼ੋਨ ਸੁਣਨ-ਕਰਨ ਲਈ ਘੱਟ ਅਤੇ ਕੰਪਿਊਟਰ ਵਜੋਂ ਵੱਧ ਵਰਤ ਰਹੀ ਹੈ ਇਹੀ ਕਾਰਨ ਹੈ ਕਿ ਇਸ ਵਰਗ ਨੂੰ ਲੈਪਟਾਪ ਵੀ ਭਾਰਾ ਜਾਂ ਬੋਝਲ ਲੱਗਣ ਲਗ ਪਿਆ ਹੈ ਤੇ ਉਹ ਰੋਜ਼ਮਰ੍ਹਾ ਦੇ ਨਿੱਕੇ-ਵੱਡੇ ਸਾਰੇ ਕੰਮ ਸਮਾਰਟ ਐਪਜ਼ ਦੇ ਸਹਾਰੇ ਨਿਪਟਾਉਣ ਨੂੰ ਤਰਜ਼ੀਹ ਦਿੰਦਾ ਹੈ
ਸਮਾਰਟ ਫ਼ੋਨ ਕੰਪਿਊਟਰੀ ਯੰਤਰ ਵਜੋਂ ਵਰਤਣਾ ਬੜੀ ਚੰਗੀ ਗੱਲ ਹੈ, ਨਾ ਲੈਪਟਾਪ ਜਾਂ ਕੰਪਿਊਟਰ ਖ਼ਰੀਦਣ ਦਾ ਝੰਝਟ ਤੇ ਨਾ ਹੀ ਚਾਰਜਿੰਗ ਪੁਆਇੰਟ ਦਾ ਸਿਆਪਾ, ਸਸਤੇ ਦਾ ਸਸਤਾ ਤੇ ਨਾਲੇ ਟਿਕਾਊ
ਪਰ ਦੋਸਤੋ, ਇਸ ਦੀ ਸਾਵਧਾਨੀ ਨਾਲ ਵਰਤੋਂ ਨਾ ਕਰਨ ਅਤੇ ਵੱਧ ਵਰਤੋਂ ਕਰਨ ਦੇ ਮਾੜੇ ਨਤੀਜੇ ਨਿਕਲ ਸਕਦੇ ਹਨ ਆਪਣੀਆਂ ਖ਼ੁਦ ਦੀਆਂ ਫ਼ੋਟੋਆਂ ਜਾਂ ਸੈਲਫੀਆਂ ਨੂੰ ਸੋਸ਼ਲ ਮੀਡੀਆ ਉੱਤੇ ਪਾ ਕੇ ਲਾਈਕਾਂ, ਸ਼ੇਅਰਾਂ ਤੇ ਕਾਮੈਂਟਾਂ ਦੀਆਂ ਗਿਣਤੀਆਂ-ਮਿਣਤੀਆਂ ਵਿਚ ਮਗ਼ਜ਼-ਖਪਾਈ ਕਰਨਾ ਕੋਈ ਚੰਗੀ ਗੱਲ ਨਹੀਂ
ਜੇਕਰ ਸਮਾਰਟ ਫ਼ੋਨ ਉੱਤੇ ਤੁਸੀਂ ਕੋਈ ਰਚਨਾਤਮਕ ਜਾਂ ਪੇਸ਼ੇਵਾਰ ਕੰਮ ਕਰਦੇ ਹੋ ਤਾਂ ਕੁਝ ਨੁਕਤਿਆਂ ਨੂੰ ਜਰੂਰ ਧਿਆਨ ਰੱਖ ਲੈਣਾ ਚਾਹੀਦਾ ਹੈ ਜਿਵੇਂ ਕਿ
·         ਕੋਈ -ਪੁਸਤਕ ਜਾਂ ਲੰਬੀ ਪੋਸਟ ਪੜ੍ਹਨ ਸਮੇਂ ਨੋਟੀਫ਼ਿਕੇਸ਼ਨ ਬੰਦ ਕਰ ਦੇਣੇ ਚਾਹੀਦੇ ਨੇ ਤਾਂ ਜੋ ਵਿਚਾਲਿਓਂ ਕੋਈ ਵੀ ਅੜਚਣ ਨਾ ਆਏ
·         ਸਮਾਰਟ ਫ਼ੋਨ ਉੱਤੇ ਕੰਪਿਊਟਿੰਗ ਕਾਰਜਾਂ ਜਿਵੇਂ ਕਿ ਟਾਈਪ ਕਰਨਾ, ਅਨੁਵਾਦ ਕਰਨਾ, ਫ਼ੋਟੋ, ਆਡੀਓ ਜਾਂ ਵੀਡੀਓ ਐਡਿਟਿੰਗ, ਸੋਸ਼ਲ ਮੀਡੀਆ ਮਾਰਕੀਟਿੰਗ, -ਮੇਲ, ਬਲੌਗਿੰਗ, ਸਰਫਿੰਗ, ਸਰਚਿੰਗ ਆਦਿ ਲਈ ਸਮਾਂ ਤੈਅ ਕਰ ਲਓ ਤੇ ਇਕ ਸਮੇਂ ਸਿਰਫ਼ ਇਕ ਐਪਤੇ ਹੀ ਕੰਮ ਕਰੋ
·         ਦਫ਼ਤਰੀ ਮੀਟਿੰਗ, ਪਰਿਵਾਰਿਕ ਇਕੱਠ ਜਾਂ ਮਿੱਤਰਾਂ ਦੀ ਢਾਣੀ ਸਮਾਰਟ ਫ਼ੋਨ ਘੱਟ ਤੋਂ ਘੱਟ ਵਰਤੋ
·         ਆਪਣੇ ਬੈਠਣ ਦੇ ਪੋਸਚਰ ਅਰਥਾਤ ਸਥਿਤੀ ਦਾ ਧਿਆਨ ਰੱਖੋ ਕੰਮ ਕਰਦਿਆਂ ਪਿੱਠ ਤੇ ਗਰਦਨ ਸਿੱਧੀ ਰੱਖੋ
·         ਡਰਾਈ ਆਈਜ਼ਯਾਨਿਕਿ ਅੱਖਾਂ ਦੀ ਖ਼ੁਸ਼ਕੀ ਤੋਂ ਬਚਣ ਲਈ ਤਾਜ਼ੇ ਪਾਣੀ ਦੇ ਛਿੱਟੇ ਮਾਰੋ ਜਾਂ ਨੇਤਰ ਬੂੰਦਾਂ ਪਾਉਂਦੇ ਰਹੋ
·         ਟਾਈਪ ਕਰਨ ਲਈ ਲਿਖ ਕੇ ਅਤੇ ਬੋਲ ਕੇ ਟਾਈਪ ਕਰਨ ਵਾਲੀਆਂ ਐਪਜ਼ ਦੀ ਵੱਧ ਵਰਤੋਂ ਕਰੋ
·         ਈਅਰ ਫ਼ੋਨ ਦੀ ਬਜਾਏ ਆਮ ਸਪੀਕਰ ਜਾਂ ਚੰਗੀ ਕੰਪਣੀ ਦੇ ਹੈੱਡ ਫ਼ੋਨ ਵਰਤੋ ਕੰਨਾਂ ਦੇ ਅੰਦਰ ਪਾਏ ਜਾਣ ਵਾਲੇ ਈਅਰ ਫ਼ੋਨ ਦੀ ਵਰਤੋਂ ਵੱਧ ਸਮਾਂ ਨਾ ਕਰੋ
·         ਜੇ ਸਮਾਰਟ ਫੋਨ ਦੀ ਲੰਬਾ ਸਮਾਂ ਤੱਕ ਵਰਤੋਂ ਕਰਦੇ ਹੋ ਤਾਂ ਵਿਸ਼ੇਸ਼ 'ਐਂਟੀ ਗਲੇਅਰ' ਗਿਲਾਸ ਵਾਲੀਆਂ ਐਨਕਾਂ ਲਾ ਕੇ ਰੱਖੋ
·         ਤੁਹਾਡੀ ਗ਼ੈਰਹਾਜ਼ਰੀ ਵਿਚ ਸਮਾਰਟ ਫੋਨ ਦੇ ਦੁਰਉਪਯੋਗ ਨੂੰ ਰੋਕਣ ਲਈ ਫਿੰਗਰ ਟੱਚ, ਗੁੰਝਲਦਾਰ ਪੈਟਰਨ     ਲੌਕ ਜਾਂ ਪਾਸਵਰਡ ਲਾ ਕੇ ਰੱਖੋ
smart phone uses and cautions
ਪੰਜਾਬੀ ਯੂਨੀਵਰਸਿਟੀ, ਪਟਿਆਲਾ
94174-55614

Previous
Next Post »