ਵਰਚੂਅਲ ਆਈਡੀ ਸੁਵਿਧਾ/16 digits Virtual Adhaar ID/cpkamboj-punjabicomputer9-8-18
ਆਧਾਰ ਦੀ ਗ਼ਲਤ ਵਰਤੋਂ ਨੂੰ ਕਿਵੇਂ ਰੋਕੀਏ
ਤੁਸੀਂ ਸੁਣਿਆ ਹੋਣਾ ਹੈ ਕਿ ਆਧਾਰ ਨੰਬਰ ਦੀ ਦੁਰਵਰਤੋਂ ਨਾਲ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ ਆਧਾਰ ਦਾ ਡਾਟਾ ਸੁਰੱਖਿਅਤ ਨਹੀਂ ਹੈ ਤੇ ਇਸ ਨੂੰ ਗ਼ਲਤ ਵਰਤੋਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਸਮੱਸਿਆ ਦੇ ਹੱਲ ਲਈ ਭਾਰਤ ਸਰਕਾਰ ਨੇ ਹੁਣ ਇੱਕ ਆਰਜ਼ੀ ਅਧਾਰ ਨੰਬਰ ਯਾਨੀਕਿ ਵਰਚੂਅਲ ਆਈਡੀ ਬਣਾਉਣ ਦੀ ਸੁਵਿਧਾ ਦਿੱਤੀ ਹੈ ਇਹ ਵਰਚੂਅਲ ਆਈਡੀ ਆਧਾਰ ਨੰਬਰ ਵਾਂਗ ਹੀ ਕੰਮ ਕਰੇਗਾ

ਹੁਣ ਉੱਥੇ ਤੁਸੀਂ ਨਵਾਂ 16 ਅੰਕਾਂ ਦਾ ਆਰਜ਼ੀ (ਵਰਚੂਅਲ) ਨੰਬਰ ਦੇ ਕੇ ਮੂਲ ਆਧਾਰ ਨੰਬਰ ਸੁਰੱਖਿਅਤ ਰੱਖ ਸਕਦੇ ਹੋ  ਇਹ ਵਰਚੂਅਲ ਆਧਾਰ ਨੰਬਰ ਪੂਰੇ ਦਿਨ ਲਈ ਵਰਤੋਂਯੋਗ ਹੋਏਗਾ ਇੱਕ ਵਾਰ ਵਰਤਣ ਉਪਰੰਤ ਇਹ ਰੱਦ ਹੋ ਜਾਵੇਗਾ ਦੁਬਾਰਾ ਨਵਾਂ ਆਰਜ਼ੀ ਨੰਬਰ ਵਰਤਣ ਲਈ ਤੁਹਾਨੂੰ ਇੰਟਰਨੈੱਟ ਉੱਤੇ ਜਾ ਕੇ ਦੁਬਾਰਾ ਜਨਰੇਟ ਕਰਨਾ ਹੋਵੇਗਾ ਇੱਕ ਦਿਨ ਵਿੱਚ ਤੁਸੀਂ ਲੋੜ ਅਨੁਸਾਰ ਇੱਕ ਤੋਂ ਵੱਧ ਵਾਰ ਵੀ ਆਰਜ਼ੀ ਅਧਾਰ ਨੰਬਰ ਬਣਾ ਸਕਦੇ ਹੋ
ਇਹ 16 ਅੰਕਾਂ ਦਾ ਆਰਜ਼ੀ ਅਧਾਰ ਨੰਬਰ ਹਰੇਕ ਵਾਰ ਵੱਖਰਾ ਯਾਨੀਕਿ ਵਿਲੱਖਣ ਹੋਵੇਗਾ ਆਓ ਵਰਚੂਅਲ ਆਧਾਰ ਨੰਬਰ ਬਣਾਉਣ ਦਾ ਤਰੀਕਾ ਸਿੱਖੀਏ
ਇੰਟਰਨੈੱਟ ਬ੍ਰਾਊਜ਼ਰ ਖੋਲ੍ਹੋ ਇਸ ਦੀ ਡਰੈੱਸ ਬਾਰ ਵਿੱਚ https://uidai.gov.in ਵੈੱਬਸਾਈਟ ਭਰੋ ਇਸ ਵੈੱਬਸਾਈਟ ਨੂੰ ਮੋਬਾਈਲ ਜਾਂ ਕੰਪਿਊਟਰ ਉੱਤੇ ਵੀ ਖੋਲ੍ਹਿਆ ਜਾ ਸਕਦਾ ਹੈ ਨਜ਼ਰ ਆਉਣ ਵਾਲੇ ਪੇਜ ਵਿੱਚੋਂ 'ਆਧਾਰ ਸਰਵਿਸਿਜ਼' ਨਾਂ ਦੀ ਸ਼੍ਰੇਣੀ ਦੇ ਬਿਲਕੁਲ ਹੇਠਾਂ 'ਵਰਚੂਅਲ ਆਈਡੀ ਜਨਰੇਟਰ' ਨਜ਼ਰ ਆਏਗਾ ਇਸ ਉੱਤੇ ਕਲਿੱਕ ਕਰ ਦਿਓ ਹੁਣ ਇਕ ਨਵਾਂ ਪੇਜ ਖੁੱਲ੍ਹੇਗਾ ਇਸ ਵਿੱਚ ਬਾਰਾਂ ਅੰਕਾਂ ਦਾ ਆਧਾਰ ਨੰਬਰ ਭਰਨ ਲਈ ਕਿਹਾ ਜਾਵੇਗਾ ਆਧਾਰ ਨੰਬਰ ਭਰੋ ਤੇ ਸਕਿਉਰਿਟੀ ਕੋਡ ਐਂਟਰ ਕਰੋ ਹੁਣ 'ਸੈਂਡ ਓਟੀਪੀ' ਨਾਂ ਦੇ ਬਟਨ ਉੱਤੇ ਕਲਿੱਕ ਕਰੋ ਤੁਹਾਡੇ ਫੋਨ ਉੱਤੇ ਓਟੀਪੀ (ਵਨ ਟਾਈਮ ਪਾਸਵਰਡ) ਚਲਾ ਜਾਵੇਗਾ ਹੁਣ ਇਸ ਓਟੀਪੀ ਨੂੰ ਸਕਰੀਨ ਉੱਤੇ ਸੱਜੇ ਹੱਥ ਨਜ਼ਰ ਆਉਣ ਵਾਲੇ ਖ਼ਾਨੇ ਵਿੱਚ ਭਰੋ ਅਤੇ ਜਨਰੇਟ ਬਟਨ ਤੇ ਕਲਿੱਕ ਕਰ ਦਿਓ
ਤੁਸੀਂ ਦੇਖੋਗੇ ਕਿ ਤੁਹਾਡੇ ਮੋਬਾਈਲ ਫ਼ੋਨ ਉੱਤੇ ਮੈਸੇਜ ਰਾਹੀਂ 16 ਅੰਕਾਂ ਦਾ ਵੀ ਆਈਡੀ ਪਹੁੰਚ ਜਾਵੇਗਾ ਇੱਥੇ ਚੇਤੇ ਰੱਖਣਯੋਗ ਹੈ ਕਿ ਜੇ ਤੁਹਾਡੇ ਆਧਾਰ ਨਾਲ ਪਹਿਲਾਂ ਹੀ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੋਇਆ ਤਾਂ ਤੁਸੀਂ ਇਹ ਸੁਵਿਧਾ ਦਾ ਲਾਭ ਨਹੀਂ ਲੈ ਸਕਦੇ
ਇਸ ਆਰਜ਼ੀ ਆਧਾਰ ਨੰਬਰ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਕੋਈ ਕੰਪਨੀ ਤੁਹਾਡਾ ਸਿਰਫ਼ ਆਰਜ਼ੀ ਅਧਾਰ ਨੰਬਰ ਹੀ ਵਰਤ ਸਕਦੀ ਹੈ ਇੱਥੋਂ ਉਸ ਨੂੰ ਸਿਰਫ਼ ਉਹੀ ਜਾਣਕਾਰੀ ਮਿਲੇਗੀ ਜੋ ਉਸ ਨੂੰ ਲੋੜੀਂਦੀ ਹੈ ਇਸ ਤਰ੍ਹਾਂ ਉਹ ਸਾਡੀ ਨਿੱਜੀ ਜਾਣਕਾਰੀ ਤੱਕ ਨਹੀਂ ਪਹੁੰਚ ਸਕੇਗੀ ਦੱਸਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਇਸੇ ਵੈੱਬਸਾਈਟ ਉੱਤੇ ਆਧਾਰ ਨੂੰ ਡੀ ਐਕਟਿਵ ਜਾਂ ਬੰਦ ਕਰਨ ਦਾ ਵਿਕਲਪ ਵੀ ਮੁਹੱਈਆ ਕਰਵਾਇਆ ਜਾਵੇਗਾ ਜੇ ਅਜਿਹਾ ਹੋ ਜਾਂਦਾ ਹੈ ਤਾਂ ਆਧਾਰ ਕਾਰਡ ਦੀ ਦੁਰਵਰਤੋਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕੇਗਾ
16 digits Virtual Adhaar ID/cpkamboj-punjabicomputer
ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋਬ. 94174-55614; -ਮੇਲ: cpk@pbi.ac.in;  ਵੈੱਬਸਾਈਟ: www.cpkamboj.com


Previous
Next Post »