ਇੰਝ ਸਾਂਝੀਆਂ ਕਰੋ ਇੰਟਰਨੈਟ ਰਾਹੀਂ ਫਾਈਲਾਂ/cpKamboj_punjabiComputer

8-4-18
   ਟੈਂਗੋ (Tango) ਸੁਨੇਹਿਆਂ ਦਾ ਅਦਾਨ-ਪ੍ਰਦਾਨ ਵਾਲੀ ਇੱਕ ਮਹੱਤਵਪੂਰਨ ਐਪ ਹੈ ਜਿਸ ਨੂੰ ਗੂਗਲ ਐਪ ਸਟੋਰ ਜਾਂ ਵੈੱਬਸਾਈਟ (www.tango.me) ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ ਇਸ ਐਪ ਦੀ ਖੋਜ 2009 ਵਿਚ ਹੋਈ
·         ਇਹ ਆਈ-ਫ਼ੋਨ, ਐਂਡਰਾਇਡ ਫ਼ੋਨ, ਵਿੰਡੋਜ਼ ਫ਼ੋਨ ਅਤੇ ਕੰਪਿਊਟਰਾਂ ਲਈ ਵਰਤੀ ਜਾਣ ਵਾਲੀ ਸਮਾਜਿਕ ਐਪ ਹੈ
·         ਟੈਂਗੋ ਅਰਬੀ, ਚੀਨੀ, ਤੁਰਕੀ ਸਮੇਤ 14 ਭਾਸ਼ਾਵਾਂ ਵਿਚ ਕੰਮ ਕਰ ਸਕਦਾ ਹੈ
·         ਆਪਣੇ ਸਬੰਧੀਆਂ ਨਾਲ ਨੇੜਤਾ ਵਧਾਉਣ ਲਈ ਇਹ ਇੱਕ ਬਿਹਤਰੀਨ ਐਪ ਹੈ
·         ਇਸ ਰਾਹੀਂ ਕਾਲ ਕਰਨ ਜਾਂ ਲਿਖਤ ਸੁਨੇਹਾ ਭੇਜਣ ਨਾਲ ਤੁਹਾਡੇ ਫ਼ੋਨ ਦੇ ਮਿੰਟ ਨਹੀਂ ਕੱਟਦੇ ਤੇ ਨਾ ਹੀ ਤੁਹਾਡੇ ਐੱਸਐੱਮਐੱਸ ਪਲਾਨ ' ਕਟੌਤੀ ਹੁੰਦੀ ਹੈ
·         ਇਸ 'ਤੇ ਵਾਰ-ਵਾਰ ਲਾਗ-ਇਨ ਕਰਨ ਅਤੇ ਪਾਸਵਰਡ ਭਰਨ ਦਾ ਝੰਜਟ ਨਹੀਂ
·         ਇਸ ' ਦੋਸਤਾਂ-ਮਿਤਰਾਂ ਨੂੰ ਆਪਣੇ-ਆਪ ਲੱਭ ਕੇ ਲਿਆਉਣ ਦੀ ਸਹੂਲਤ ਹੈ
·         ਇਸ 'ਤੇ ਸਮੂਹਿਕ ਚੈਟ ਦੀ ਖ਼ਾਸ ਵਿਸ਼ੇਸ਼ਤਾ ਹੈ
·         ਇਸ ਵਿਚ ਗੇਮਾਂ ਖੇਡਣ, ਵੀਡੀਓ ਆਦਿ ਦੇਖਣ, ਫ਼ੋਟੋਆਂ ਅਤੇ ਲਿੰਕ ਸ਼ੇਅਰ ਕਰਨ, ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਿਤ ਚੈਨਲ ਸ਼ੇਅਰ ਕਰਨ ਦੀ ਖ਼ਾਸੀਅਤ ਹੈ
·         ਟੈਂਗੋ ਰਾਹੀਂ ਲਿਖਤ ਸੰਦੇਸ਼, ਫ਼ੋਟੋਆਂ, ਔਡੀਓ, ਵੀਡੀਓ ਆਦਿ ਦਾ ਅਦਾਨ-ਪ੍ਰਦਾਨ ਕਰਨਾ ਬੇਹੱਦ ਆਸਾਨ ਹੈ
·          ਇਸ 'ਤੇ ਤਤਕਾਲੀ ਸੁਨੇਹਾ (Instant Messaging) ਦੀ ਸਹੂਲਤ ਉਪਲਬਧ ਹੈ
·         ਜੇਕਰ ਤੁਹਾਡੇ ਫ਼ੋਨ 'ਤੇ 3-ਜੀ, 4-ਜੀ ਜਾਂ ਵਾਈ-ਫਾਈ ਨੈੱਟਵਰਕ ਦੀ ਸਹੂਲਤ ਹੈ ਤਾਂ ਇਸ ਰਾਹੀਂ ਵੀਡੀਓ ਕਾਨਫਰੰਸਿੰਗ ਦਾ ਲੁਤਫ਼ ਵੀ ਉਠਾਇਆਂ ਜਾ ਸਕਦਾ ਹੈ

Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com

Previous
Next Post »