ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ -1 (05-10-2014)


  • ਬੰਦੂਕ ਦੀ ਨੋਕ ਜਾਂ ਤਲਵਾਰ ਦੀ ਧਾਰ 'ਤੇ ਨਹੀਂ, ਸਗੋਂ ਇਕ ਮਾਊਸ ਦੇ ਕਲਿੱਕ ਰਾਹੀਂ ਹੁੰਦੇ ਨੇ ਸਾਈਬਰ ਅਪਰਾਧ |
  • ਸਾਲ 1920 'ਚ ਫਰਾਂਸ 'ਚ ਹੋਇਆ ਸੀ ਪਹਿਲਾ ਸਾਈਬਰ ਅਪਰਾਧ |
  • ਅੰਮਿ੍ਤਸਰ 'ਚ ਵਾਪਰਿਆ ਸੀ ਪੰਜਾਬੀ ਦਾ ਸਭ ਤੋਂ ਪਹਿਲਾ ਸਾਈਬਰ ਅਪਰਾਧ |
  • ਪਾਕਿ ਹੈੱਕਰ ਪ੍ਰਤੀ-ਦਿਨ 60 ਤੋਂ ਵੱਧ ਭਾਰਤੀ ਵੈੱਬਸਾਈਟਾਂ ਨੂੰ ਬਣਾਉਂਦੇ ਨੇ ਨਿਸ਼ਾਨਾ | 
  • ਹਰ ਰੋਜ਼ ਹਜ਼ਾਰਾਂ ਹੈੱਕਰ, ਕਰੈੱਕਰ ਅਤੇ ਹੋਰ ਸ਼ਰਾਰਤੀ ਅਨਸਰ ਵੈੱਬਸਾਈਟਾਂ, ਈ-ਮੇਲ, ਫੇਸਬੁਕ ਅਤੇ ਬੈਂਕ ਖਾਤਿਆਂ ਰੁਪਈਆਂ 'ਚੋਂ ਪੈਸਾ ਕਢਾ ਕੇ ਲਗਾਉਂਦੇ ਨੇ ਅਰਬਾਂ ਨੂੰ ਚੂਨਾ |
  • ਖ਼ੌਫ਼ ਅਤੇ ਜਾਗਰੂਕਤਾ ਦੀ ਘਾਟ ਸਦਕਾ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੀ ਵਰਤੋਂ 'ਤੇ ਲੱਗਾ ਸਵਾਲੀਆ ਨਿਸ਼ਾਨ |
  • ਆਤਮ ਪ੍ਰਸੰਸਾ ਖੱਟਣ, ਬੇਰੁਜ਼ਗਾਰੀ ਅਤੇ ਅਮੀਰ ਹੋਣ ਦੀ ਲਾਲਸਾ ਸਦਕਾ ਵਾਪਰ ਰਹੇ ਨੇ ਸਾਈਬਰ ਅਪਰਾਧ |
  • ਕੱਚੇ ਜਾਂ ਠੇਕੇ 'ਤੇ ਰੱਖੇ ਮੁਲਾਜ਼ਮ, ਨੌਕਰੀਓਾ ਕੱਢੇ ਨੌਜਵਾਨ, ਕਾਮੁਕ ਭੁੱਖ ਦੀ ਤਿ੍ਪਤੀ ਕਰਨ ਵਾਲੇ ਨੌਜਵਾਨ, ਦੂਜੀ ਰਾਜਨੀਤਕ ਪਾਰਟੀ ਜਾਂ ਨੇਤਾ ਨੂੰ ਨੀਵਾਂ ਦਿਖਾਉਣ ਵਾਲੇ ਰਾਜਨੀਤੀਵਾਨ, ਫਿਰੌਤੀਆਂ 'ਤੇ ਪਲਣ ਵਾਲੇ ਪੇਸ਼ੇਵਰ ਅਪਰਾਧੀ, ਦੂਸਰੇ ਨੂੰ ਫ਼ੇਲ੍ਹ ਕਰਨ ਦੀ ਭਾਵਨਾ ਵਾਲੇ ਵਪਾਰੀ, ਪੁਰਾਣੇ ਮਿੱਤਰ ਅਤੇ ਤਲਾਕਸ਼ੁਦਾ ਪਤੀ ਹੁੰਦੇ ਨੇ ਅਜਿਹੇ ਅਪਰਾਧਾਂ ਦੀ ਭੀੜ 'ਚ ਸ਼ਾਮਿਲ |
  • ਭੋਲ਼ੇ-ਭਾਲ਼ੇ, ਲਾਲਚੀ, ਗੈਰ-ਹੁੰਨਰਮੰਦ ਅਤੇ ਬਦਕਿਸਮਤ ਵਿਅਕਤੀ ਹੁੰਦੇ ਨੇ ਅਜਿਹੇ ਅਪਰਾਧਾਂ ਦੇ ਸ਼ਿਕਾਰ |
  • ਅੰਕੜਾ ਤਬਾਹੀ, ਵਿੱਤੀ ਠੱਗੀ, ਨਿੱਜਤਾ 'ਤੇ ਡਾਕਾ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਕਰਨਾ ਪੈਂਦਾ ਏ ਵਰਤੋਂਕਾਰਾਂ ਨੂੰ ਸਾਹਮਣਾ | 
  • ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਪਿਊਟਰੀ ਪ੍ਰੋਗਰਾਮ ਜਾਂ ਸਾਫ਼ਟਵੇਅਰਾਂ ਨੂੰ ਕਿਹਾ ਜਾਂਦਾ ਹੈ ਕੰਪਿਊਟਰ ਵਾਇਰਸ |
  • ਆਪਣੇ ਨਾਂਅ, ਘਰ ਨੰਬਰ, ਫ਼ੋਨ ਨੰਬਰ, ਗੱਡੀ ਨੰਬਰ, ਜਨਮ ਤਾਰੀਖ਼ ਆਦਿ 'ਤੇ ਨਾ ਰੱਖੋ ਪਾਸਵਰਡ | ਇਨ੍ਹਾਂ ਦੇ ਕੁਝ ਚੋਣਵੇਂ ਅੱਖਰਾਂ ਨੂੰ ਇਕੱਠਾ ਕਰਕੇ ਕਿਸੇ ਖ਼ਾਸ ਤਰਕ, ਗੁਪਤ ਭਾਸ਼ਾ ਜਾਂ ਲੜੀ ਦੇ ਰੂਪ ਵਿਚ ਯੋਜਨਾਬੱਧ ਤਰੀਕੇ ਨਾਲ ਰੱਖੋ ਸੁਰੱਖਿਅਤ ਪਾਸਵਰਡ |
  • ਬਿਨਾਂ ਪੜ੍ਹੇ ਹਟਾ ਦਿਓ ਸਪੈਮ, ਠੱਗੀ, ਲਾਟਰੀ ਵਾਲੀਆਂ, ਮਜ਼ਾਕੀਆ ਅਤੇ ਧਮਕੀ ਭਰੀਆਂ ਈ-ਮੇਲ |
  • ਪਾਸਵਰਡ ਹੈੱਕ ਹੋਣ ਦੀ ਸਥਿਤੀ ਨਾਲ ਨਿਪਟਣ ਲਈ ਅਪਣਾਓ 2-ਸਟੈੱਪ ਵੈਰੀਫਿਕੇਸ਼ਨ ਤਕਨੀਕ | 
  • ਅਣਚਾਹੀਆਂ ਵੈੱਬਸਾਈਟਾਂ ਨੂੰ ਬੰਦ ਕਰਨ ਲਈ ਵਰਤੋਂ ਇੰਟਰਨੈੱਟ ਐਕਸਪਲੋਰਰ ਦਾ 'ਕਨਟੈਂਟ ਫਿਲਟਰਿੰਗ' ਵਿਕਲਪ |
  • ਗੈਰ-ਪ੍ਰਵਾਨਿਤ ਵੈੱਬਸਾਈਟਾਂ ਮੁਫ਼ਤ ਕੰਪਿਊਟਰ ਵਾਇਰਸ, ਟੌਰਜਨ ਅਤੇ ਫਰੀਵੇਅਰ ਦੇ ਲਾਲਚ ਰਾਹੀਂ ਫੈਲਾਅ ਰਹੀਆਂ ਨੇ ਦਹਿਸ਼ਤ |


  • ਨੈੱਟ ਬੈਂਕਿੰਗ ਜਾਂ ਆਨਲਾਈਨ ਖ਼ਰੀਦਦਾਰੀ ਲਈ ਸੁਰੱਖਿਅਤ ਵੈੱਬਸਾਈਟ ਦਾ ਪਤਾ ਲਗਾਉਣ ਲਈ ਬ੍ਰਾਊਜ਼ਰ ਦੀ ਐਡਰੈੱਸ ਬਾਰ 'ਤੇ ਵੈੱਬਸਾਈਟ ਦੇ ਪਤੇ ਤੋਂ ਪਹਿਲਾਂ ਹਰੇ ਰੰਗ ਦੀ ਪੱਟੀ ਅਤੇ http ਜਾਂ https ਲਿਖਿਆ ਹੋਣਾ ਜ਼ਰੂਰੀ |
  • ਸਮਾਜਿਕ ਨੈੱਟਵਰਕ ਸਾਈਟਾਂ 'ਤੇ ਕਈ ਵਰਤੋਂਕਾਰ ਕਰ ਰਹੇ ਨੇ ਅਸ਼ਲੀਲ ਟਿੱਪਣੀਆਂ, ਭੜਕਾਊ ਬਿਆਨਬਾਜ਼ੀ, ਗ਼ਲਤ ਫ਼ੋਟੋਆਂ ਅਤੇ ਵੀਡੀਉਜ਼ ਨੂੰ ਅੱਪਲੋਡ, ਜਿਨ੍ਹਾਂ 'ਤੇ ਧਿਆਨ ਰੱਖਣ ਦੀ ਹੈ ਉਚੇਚੀ ਲੋੜ |
  • ਪਾਈਰੇਟਿਡ (ਚੋਰੀ ਦੇ ਜਾਂ ਨਕਲੀ) ਸਾਫਟਵੇਅਰਾਂ ਦੀ ਵਰਤੋਂ ਕਾਰਨ ਸਾਫ਼ਟਵੇਅਰ ਵਿਕਾਸਕਾਰਾਂ ਅਤੇ ਆਈਟੀ ਕੰਪਨੀਆਂ ਨੂੰ ਰੋਜ਼ਾਨਾ ਲੱਗਦਾ ਹੈ ਕਰੋੜਾਂ ਰੁਪਏ ਦਾ ਚੂਨਾ | 
  • ਫ਼ਾਲਤੂ ਈ-ਮੇਲ ਸੰਦੇਸ਼ਾਂ, ਸਮਾਜ ਨੂੰ ਕੁਰਾਹੇ ਪਾਉਣ ਵਾਲੀਆਂ ਵੈੱਬਸਾਈਟਾਂ, ਵਾਇਰਸ ਫੈਲਾਉਣ ਵਾਲੇ ਠਿਕਾਣਿਆਂ, ਸਾਈਬਰ ਠੱਗਾਂ, ਫੇਸਬੁਕ ਅਤੇ ਹੋਰਨਾਂ ਸੋਸ਼ਲ ਮੀਡੀਆ ਵੈੱਬਸਾਈਟਾਂ 'ਤੇ ਭੜਕਾਊ ਤੇ ਦੂਜਿਆਂ ਨੂੰ ਜ਼ਲੀਲ ਕਰਨ ਵਾਲੀਆਂ ਪੋਸਟਾਂ ਬਾਰੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਮੁਹਾਲੀ 'ਚ ਬਣੇ ਸਾਈਬਰ ਪੁਲਿਸ ਥਾਣੇ ਦੀ ਲਓ ਮਦਦ | 
Previous
Next Post »