ਸਮਕਾਲੀਕਰਨ ਜਾਂ ਸਿਨਕ੍ਰੋਨਾਇਜ਼ੇਸ਼ਨ ਡਾਟੇ ਦਾ ਆਦਾਨ-ਪ੍ਰਦਾਨ ਹੋਇਆ ਸੌਖਾ/cpKamboj_punjabiComputer

1-7-18


ਜਦੋਂ ਕਈ ਚੀਜ਼ਾਂ ਇੱਕੋ ਸਮੇਂ ਵਾਪਰਦੀਆਂ ਹਨ ਤਾਂ ਉਨ੍ਹਾਂ ਨੂੰ ਸਮਕਾਲੀਕਰਨ ਜਾਂ ਸਿਨਕ੍ਰੋਨਾਇਜ਼ੇਸ਼ਨ ਕਿਹਾ ਜਾਂਦਾ ਹੈ। ਐਂਡਰਾਇਡ ਫ਼ੋਨ ਦੇ ਡਾਟੇ ਨੂੰ ਗੂਗਲ ਕਲਾਊਡ (ਆਨ-ਲਾਈਨ) 'ਤੇ ਸਾਂਭਿਆ ਜਾ ਸਕਦਾ ਹੈ। ਮੋਬਾਈਲ ਫ਼ੋਨ ਦੇ ਡਾਟੇ ਜਿਵੇਂ ਕਿ ਸੰਪਰਕ ਸੂਚੀ, ਐੱਸਐੱਮਐੱਸ ਵਿਚ ਕੀਤਾ ਪਰਿਵਰਤਨ ਕਲਾਊਡ ਸਟੋਰ 'ਤੇ ਉਸੇ ਸਮੇਂ ਆਪਣੇ ਆਪ ਪ੍ਰਭਾਵੀ ਹੋ ਜਾਂਦਾ ਹੈ ਇਸ ਨੂੰ ਸਮਕਾਲੀਕਰਨ ਜਾਂ ਸਿਨਕ੍ਰੋਨਾਇਜ਼ੇਸ਼ਨ ਕਿਹਾ ਜਾਂਦਾ ਹੈ। ਇਸ ਸੁਵਿਧਾ ਦਾ ਲਾਭ ਲੈਣ ਲਈ ਗੂਗਲ 'ਤੇ ਖਾਤਾ ਹੋਣਾ ਬਹੁਤ ਜ਼ਰੂਰੀ ਹੈ। ਆਓ ਇਸ ਪ੍ਰਕਿਰਿਆ ਨੂੰ ਪੱਗ-ਦਰ-ਪੱਗ ਕਰਨ ਦਾ ਅਭਿਆਸ ਕਰੀਏ:
·         ਮੋਬਾਈਲ ਫ਼ੋਨ ਦੀ 'ਸੈਟਿੰਗਜ਼' ਖੋਲ੍ਹੋ।
·         'ਅਕਾਊਂਟ' ਵਾਲੇ ਹਿੱਸੇ ''ਗੂਗਲ' ਨੂੰ ਚੁਣੋ।
·         ਹੁਣ 'ਸਿੰਕ' (Sync) 'ਤੇ ਟੱਚ ਕਰੋ।
ਹੇਠਾਂ ਲਿਖਿਆਂ 'ਤੇ ਵਾਰੀ-ਵਾਰੀ ਟੱਚ ਕਰਕੇ ਸਮਕਾਲੀਕਰਨ ਦੀ ਪ੍ਰਕਿਰਿਆ ਪੂਰੀ ਕਰੋ:
·         ਐਪ ਡਾਟਾ
·         ਕਲੰਡਰ
·         ਕੰਟੈਕਟਸ (ਸੰਪਰਕ)
·         ਜੀ-ਮੇਲ
·         ਗੂਗਲ ਫ਼ੋਟੋ ਆਟੋ ਬੈਕ-ਅਪ
·         ਗੂਗਲ ਪਲੱਸ ਆਦਿ
ਗੂਗਲ ਪਲੱਸ
ਗੂਗਲ ਪਲੱਸ (ਗੂਗਲ +) ਗੂਗਲ ਦੀ ਇੱਕ ਸੋਸ਼ਲ ਨੈੱਟਵਰਕਿੰਗ ਸੁਵਿਧਾ ਹੈ। ਇਹ ਸੇਵਾ ਗੂਗਲ ਦੀਆਂ ਹੋਰਨਾਂ ਸੇਵਾਵਾਂ ਜਿਵੇਂ ਕਿ ਜੀ-ਮੇਲ, ਯੂ-ਟਿਊਬ ਆਦਿ ਨਾਲ ਜੁੜੀ ਹੋਈ ਹੈ।
ਐਂਡਰਾਇਡ ਵਰਤੋਂਕਾਰਾਂ ਦੁਆਰਾ ਗੂਗਲ ਪਲੱਸ ਦੀ ਵਰਤੋਂ ਆਮ ਤੌਰ ਤੇ ਫ਼ੋਟੋਆਂ ਦਾ ਬੈਕ-ਅਪ ਲੈਣ ਲਈ ਕੀਤੀ ਜਾਂਦੀ ਹੈ।
ਤੀਜੀ ਧਿਰ ਦੇ ਸਾਫ਼ਟਵੇਅਰ
ਬੈਕ-ਅਪ ਅਤੇ ਰੀਸਟੋਰ ਲਈ ਗੂਗਲ ਤੋਂ ਇਲਾਵਾ ਤੀਜੀ ਧਿਰ (Third Party) ਦੇ ਸਾਫ਼ਟਵੇਅਰ ਵੀ ਉਪਲਬਧ ਹਨ ਜਿਨ੍ਹਾਂ ਵਿਚੋਂ ਫ਼ੋਟੋ ਬਕਟ ਮੋਬਾਈਲ (Photo bucket mobile) , ਸੁਪਰ ਬੈਕ-ਅਪ (Super Backup), ਫਲਿੱਕਰ (Flicker), ਮਾਈਕ੍ਰੋਸਾਫਟ ਸਕਾਈ ਡਰਾਈਵ (Skydrive), ਡਰੌਪ-ਬਾਕਸ (Dropbox) ਆਦਿ ਪ੍ਰਮੁੱਖ ਹਨ।
Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com
Previous
Next Post »